
ਬਟਾਲਾ, 25 ਅਪ੍ਰੈਲ (ਨਰਿੰਦਰ ਬਰਨਾਲ) – ਸੱਖਿਆ ਵਿਭਾਗ ਪੰਜਾਬ ਵੱਲੋਂ ਸਕੂਲਾਂ ਵਿੱਚ ਸਿੱਖਿਆ ਦੇ ਨਾਲ ਨਾਲ ਖੇਡਾਂ ਨੂੰ ਵੀ ਵਿਸ਼ੇਸ਼ ਸਥਾਨ ਦਿਤਾ ਜਾ ਰਿਹਾ ਹੈ, ਇਸੇ ਹੀ ਟੀਚੇ ਨੂੰ ਮੁੱਖ ਰੱਖਦਿਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੈਤੋਸਰਜਾ(ਗੁਰਦਾਸਪੁਰ) ਵਿਖੇ ਜਿਲ੍ਹਾ ਪੱਧਰੀ ਖੇਡਾਂ ਵਿੱਚ ਇਨਾਮ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੂੰ ਪ੍ਰਿੰਸੀਪਲ ਜਸਬੀਰ ਕੌਰ ਤੇ ਸਮੂਚੇ ਸਟਾਫ ਵੱਲੋਂ ਸਨਮਾਨ ਚਿੰਨ ਦਿਤੇ ਗਏ। ਜਿਕਰਯੌਗ ਹੈ ਕਿ ਜਿਲ੍ਹਾਂ ਟੂਰਨਾਂਮੈਂਟ ਕਮੇਟੀ ਗੁਰਦਾਸਪੁਰ ਦੇ ਪ੍ਰਧਾਨ ਅਮਰਦੀਪ ਸਿੰਘ ਸੈਣੀ,ਸ੍ਰੀ ਭਾਰਤ ਭੂਸਨ, ਸ੍ਰੀ ਬੂਟਾ ਸਿੰਘ ਬੈਂਸ, ਪਰਮਿੰਦਰ ਸਿੰਘ ਕਾਹਨੂੰਵਾਨ ਤੇ ਸਮੁੱਚੀ ਟੀਮ ਵੱਲੋ ਕਰਵਾਏ ਗਏ ਇਨਾਮ ਵੰਡ ਸਮਾਰੋਹ ਵਿੱਚ ਇਹਨਾ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਸੀ। ਇਹਨਾ ਹੀ ਜੇਤੂ ਵਿਦਿਆਰਥੀਆਂ ਨੂੰ ਸਕੂਲ ਵਿਖੇ ਪਹੁੰਚਣ ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਮੌਕੇ ਸਕੂਲ ਵਿੱਚ ਪ੍ਰਿੰਸੀਪਲ ਜਸਬੀਰ ਕੌਰ, ਨੀਰੂ ਬਾਲਾ, ਪਰਦੀਪ ਕੌਰ, ਸੁਖਬੀਰ ਕੌਰ, ਸਾਮ ਕੁਮਾਰ, ਹਰਪ੍ਰੀਤ ਸਿੰਘ, ਪ੍ਰੇਮਪਾਲ, ਨਰਿੰਦਰ ਬਿਸਟ,ਅਜਮੇਰ ਸਿੰਘ, ਲਖਵਿੰਦਰ ਸਿੰਘ ਢਿਲੋਂ, ਸੁਖਦੇਵ ਸਿੰਘ, ਰਜਿੰਦਰ ਕੌਰ, ਪਰਮਜੀਤ ਕੌਰ, ਹਰਜਿੰਦਰ ਕੌਰ, ਮਨਪ੍ਰੀਤ ਕੌਰ, ਰਜਵੰਤ ਕੌਰ,ਮਨਦੀਪ ਕੌਰ ਪੰਜਾਬੀ ਮਿਸਟ੍ਰੈਸ ਤੋ ਇਲਾਵਾ ਸਰਬਜੀਤ ਕੌਰ ਐਸ ਐਸ ਮਿਸਟ੍ਰੈਸ ਹਾਜ਼ਰ ਸਨ। ਇਸ ਮੌਕੇ ਪ੍ਰਿੰਸੀਪਲ ਜਸਬੀਰ ਕੌਰ ਨੇ ਵਿਦਿਆਥੀਆਂ ਨੂੰ ਵਧਾਈ ਦਿਤੀ ਤੇ ਕਿਹਾ ਜਿੰਦਗੀ ਵਿੱਚ ਹਮੇਸ਼ਾ ਮਿਹਨਤ ਕਰਨ ਵਾਲੇ ਵਿਦਿਆਰਥੀ ਹੀ ਕਾਮਯਾਬ ਹੁੰਦੇ ਹਨ ਤੇ ਮਿਹਨਤ ਨਾਲ ਤਕਦੀਰਾਂ ਬਦਲਦੀਆਂ ਹਨ।
Punjab Post Daily Online Newspaper & Print Media