Wednesday, April 8, 2026

ਧਾਰਮਿਕ ਚਿੰਨ੍ਹਾਂ ਨੂੰ ਸਕਰਟ ‘ਤੇ ਛਾਪਣ ਵਾਲੇ ਨੇ ਦਿੱਲੀ ਕਮੇਟੀ ਤੋਂ ਮੰਗੀ ਮੁਆਫੀ

ਆਪਣੇ ਸਟੋਰਾਂ ਤੋਂ ਵਿਵਾਦਿਤ ਸਕਰਟਾਂ ਦਾ ਸਟਾਕ ਹਟਾਉਣ ਦਾ ਵੀ ਦਿੱਤਾ ਭਰੋਸਾ

Manjit Singh GK

ਨਵੀਂ ਦਿੱਲੀ, 25 ਅਪ੍ਰੈਲ (ਅੰਮ੍ਰਿਤ ਲਾਲ ਮੰਨਣ) -ਸਕੱਰਟ ‘ਤੇ ਸਿੱਖਾਂ ਦੇ ਧਾਰਮਿਕ ਚਿੰਨ੍ਹਾ ਨੂੰ ਛਾਪਣ ਵਾਲੇ ਉੱਘੇ ਡਿਜ਼ਾਇਨਰ ਤਰੂਣ ਤਹਿਲਿਆਨੀ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਮਸਲੇ ‘ਤੇ ਮੁਆਫੀ ਮੰਗਦੇ ਹੋਏ ਵਿਵਾਦਿਤ ਸਕੱਰਟਾਂ ਦੇ ਸਟਾਕ ਨੂੰ ਤੁਰੰਤ ਆਪਣੇ ਸਟੋਰਾਂ ਤੋਂ ਗੋਦਾਮਾ ਵਿੱਚ ਭੇਜਣ ਦਾ ਭਰੋਸਾ ਪੱਤਰ ਰਾਹੀਂ ਦਿੱਤਾ ਗਿਆ ਹੈ। ਬੀਤੇ ਦਿਨੀ ਦਿੱਲੀ ਕਮੇਟੀ ਵੱਲੋਂ ਤਰੁੁਣ ਤਹਿਲਿਆਨੀ ਨੂੰ ਇਸ ਸਬੰਧੀ ਚਿੱਠੀ ਭੇਜ ਕੇ ਬਿਨਾ ਸ਼ਰਤ ਮੁਆਫੀ ਮੰਗਣ ਅਤੇ ਵਿਵਾਦਿਤ ਸਕੱਰਟਾਂ ਨੂੰ ਸਟਾਕ ਚੋਂ ਹਟਾਉਣ ਦੀ ਹਿਦਾਇਤ ਦਿੱਤੀ ਗਈ ਸੀ। ਜਿਸ ਦੇ ਜਵਾਬ ਵਿੱਚ ਤਹਿਲਿਆਨੀ ਡਿਜ਼ਾਇਨ ਪ੍ਰਾਇਵੇਟ ਲਿਮਿਟਡ ਦੀ ਅਧਿਕਾਰੀ ਬੀਬੀ ਮੋਨਿਕਾ ਸਹਿਗਲ ਵੱਲੋਂ ਅੱਜ ਸਿੱਖ ਸਿਧਾਂਤਾ ਬਾਰੇ ਹੋਏ ਅਣਜਾਨੇ ਵਿੱਚ ਕਿਸੇ ਵੀ ਅਪਰਾਧ ਲਈ ਮਾਫੀ ਮੰਗੀ ਗਈ ਹੈ।
ਆਪਣੇ ਬਚਾਵ ਵਿੱਚ ਸਹਿਗਲ ਵੱਲੋਂ ਸਿੱਖ ਧਰਮ ਦੀ ਮੁੱਢਲੀ ਜਾਣਕਾਰੀ ਉਨ੍ਹਾਂ ਨੂੰ ਨਾ ਹੋਣ ਦਾ ਹਵਾਲਾ ਦਿੰਦੇ ਹੋਏ ਜਾਣਬੁਝ ਕੇ ਕਿਸੇ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਸੱਟ ਨਾ ਮਾਰਣ ਦਾ ਵੀ ਦਾਅਵਾ ਕੀਤਾ ਗਿਆ ਹੈ। ਜਾਣਕਾਰੀ ਦੀ ਘਾਟ ਕਾਰਣ ਇਸ ਘਟਨਾ ਦੇ ਹੋਣ ਦੀ ਗੱਲ ਵੀ ਸਹਿਗਲ ਵੱਲੋਂ ਕੀਤੀ ਗਈ ਹੈ। ਇਸ ਸਬੰਧ ਵਿਚ ਕੋਈ ਗੈਰਕਾਨੂੰਨੀ ਕਾਰਜ ਨਾ ਕਰਨ ਦਾ ਦਾਅਵਾ ਕਰਦੇ ਹੋਏ ਸਹਿਗਲ ਵੱਲੋਂ ਕੰਪਨੀ ਦੀ ਭਾਈਚਾਰਾ ਵਧਾਉਣ ਦੀ ਨਿਤੀ ਅਤੇ ਕੰਪਨੀ ਦੇ ਅਕਸ ਨੂੰ ਬਚਾਉਣ ਵਾਸਤੇ ਮੁਆਫੀ ਮੰਗਣ ਦੀ ਵੀ ਗੱਲ ਕਹੀ ਗਈ ਹੈ। ਆਪਣੇ ਸਟੋਰ ਮੇਨੈਜਰਾਂ ਨੂੰ ਇਹ ਵਿਵਾਦਿਤ ਸਕੱਰਟਾਂ ਤੁਰੰਤ ਡਿਸਪਲੇ ਤੋਂ ਹਟਾ ਕੇ ਗੋਦਾਮਾ ਵਿੱਚ ਭੇਜਣ ਦੀ ਵੀ ਜਾਣਕਾਰੀ ਕਮੇਟੀ ਨੂੰ ਦਿੱਤੀ ਗਈ ਹੈ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply