
ਹੁਸ਼ਿਆਰਪੁਰ, 25 ਅਪ੍ਰੈਲ (ਸਤਵਿੰਦਰ ਸਿੰਘ) – ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਚਲਾਏ ਗਏ ਸਵੱਛ ਭਾਰਤ ਅਭਿਆਨ ਤਹਿਤ ਨਗਰ ਨਿਗਮ ਹੁਸ਼ਿਆਰਪੁਰ ਵੱਲੋਂ ਮੁੱਖ ਮੰਤਰੀ ਪੰਜਾਬ ਦੇ ਰਾਜਨੀਤਿਕ ਸਲਾਹਕਾਰ ਸ੍ਰੀ ਤੀਕਸ਼ਨ ਸੂਦ, ਮੇਅਰ ਨਗਰ ਨਿਗਮ ਸ਼ਿਵ ਸੂਦ, ਕਮਿਸ਼ਨਰ ਨਗਰ ਨਿਗਮ ਅਨੰਦ ਸਾਗਰ ਸ਼ਰਮਾ ਨੇ ਅੱਜ ਬਸ ਸਟੈਂਡ ਹੁਸ਼ਿਆਰਪੁਰ ਤੋਂ ਸਵੇਰੇ 6-00 ਵਜੇ ਸਫਾਈ ਅਭਿਆਨ ਦੀ ਸ਼ੁਰੂਆਤ ਕੀਤੀ। ਸ੍ਰੀ ਤੀਕਸ਼ਨ ਸੂਦ ਨੇ ਇਸ ਮੌਕੇ ਤੇ ਸਮੂਹ ਨਗਰ ਨਿਵਾਸੀਆਂ ਨੂੰ ਇਸ ਸਵੱਛ ਭਾਰਤ ਅਭਿਆਨ ਵਿੱਚ ਆਪਣਾ ਵੱਧ ਚੜ੍ਹ ਕੇ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸ ਅਭਿਆਨ ਤਹਿਤ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਸੁਤੈਹਰੀ ਰੋਡ, ਘੰਟਾ ਘਰ, ਨਈ ਆਬਾਦੀ, ਟੈਗੋਰ ਪਾਰਕ ਵਿੱਚ ਵੱਧ ਚੜ੍ਹ ਕੇ ਸਫ਼ਾਈ ਕੀਤੀ ਗਈ।
ਇਸ ਮੌਕੇ ਤੇ ਡਿਪਟੀ ਮੇਅਰ ਨਗਰ ਸ੍ਰੀਮਤੀ ਸ਼ੁਕਲਾ ਸ਼ਰਮਾ, ਅਸ਼ੋਕ ਕੁਮਾਰ, ਮਨਜੀਤ ਸਿੰਘ, ਅਵਤਾਰ ਸਿੰਘ ਕਪੂਰ, ਰੂਪ ਲਾਲ ਥਾਪਰ, , ਨਰਿੰਦਰ ਸਿੰਘ, ਸੁਦੇਸ਼ ਕੁਮਾਰ, ਮਿਸ ਪ੍ਰਿਆ, ਮੋਨਿਕਾ ਕਤਨਾ, ਹਰਪਿੰਦਰ ਸਿੰਘ ਲਾਡੀ, ਸੁਵਿਤਾ ਸੂਦ, ਅਮਰਜੀਤ ਸਿੰਘ ਰਾਏ, ਸ੍ਰੀ ਸੁਦੇਸ਼ ਧੀਰ (ਸਾਰੇ ਕੌਂਸਲਰ), ਕਾਰਜਸਾਧਕ ਅਫ਼ਸਰ, ਨਿਗਰਾਨ ਇੰਜੀਨੀਅਰ ਨਗਰ ਨਿਗਮ, ਰਾਮ ਦੇਵ ਯਾਦਵ, ਰਮੇਸ਼ ਕੁਮਾਰ, ਸਤੀਸ਼ ਕੁਮਾਰ, ਨਗਰ ਨਿਗਮ ਦੇ ਹੋਰ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਵੀ ਇਸ ਅਭਿਆਨ ਵਿੱਚ ਆਪਣਾ ਯੋਗਦਾਨ ਪਾਇਆ।
Check Also
ਭਗਵੰਤ ਮਾਨ ਸਰਕਾਰ ਵੱਲੋਂ ਅੰਮ੍ਰਿਤਸਰ ਵਿੱਚ ਬਿਹਤਰ ਸਵੱਛਤਾ ਸੇਵਾਵਾਂ ਯਕੀਨੀ ਬਣਾਉਣ ਲਈ 60 ਐਮ.ਐਲ.ਡੀ ਸੀਵਰੇਜ ਟ੍ਰੀਟਮੈਂਟ ਪਲਾਂਟ ਨੂੰ ਮਨਜ਼ੂਰੀ
ਚੰਡੀਗੜ੍ਹ, 6ਅਗਸਤ:(ਪੰਜਾਬ ਪੋਸਟ ਬਿਊਰੋ) – ਸਾਲਾਂ ਤੋਂ ਅੰਮ੍ਰਿਤਸਰ ਦਾ ਸੀਵਰੇਜ ਸਿਸਟਮ ਇਸ ਪਵਿੱਤਰ ਸ਼ਹਿਰ ਦੀਆਂ …
Punjab Post Daily Online Newspaper & Print Media