
ਅੰਮ੍ਰਿਤਸਰ, 25 ਅਪ੍ਰੈਲ (ਜਗਦੀਪ ਸਿੰਘ ਸੱਗੂ)- ਹੋਲੀ ਸਿਟੀ ਟਰੱਸਟ ਅੰਮ੍ਰਿਤਸਰ ਵਲੋਂ ਅੱਜ ਸੁਸਾਇਟੀ ਦੇ ਦਫ਼ਤਰ ਮੰਡੀ ਫਤਿਹ ਸਿੰਘ ਵਿਖੇ ਸੰਸਥਾ ਦੇ ਪ੍ਰਧਾਨ ਕੌਂਸਲਰ ਮਨਮੋਹਨ ਸਿੰਘ ਟੀਟੂ ਦੀ ਅਗਵਾਈ ਵਿਚ ਹੋਏ ਇਕ ਸਨਮਾਨ ਸਮਾਰੋਹ ਦੌਰਾਨ ਪ੍ਰਸਿੱਧ ਇਤਿਹਾਸਕਾਰ ਸੁਰਿੰਦਰ ਕੋਛੜ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਸਿੱਖ ਕੌਮ ਦਾ ਇਤਿਹਾਸ ਇਕ ਬਹੁਤ ਹੀ ਅਨਮੋਲ ਖਜਾਨਾ ਹੈ ਤੇ ਸਿੱਖ ਕੌਮ ਨਾਲ ਸਬੰਧਿਤ ਵੱਖ-ਵੱਖ ਖੋਜਾਂ ਦੇ ਅਧਾਰ ਤੇ ਉਨ੍ਹਾਂ ਵਲੋਂ 17 ਕਿਤਾਬਾਂ ਲਿਖੀਆਂ ਹਨ।ਉਨ੍ਹਾਂ ਕਿਹਾ ਕਿ ਬੜੇ ਹੀ ਅਫਸੋਸ ਵਾਲੀ ਗੱਲ ਹੈ ਕਿ ਸਾਡੇ ਹੀ ਕੁਝ ਲੋਕ ਸਾਡੇ ਇਸ ਇਤਿਹਾਸ ਨੂੰ ਤਰੋੜ ਮਰੋੜ ਕੇ ਮਿਥਿਹਾਸ ਬਣਾਇਆ ਜਾ ਰਿਹਾ ਹੈ, ਕਈ ਥਾਂਵਾਂ ਤੇ ਤਾਂ ਸਾਡੇ ਕੁਝ ਇਤਿਹਾਸਕਾਰਾਂ ਨੇ ਗੁਰੂ ਸਾਹਿਬਾਨਾਂ ਨਾਲ ਕਈ ਕੌਤਕ ਜੋੜੇ ਹਨ ਜਦ ਕਿ ਸਿੱਖ ਇਤਿਹਾਸ ਵਿਚ ਕੌਤਕ ਦਾ ਕੋਈ ਥਾਂ ਨਹੀਂ ਹੈ। ਮਨਮੋਹਨ ਸਿੰਘ ਟੀਟੂ ਨੇ ਇਸ ਮੌਕੇ ਕਿਹਾ ਕਿ ਸੁਰਿੰਦਰ ਕੋਛੜ ਦੀ ਸਿੱਖ ਇਤਿਹਾਸ ਨੂੰ ਇਕ ਵਡਮੁੱਲੀ ਦੇਣ ਹੈ।
ਇਸ ਮੌਕੇ ਉਨ੍ਹਾਂ ਸ੍ਰੀ ਕੋਛੜ ਨੂੰ ਮਹਾਨ ਸ਼ਹੀਦ ਬਾਬਾ ਲਛਮਣ ਸਿੰਘ ਬਾਰੇ ਖੋਜ ਕਰਨ ਦੀ ਅਪੀਲ ਕੀਤੀ। ਇਸ ਮੌਕੇ ਹੋਰਨਾ ਤੋਂ ਇਲਾਵਾ ਜਥੇ: ਪੂਰਨ ਸਿੰਘ ਮੱਤੇਵਾਲ, ਰਜਿੰਦਰ ਸਿੰਘ ਬਿੱਟੂ ਪ੍ਰਧਾਨ ਬਾਬਾ ਲਛਮਣ ਸਿੰਘ ਟਰੱਸਟ, ਸਤਿੰਦਰਪਾਲ ਸਿੰਘ ਰਾਜੂ, ਗੁਰਪ੍ਰੀਤ ਸਿੰਘ ਮੱਤੇਵਾਲ, ਹਰਪ੍ਰੀਤ ਸਿੰਘ ਮਨੀ, ਸੁਰਿੰਦਰ ਸਿੰਘ ਵਸੀਕਾ, ਨਵਦੀਪ ਸਿੰਘ ਦੀਪ, ਨਵਜੀਤ ਸਿੰਘ ਲੱਕੀ, ਅੰਮ੍ਰਿਤਪਾਲ ਸਿੰਘ ਕਲੇਰ, ਸਤੀਸ਼ ਕੁਮਾਰ ਆਦਿ ਮੋਹਤਬਰ ਮੌਜੂਦ ਸਨ।
Punjab Post Daily Online Newspaper & Print Media