
ਛੇਹਰਟਾ, 25 ਅਪ੍ਰੈਲ (ਨੋਬਲ) – ਪਿੰਡ ਬਾਸਰਕੇ ਭੈਣੀ ਦੇ ਕਿਸਾਨਾਂ ਨੂੰ ਅੱਜ ਦੁਪਹਿਰੇ ਉਸ ਵੇਲੇ ਹਫੜਾ-ਦਫੜੀ ਪੈ ਗਈ ਜਦੋ ਇਕ ਕਿਸਾਨ ਦੀ ਅਣਗਹਿਲੀ ਕਾਰਨ 11 ਏਕੜ ਕਣਕ ਦੀ ਫਸਲ ਸੜ ਕੇ ਸਵਾਹ ਹੋ ਗਈ।ਮਿਲੀ ਜਾਣਕਾਰੀ ਅਨੁਸਾਰ ਬਚਨ ਸਿੰਘ ਪੁੱਤਰ ਸੁਲਖਣ ਸਿੰਘ ਵਾਸੀ ਬਾਸਰਕੇ ਨੇ ਆਪਣੀ ਕਣਕ ਦੀ ਫਸਲ ਕੱਟਣ ਤੋ ਬਾਅਦ ਨਾੜ ਨੂੰ ਅੱਜ ਅੱਗ ਲੱਗਾ ਦਿੱਤੀ, ਜਿਸ ਕਾਰਨ ਆਸ-ਪਾਸ ਖੜੀ ਕਣਕ ਦੀ ਫਸਲ ਇਸ ਅੱਗ ਦੀ ਲਪੇਟ ‘ਚ ਆ ਗਈ ਅਤੇ ਭਿਆਨਕ ਦਾ ਰੂਪ ਧਾਰਨ ਕਰ ਗਈ ਇਸ ਅੱਗ ਨੇ ਕੁੱਝ ਹੋਰ ਕਿਸਾਨਾ ਦੀ 11 ਏਕੜ ਫਸਲ ਸਾੜ ਕੇ ਸਵਾਹ ਕਰ ਦਿਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਹਰਜਿੰਦਰ ਸਿੰਘ ਪੁੱਤਰ ਗੁਰਦੀਪ ਸਿੰਘ, ਨਿਸ਼ਾਨ ਸਿੰਘ ਪੁੱਤਰ ਪ੍ਰਭ ਸਿੰਘ, ਰਣਜੀਤ ਸਿੰਘ ਪੁੱਤਰ ਨੱਥਾ ਸਿੰਘ, ਵਿਕਰਮਜੀਤ ਸਿੰਘ ਪੁੱਤਰ ਸਤਨਾਮ ਸਿੰਘ ਤੇ ਰਛਪਾਲ ਸਿੰਘ ਪੁੱਤਰ ਬਿਅੰਤ ਸਿੰਘ ਨੇ ਦੱਸਿਆ ਕਿ ਇਸ ਕਿਸਾਨ ਦੀ ਅਣਗਹਿਲੀ ਕਾਰਨ ਉਹਨਾ ਦੀ 6 ਮਹੀਨੇ ਪੁੱਤਰਾਂ ਵਾਗ ਪਾਲੀ ਕਣਕ ਦੀ ਫਸਲ ਇਕ ਮਿੰਟ ਵਿੱਚ ਸੜ ਕੇ ਸਵਾਹ ਹੋ ਗਈ ਹੈ।ਉਹਨਾ ਦੱਸਿਆ ਕਿ ਜਾਣਕਾਰੀ ਦੇਣ ‘ਤੇ ਖਾਸਾ ਪੁਲਿਸ ਤੇ ਫਾਇਰ ਬਰੀਗੇਡ ਨੂੰ ਦਿਤੀ, ਲੇਕਿਨ ਜਿਆਦਾ ਫੈਲੀ ਇਸ ਅੱਗ ਨੂੰ ਕਾਬੂ ਕਰਨਾ ਮੁਸ਼ਕਲ ਹੋ ਗਿਆ।ਖਾਸਾ ਪੁਲਿਸ ਚੋਕੀ ਦੇ ਇੰਚਾਰਜ ਦਵਿੰਦਰ ਕੁਮਾਰ ਅਨੁਸਾਰ ਉਨਾਂ ਨੇ ਅੱਗ ਲਗਾਉਣ ਵਾਲੇ ਕਿਸਾਨ ਬਚਨ ਸਿੰਘ ਨੇ ਆਪਣੀ ਗਲਤੀ ਮੰਨਦੇ ਹੋਏ ਸਾਰੇ ਕਿਸਾਨਾਂ ਤੋ ਮਾਫੀ ਮੰਗ ਲਈ ਹੈ ਅਤੇ ਸਾਰੇ ਕਿਸਾਨਾਂ ਦਾ ਹਰਜਾਨਾ ਭਰਨ ਲਈ ਉਸ ਨੂੰ ਕਹਿ ਦਿੱਤਾ ਗਿਆ ਹੈ ।
Check Also
ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ
ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …
Punjab Post Daily Online Newspaper & Print Media