
ਅੰਮ੍ਰਿਤਸਰ 26 ਅਪੈ੍ਰਲ (ਪੰਜਾਬ ਪੋਸਟ ਬਿਊਰੋ)-ਭਗਵਾਨ ਵਾਲਮੀਕਿ ਤੀਰਥ ਤੇ ਬਣ ਰਹੇ ਭਗਵਾਨ ਵਾਲਮੀਕਿ ਮੰਦਿਰ ਦੇ ਨਿਰਮਾਣ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ ਤੇ ਇਹ ਪਾਵਨ ਮੰਦਿਰ ਇਸ ਸਾਲ ਦੇ ਅੰਤ ਵਿਚ ਸੰਗਤਾਂ ਦੇ ਹਵਾਲੇ ਕੀਤਾ ਜਾਵੇਗਾ ਤੇ ਇਸ ਬਣ ਰਹੇ ਪਾਵਨ ਮੰਦਿਰ ਵਿਚ ਭਗਵਾਨ ਵਾਲਮੀਕਿ ਜੀ ਦੀ ਸੋਨੇ ਦੀ ਮੂਰਤੀ ਸਥਾਪਤ ਕੀਤੀ ਜਾਵੇਗੀ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਭਗਵਾਨ ਵਾਲਮੀਕਿ ਆਸ਼ਰਮ ਧੂਣਾ ਸਾਹਿਬ ਟਰੱਸਟ ਦੇ ਗੱਦੀ ਨਸ਼ੀਨ ਮਹੰਤ ਮਲਕੀਤ ਨਾਥ ਤੇ ਚੇਅਰਮੈਨ ਉਮ ਪ੍ਰਕਾਸ਼ ਗੱਬਰ ਨੇ ਸਾਂਝੇ ਤੋਰ ਤੇ ਪੱਤਰਕਾਰਾਂ ਨਾਲ ਕਰਦੇ ਕੀਤੇ।ਉਨਾਂ੍ਹ ਕਿਹਾ ਕਿ 2013 ਨੂੰ ਭਗਵਾਨ ਵਾਲਮੀਕਿ ਜੀ ਦੇ ਪਾਵਨ ਪ੍ਰਗਟ ਦਿਨ ਦੇ ਸੰਬੰਧ ਵਿੱਚ ਪੰਜਾਬ ਸਰਕਾਰ ਵੱਲੋ ਰਾਜ ਪੱਧਰੀ ਪੌਗਰਾਮ ਦੇ ਦੋਰਾਨ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਭਗਵਾਨ ਵਾਲਮੀਕਿ ਤੀਰਥ ਦੇ ਪਾਵਨ ਸਰੋਵਰ ਵਿੱਚ ਬਨਣ ਵਾਲੇ ਭਗਵਾਨ ਵਾਲਮੀਕਿ ਮੰਦਿਰ ਤੇ ਪਰਿਕਰਮਾ ਵਿੱਚ ਸ਼ੈਡ, ਪੰਬੰਧਕੀ ਢਾਂਚਾ, ਲਗਰ ਹਾਲ, ਸਤਸੰਗ ਹਾਲ, ਪਨੋਰਮਾ ਆਦਿ ਦਾ ਨੀਹ ਪੱਧਰ ਰੱਖਿਆ ਸੀ ਦਾ ਕੰਮ ਲਗਾਤਾਰ ਦਿਨ ਰਾਤ ਚੱਲ ਰਿਹਾ ਹੈ।
ਉਨਾਂ੍ਹ ਕਿਹਾ ਕਿ ਪਾਵਨ ਸਰੋਵਰ ਵਿੱਚ ਵਾਟਰ ਵਾਟਰ ਟ੍ਰੀਟਮੈਂਟ ਲਗਾਉਣ ਵਾਸਤੇ ਹਰੀ ਝੰਡੀ ਦੇ ਦਿੱਤੀ।ਉਨਾਂ੍ਹ ਕਿਹਾ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਟਰੀਟਮੈਂਟ ਪਲਾਟ ਦੇ ਲਈ ਪਿਛਲੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਨਾਲ ਚੰਡੀਗੜ ਵਿੱਖੇ ਧੂਣਾ ਸਾਹਿਬ ਟਰੱਸ਼ਟ ਵੱਲੋ ਇੱਕ ਵਫਦ ਚੇਅਰਮੈਨ ਉਮ ਪ੍ਰਕਾਸ਼ ਗੱਬਰ ਦੀ ਅਗਵਾਈ ਹੇਠ ਮਿਲਿਆ ਸੀ, ਜਿਸ ਵਿੱਚ ਉਪ ਚੇਅਰਮੈਨ ਵਿਕਾਸ ਗਿੱਲ, ਬਾਉ ਲਾਲ, ਵਿਨੋਦ ਬਿੱਟਾ ਆਦਿ ਨੇ ਮੁੱਖ ਮੰਤਰੀ ਕੋਲੋ ਮੰਗ ਕੀਤੀ ਸੀ ਕਿ ਪਾਵਨ ਸਰੋਵਰ ਵਿੱਚ ਪਾਣੀ ਛੱਡਣ ਤੋ ਪਹਿਲਾ ਟ੍ਰੀਟਮੈਂਟ ਪਲਾਂਟ ਲਗਾਇਆ ਜਾਵੇ ਤਾਂ ਮੁੱਖ ਮੰਤਰੀ ਨੇ ਉਹਨਾਂ ਦੀ ਇਸ ਮੰਗ ਨੂੰ ਫੋਰੀ ਤੌਰ ਤੇ ਮੰਨਦਿਆਂ ਵਾਟਰ ਟ੍ਰੀਟਮੈਂਟ ਲਗਾਉਣ ਵਾਸਤੇ ਹਰੀ ਝੰਡੀ ਦੇ ਦਿੱਤੀ।ਉਨਾਂ੍ਹ ਕਿਹਾ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਇਸ ਮੰਗ ਤੇ ਦਿੱਲੋ ਧੰਨਵਾਦ ਕਰਦੇ ਹਨ।ਇਸ ਮੋਕੇ ਹੋਰਨਾਂ ਤੋ ਇਲਾਵਾ ਡੇਰਾ ਬਾਬਾ ਘੋੜੇ ਸ਼ਾਹ ਜੰਡੀਆਲਾ ਗੁਰੁ ਦੇ ਗੱਦੀ ਨਸ਼ੀਨ ਹਰਪਾਲ ਸਿੰੰਘ, ਬਾਬਾ ਬਲਵੰਤ ਨਾਥ, ਡਿੰਪਲ ਸਿੰਘ, ਪੇ੍ਰਮ ਕੁਮਾਰ, ਗੋਪ ਚੰਦ, ਵਿਕਾਸ, ਸੁਖਦੇਵ ਮਲਹੋਤਰਾਂ ਆਦਿ ਮੋਜੂਦ ਸਨ।
Punjab Post Daily Online Newspaper & Print Media