
ਹੁਸ਼ਿਆਰਪੁਰ, 27 ਅਪ੍ਰੈਲ (ਸਤਵਿੰਦਰ ਸਿੰਘ) – ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਚੰਡੀਗੜ ਦੇ ਹੁਕਮਾਂ ਅਨੁਸਾਰ ਜਿਲ੍ਹੇ ਅੰਦਰ ਵੱਖ-ਵੱਖ ਜਨਤਕ ਥਾਵਾਂ ਤੇ ਲੱਗਣ ਵਾਲਿਆਂ ਮੇਲਿਆਂ ਅਤੇ ਸਿਹਤ ਮੇਲਿਆਂ ਵਿੱਚ ਸਿਹਤ ਸਕੀਮਾਂ ਅਤੇ ਸਿਹਤ ਸਹੂਲਤਾਂ ਦੀ ਪਰਮੋਸ਼ਨ ਹਿੱਤ ਲਗਾਈ ਜਾਣ ਵਾਲੀ ਪਰਦਰਸ਼ਨੀ ਤਹਿਤ ਪ੍ਰਾਪਤ ਹੋਏ ਆਈ.ਈ.ਸੀ. ਅਤੇ ਬੀ.ਸੀ.ਸੀ. ਗਤੀਵਿਧੀਆਂ ਦੇ ਬਜਟ ਅਧੀਨ ਮਾਸ ਮੀਡੀਆ ਵਿੰਗ ਦਫਤਰ ਸਿਵਲ ਸਰਜਨ ਹੁਸ਼ਿਆਰਪੁਰ ਵੱਲੋਂ ਤਿਆਰ ਕੀਤੇ ਗਏ ਪ੍ਰਿੰਟ ਮਟੀਰੀਅਲ ਦਾ ਜਾਇਜ਼ਾ ਅੱਜ ਸਿਵਲ ਸਰਜਨ ਹੁਸ਼ਿਆਰਪੁਰ ਡਾ. ਸੁਰਜੀਤ ਸਿੰਘ ਬੇਗੋਵਾਲ ਵੱਲੋਂ ਲਿਆ ਗਿਆ।
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਡਾ. ਸੁਰਜੀਤ ਸਿੰਘ ਨੇ ਦੱਸਿਆ ਕਿ ਜਿਲੇ ਪੱਧਰ ਤੇ ਸਿਹਤ ਸਬੰਧੀ ਵਿਸ਼ਿਆਂ ਅਤੇ ਸਿਹਤ ਸਕੀਮਾਂ ਨੂੰ ਦਰਸਾਉਾਂਦੀਆਂ ੁੱਲ 11 ਸਟੈਂਡੀਜ਼ (ਪ੍ਰਦਰਸ਼ਨੀਆਂ) ਤਿਆਰ ਕੀਤੀਆਂ ਗਈਆਂ ਹਨ।ਇਸ ਤੋਂ ਇਲਾਵਾ ਜਿਲ੍ਹੇ ਦੇ 9 ਬਲਾਕਾਂ ਲਈ ਪ੍ਰਤੀ ਬਲਾਕ 10-10 ਸਟੈਂਡੀਜ਼ ਤਿਆਰ ਕੀਤੀਆਂ ਗਈਆਂ ਹਨ।ਪ੍ਰਦਰਸ਼ਨੀ ਦੌਰਾਨ ਜਨਨੀ ਸ਼ਿਸ਼ੂ ਸੁਰੱਖਿਆ ਪ੍ਰੋਗਰਾਮ, ਗਰਭ ਦੌਰਾਨ ਖਤਰੇ ਦੇ ਚਿੰਨ, ਗਰਭ ਦੌਰਾਨ ਜਰੂਰੀ ਨੁਕਤੇ, ਰਾਸ਼ਟਰੀ ਬਾਲ ਸਵਾਸਥ ਪ੍ਰੋਗਰਾਮ, ਸਵਾਈਨ ਫਲੂ ਤੋਂ ਰੋਕਥਾਮ ਸਬੰਧੀ, ਕੈਂਸਰ ਦੀ ਰੋਕਥਾਮ ਸਬੰਧੀ, ਏਡਜ਼ ਅਤੇ ਐਚ.ਆਈ.ਵੀ. ਤੋਂ ਰੋਕਥਾਮ ਸਬੰਧੀ, ਪੀ.ਐਨ.ਡੀ.ਟੀ ਐਕਟ ਸਬੰਧੀ ਅਤੇ ਜਿਲ੍ਹੇ ਦੀਆਂ ਸਰਕਾਰੀ ਸਿਹਤ ਸਸੰਥਾਵਾਂ ਵਿੱਚ ਮਿਲਣ ਵਾਲੀਆਂ ਸਮੂਹ ਸਿਹਤ ਸਹੂਲਤਾਂ ਸਬੰਧੀ ਪ੍ਰਦਰਸ਼ਨੀ ਤਿਆਰ ਕੀਤੀ ਗਈ ਹੈ।ਪ੍ਰਦਰਸ਼ਨੀ ਦੌਰਾਨ ਕਵਰ ਕੀਤੇ ਵਿਸ਼ਿਆਂ ਸਬੰਧੀ ਭਰਪੂਰ ਅਤੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਗਈ ਹੈ ਜੋ ਕਿ ਜਿਲ੍ਹੇ ਅਤੇ ਬਲਾਕ ਪੱਧਰ ਤੇ ਆਮ ਜਨਤਾ ਦੀ ਸਿਹਤ ਸਹੂਲਤਾਂ ਪ੍ਰਤੀ ਜਾਣਕਾਰੀ ਵਿੱਚ ਵਾਧਾ ਕਰੇਗੀ। ਉਨ੍ਹਾਂ ਕਿਹਾ ਕਿ ਇਸ ਪ੍ਰਦਰਸ਼ਨੀ ਨੂੰ ਜਲਦ ਹੀ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨੂੰ ਦਿੱਤਾ ਜਾਵੇਗਾ ਤਾਂ ਜੋ ਜ਼ਮੀਨੀ ਪੱਧਰ ਤੇ ਲੋਕਾਂ ਤੱਕ ਸਿਹਤ ਸਕੀਮਾਂ ਨੂੰ ਹੋਰ ਵੀ ਬਿਹਤਰ ਤਰੀਕੇ ਨਾਲ ਪੁਹੰਚਾਇਆ ਜਾ ਸਕੇ।ਸਿਵਲ ਸਰਜਨ ਡਾ. ਸੁਰਜੀਤ ਸਿੰਘ ਵੱਲੋਂ ਪ੍ਰਦਰਸ਼ਨੀ ਦੀ ਸ਼ਲਾਘਾ ਕੀਤੀ ਗਈ।
ਇਸ ਅਵਸਰ ਤੇ ਮਾਸ ਮੀਡੀਆ ਅਫਸਰ ਸ਼੍ਰੀਮਤੀ ਸੁਖਵਿੰਦਰ ਕੌਰ ਢਿੱਲੋਂ ਨੇ ਦੱਸਿਆ ਕਿ ਵਿੱਤੀ ਸਾਲ 2014-2015 ਦੌਰਾਨ ਜਿਲ੍ਹੇ ਹੁਸ਼ਿਆਰਪੁਰ ਨੂੰ ਪ੍ਰਾਪਤ ਆਈ.ਈ.ਸੀ. ਬਜਟ ਵਿੱਚੋਂ ਸਿਹਤ ਸਕੀਮਾਂ ਅਤੇ ਸਿਹਤ ਸਹੂਲਤਾਂ ਦੀ ਪਰਮੋਸ਼ਨ ਵਾਸਤੇ ਮਾਸ ਮੀਡੀਆ ਵਿੰਗ ਨੂੰ ਗ੍ਰਾਂਟ ਜਾਰੀ ਕੀਤੀ ਗਈ ਸੀ।ਅਲਾਟ ਹੋਏ ਬਜਟ ਅਧੀਨ ਤਿਆਰ ਕੀਤੀ ਪ੍ਰਦਰਸ਼ਨੀ ਰਾਂਹੀ ਜਿਲੇ ਦੇ ਸਾਰੇ ਬਲਾਕਾਂ ਨੂੰ ਲੈਸ ਕੀਤਾ ਜਾਵੇਗਾ ਤਾਂ ਜੋ ਬਲਾਕ ਪਧੱਰ ਤੇ ਜਨਤਕ ਇੱਕਠ ਅਤੇ ਮੇਲਿਆਂ ਦੌਰਾਨ ਇਸ ਪ੍ਰਦਰਸ਼ਨੀ ਨੂੰ ਲਗਾਇਆ ਜਾਵੇ। ਉਨ੍ਹਾਂ ਦੱਸਿਆ ਕਿ ਮਾਸ ਮੀਡੀਆ ਵਿੰਗ ਵੱਲੋਂ ਆਮ ਲੋਕਾਂ ਦੀ ਜਾਣਕਾਰੀ ਲਈ ਬੇਹਦ ਜਰੂਰੀ ਸਿਹਤ ਸਕੀਮਾਂ ਅਤੇ ਸਿਹਤ ਵਿਸ਼ਿਆਂ ਦੀ ਚੋਣ ਕੀਤੀ ਗਈ ਹੈ ਅਤੇ ਭੱਵਿਖ ਵਿੱਚ ਆਈ.ਈ.ਸੀ. ਗਤੀਵਿਧੀਆਂ ਨੂੰ ਹੋਰ ਵੀ ਬੇਹਤਰ ਬਣਾਉਣ ਲਈ ਉਪਰਾਲੇ ਕੀਤੇ ਜਾਣਗੇ। ਇਸ ਮੌਕੇ ਉਨ੍ਹਾਂ ਦੇ ਨਾਲ ਮੈਡੀਕਲ ਅਫਸਰ ਹੈਲਥ ਡਾ. ਸੁਨੀਲ ਅਹੀਰ, ਸਕੂਲ ਹੈਲਥ ਅਫਸਰ ਡਾ.ਗੁਨਦੀਪ, ਜਿਲ੍ਹਾ ਬੀ.ਸੀ.ਸੀ ਫਸੀਲੀਟੇਟਰ ਕੁਮਾਰੀ ਰੀਨਾ ਸੰਧੂ ਅਤੇ ਜਿਲ੍ਹਾ ਕਮਰਸ਼ੀਅਲ ਆਰਟਿਸਟ ਸੁਨੀਲ ਪ੍ਰਇਏ ਹਾਜਿਰ ਸਨ।
Punjab Post Daily Online Newspaper & Print Media