Tuesday, August 11, 2026

ਸੇਫ ਸਕੂਲ ਵਾਹਨ ਸਕੀਮ ਅਧੀਨ ਵਿਸ਼ੇਸ਼ ਮੀਟਿੰਗ

ਪਠਾਨਕੋਟ, 27 ਅਪ੍ਰੈਲ (ਪੱਤਰ ਪ੍ਰੇਰਕ) – ਐਸ.ਡੀ.ਐਮ ਪਠਾਨਕੋਟ ਡਾ. ਅਮਿਤ ਮਹਾਜਨ ਦੀ ਪ੍ਰਧਾਨਗੀ ਹੇਠ ਸੇਫ ਸਕੂਲ ਵਾਹਨ ਸਕੀਮ ਅਧੀਨ ਇੱਕ ਵਿਸ਼ੇਸ਼ ਮੀਟਿੰਗ ਅੱਜ ਇੱਥੇ ਹੋਈ। ਡਾ. ਅਮਿਤ ਮਹਾਜਨ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਸਕੂਲਾਂ ਦੀਆਂ ਬੱਸਾਂ ਦੇ ਬਹੁਤੇ ਡਰਾਇਵਰਾਂ ਅਤੇ ਕੰਡਕਟਰਾਂ ਕੋਲ ਡਰਾਇਵਿੰਗ/ਕਡੰਕਟਰ ਲਾਇਸੈਂਸ ਨਹੀਂ ਹੁੰਦੇ। ਉਨ੍ਹਾਂ ਨੇ ਦੱਸਿਆ ਕਿ  ਡਰਾਇਵਰਾਂ ਅਤੇ ਕੰਡਕਟਰਾਂ ਦੇ ਲਾਇਸੈਂਸਾਂ ਨੂੰ ਰੀਨਿਊ ਕਰਨ ਅਤੇ ਨਵੇਂ ਕੰਡਕਟਰ ਲਾਇਸੈਂਸ ਬਨਾਉਣ ਲਈ ਇੱਕ ਕੈਂਪ 5 ਮਈ, 2015 ਨੂੰ ਸਵੇਰੇ 9-00 ਤੋਂ ਲੈ ਕੇ ਸ਼ਾਮ 5-00 ਵਜੇ ਤੱਕ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ, ਪਠਾਨਕੋਟ ਦੇ ਦਫ਼ਤਰ ਵਿੱਚ ਲਗਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਕੰਡਕਟਰਾਂ ਅਤੇ ਡਰਾਇਵਰਾਂ ਦੇ ਲਾਇਸੈਂਸ ਰੀਨਿਊ ਕੀਤੇ ਜਾਣਗੇ, ਜੇਕਰ ਕਿਸੇ ਡਰਾਇਵਰ/ਕੰਡਕਟਰ ਨੇ ਆਪਣਾ ਲਾਇੰਸੈਂਸ ਨਹੀਂ ਬਣਾਇਆ ਤਾਂ ਉਸ ਦਾ ਨਵਾਂ ਡਰਾਇਵਿੰਗ/ਕੰਡਕਟਰ ਲਾਇਸੈਂਸ ਬਣਾਇਆ ਜਾਵੇਗਾ।
ਸ਼੍ਰੀ ਪਿਆਰਾ ਸਿੰਘ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਪਠਾਨਕੋਟ ਨੇ ਦੱਸਿਆ ਕਿ ਬਾਹਰਲੇ ਰਾਜਾਂ ਵਿੱਚ ਰਜਿਸਟਰਡ ਸਕੂਲਾਂ ਦੀਆਂ ਬੱਸਾਂ ਦੀ ਹਾਲਤ ਸੇਫ ਸਕੂਲ ਵਾਹਨ ਸਕੀਮ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰਦੀਆਂ ਇਸ ਕਰਕੇ ਸਕੂਲਾਂ ਦੇ ਮੈਨੇਜਮੈਂਟ/ਪ੍ਰਿੰਸੀਪਲ ਅਤੇ ਸਕੂਲੀ ਬੱਚਿਆਂ ਦੇ ਮਾਂ-ਬਾਪ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਅਜਿਹੀਆਂ ਬੱਸਾਂ ਵਿੱਚ ਆਪਣੇ ਬੱਚਿਆਂ ਨੂੰ ਸਕੂਲ ਨਾ ਭੇਜਣ। ਉਨ੍ਹਾਂ ਦੱਸਿਆ ਕਿ ਸਕੂਲੀ ਬੱਸਾਂ ਦੀ ਚੈਕਿੰਗ ਕਰਨ ਦੌਰਾਨ ਦੇਖਿਆ ਗਿਆ ਹੈ ਕਿ ਸਕੂਲ ਬੱਸਾਂ ਦੇ ਡਰਾਇਵਰਾਂ ਕੋਲ ਰੂਟ ਪਰਮਿਟ, ਰਜਿਸਟਰੇਸ਼ਨ ਸਰਟੀਫਿਕੇਟ, ਬੀਮਾ ਅਤੇ ਪਰਦੂਸ਼ਣ ਸਰਟੀਫਿਕੇਟ ਨਹੀਂ ਹੁੰਦੇ, ਜਿਸ ਕਰਕੇ ਬੱਸਾਂ ਨੂੰ ਥਾਣੇ ਵਿੱਚ ਬੰਦ ਕਰਨਾ ਪੈਂਦਾ ਹੈ। ਇਸ ਲਈ ਬੱਸਾਂ ਦੇ ਡਰਾਇਵਰਾਂ ਅਤੇ ਕੰਡਕਟਰਾ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਗੱਡੀ ਦੇ ਸਾਰੇ ਕਾਗਜ ਮੁਕੰਮਲ ਤੌਰ ‘ਤੇ ਗੱਡੀ ਵਿੱਚ ਰੱਖਣ ਤਾਂ ਜੋ ਸਕੂਲੀ ਬੱਚਿਆਂ ਨੂੰ ਟਰੈਫਿਕ ਚੈਕਿੰਗ ਦੌਰਾਨ ਅਸੁਵਿਧਾ ਨਾ ਹੋਵੇ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 9 ਅਗਸਤ  (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …

Leave a Reply