ਅੰਮ੍ਰਿਤਸਰ, 28 ਅਪ੍ਰੈਲ (ਜਗਦੀਪ ਸਿੰਘ ਸੱਗੂ) – ਸ਼੍ਰੀ ਗੁਰੂ ਰਾਮਦਾਸ ਕਾਲਜ ਆਫ ਨਰਸਿੰਗ ਅਤੇ ਸ਼੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਐਂਡ ਰੀਸਰਚ ਵੱਲਾ ਵੱਲੋਂ ਨੈਸ਼ਨਲ ਅਕੈਡਮੀ ਆਫ ਮੈਡੀਕਲ ਸਾਇੰਸਜ਼ ਨਵੀਂ ਦਿੱਲੀ ਦੀ ਰਹਿਨੁਮਾਈ ਹੇਠ ਸ਼ੂਗਰ ਰੋਗੀਆਂ ਦੀ ਨਰਸਿੰਗ ਦੇਖਭਾਲ ਬਾਰੇ ਖੇਤਰੀ ਸੈਮੀਨਾਰ ਆਯੋਜਿਤ ਕੀਤਾ ਗਿਆ।ਜਿਸ ਦਾ ਉਦਘਾਟਨ ਮਾਨਯੋਗ ਮੁੱਖ ਮਹਿਮਾਨ ਸ੍ਰ. ਜੋਗਿੰਦਰ ਸਿੰਘ, ਸਕੱਤਰ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ, ਡਾ. ਹਰਦਾਸ ਸਿੰਘ ਸੰਧੂ ਨੈਸ਼ਨਲ ਅਕੈਡਮੀ ਆਫ ਮੈਡੀਕਲ ਸਾਇੰਸਜ਼ ਨਵੀਂ ਦਿੱਲੀ ਦੇ ਖੇਤਰੀ ਕੋ-ਆਰਡੀਨੇਟਰ ਅਤੇ ਗੈਸਟ ਆਫ ਆਨਰ ਡਾ. ਗੀਤਾ ਸ਼ਰਮਾ, ਡਾਇਰੈਕਟਰ ਤੇ ਪ੍ਰਿੰਸੀਪਲ ਸ਼੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਐਂਡ ਰੀਸਰਚ ਨੇ ਕੀਤਾ।
ਮਿਸਿਜ਼ ਪਰਵੇਸ਼ ਸੈਣੀ, ਪ੍ਰਿੰਸੀਪਲ, ਸ਼੍ਰੀ ਗੁਰੁ ਰਾਮਦਾਸ ਕਾਲਜ ਆਫ ਨਰਸਿੰਗ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ।ਡਾ. ਹਰਦਾਸ ਸਿੰਘ ਸੰਧੂ ਨੈਸ਼ਨਲ ਅਕੈਡਮੀ ਆਫ ਮੈਡੀਕਲ ਸਾਇੰਸਜ਼ ਨਵੀਂ ਦਿੱਲੀ ਦੇ ਖੇਤਰੀ ਕੋ-ਆਰਡੀਨੇਟਰ ਨੇ ਨੈਸ਼ਨਲ ਅਕੈਡਮੀ ਦੀਆਂ ਉਪਲਬਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ, ਮਾਨਯੋਗ ਮੁੱਖ ਮਹਿਮਾਨ ਸ੍ਰ. ਜੋਗਿੰਦਰ ਸਿੰਘ ਨੇ ਆਪਣੇ ਉਦਘਾਟਨੀ ਸੰਦੇਸ਼ ਵਿੱਚ ਉੱਚਕੋਟੀ ਦੀ ਨਰਸਿੰਗ ਸਿੱਖਿਆ ਦੇਣ ਬਾਰੇ ਪ੍ਰੇਰਿਤ ਕੀਤਾ ਅਤੇ ਸੰਸਥਾ ਨੂੰ ਇਹੋ ਜਿਹੇ ਟਰੇਨਿੰਗ ਪ੍ਰੋਗ੍ਰਾਮ ਕਰਵਾਉਣ ਲਈ ਵਧਾਈ ਦਿੱਤੀ।ਡਾ.ਰਵਿੰਦਰ ਗੋਸਵਾਮੀ, ਐਡੋਕਰਾਈਨੋਲੋਜਿਸਟ ਏਮਜ਼ ਨਵੀਂ ਦਿੱਲੀ ਨੇ ਸਰੋਤਿਆਂ ਨੂੰ ਸੰਬੋਧਿਤ ਕੀਤਾ।ਮਿਸਿਜ਼ ਮਨਪ੍ਰੀਤ ਕੌਰ, ਪ੍ਰੋਫੈਸਰ ਨਰਸਿੰਗ ਕਾਲਜ ਨੇ ਆਏ ਹੋਏ ਸਰੋਤਿਆਂ ਦਾ ਧੰਨਵਾਦ ਕੀਤਾ।ਵਿਸ਼ੇ ਵਿੱਚ ਮਾਹਿਰ ਵਿਦਵਾਨਾਂ ਨੇ ਸ਼ੂਗਰ ਰੋਗ ਦੇ ਪਹਿਲੂਆਂ ਜਿਵੇ ਕਿ ਸ਼ੂਗਰ ਰੋਗੀ ਦੀ ਜਾਂਚ, ਸ਼ੂਗਰ ਦੀਆਂ ਸਮੱਸਿਆਂਵਾਂ, ਪੋਸ਼ਣ ਦੀਆਂ ਜਰੂਰਤਾਂ ਅਤੇ ਪੈਰਾਂ ਦੀ ਸਾਂਭ-ਸੰਭਾਲ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ ਮਰੀਜਾਂ ਦੀ ਸਾਂਭ-ਸੰਭਾਲ ਲਈ ਨਰਸਿੰਗ ਕੇਅਰ ਨੂੰ ਹੋਰ ਕਿਵੇ ਬਿਹਤਰ ਕੀਤਾ ਜਾ ਸਕਦਾ ਹੈ ਸਬੰਧੀ ਜਾਣਕਾਰੀ ਦਿਤੀ ਗਈ।ਇਸ ਮੋਕੇ ਤੇ ਡਾ. ਏ.ਪੀ. ਸਿੰਘ ਐਡੀਸ਼ਨਲ ਸਕੱਤਰ ਅਤੇ ਪੂਰੇ ਪੰਜਾਬ ਤੋਂ 500 ਤੋਂ ਜਿਆਦਾ ਨਰਸਿੰਗ ਸਟਾਫ ਅਤੇ ਵਿਦਿਆਰਥੀਆਂ ਨੇ ਇਸ ਸੈਮੀਨਾਰ ਵਿੱਚ ਸ਼ਿਰਕਤ ਕੀਤੀ।
Check Also
ਖ਼ਾਲਸਾ ਕਾਲਜ ਵਿਖੇ `ਰੱਖੜੀ ਪ੍ਰਦਰਸ਼ਨੀ-ਕਮ-ਸੇਲ-2026` ਦਾ ਆਯੋਜਿਤ
ਅੰਮ੍ਰਿਤਸਰ, 29 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵੱਲੋਂ `ਰੱਖੜੀ …
Punjab Post Daily Online Newspaper & Print Media