
ਛੇਹਰਟਾ, 28 ਅਪਰੈਲ (ਨੋਬਲ) – ਬੀਤੀ ਦੇਰ ਰਾਤ ਗੁਰਦੁਆਰਾ ਸ਼੍ਰੀ ਗੁਰੁ ਹਰਿ ਰਾਇ ਸਾਹਿਬ ਮਜੀਠਾ ਰੋਡ ਦੇ ਸਾਮ੍ਹਣੇ ਬਣੇ ਫਾਸਟ ਫੂਡ ਅਤੇ ਕੋਲਡ ਡ੍ਰਿੰਕਸ ਦੇ ਲੱਕੜ ਦੇ ਖੋਖਿਆਂ ਵਿਚ ਅਚਾਨਕ ਬਿਜਲੀ ਦਾ ਸਰਟ ਸਰਕੱਟ ਹੋਣ ਕਾਰਨ ਅੱਗ ਲਗ ਗਈ ਜਿਸ ਵਿਚ ਚਾਰ ਖੋਖੇ ਸ਼ੜ੍ਹ ਕੇ ਸੁਆਹ ਹੋਣ ਕਾਰਨ ਲੱਖਾ ਰੁਪਏ ਦਾ ਨੁਕਾਸਾਨ ਹੋ ਗਿਆ ਹੈ। ਜਾਣਕਾਰੀ ਦਿੰਦੇ ਹੋਏ ਜਗਮੋਹਨ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਸੁਲਤਾਨਵਿੰਡ ਰੋਡ, ਰਾਜ ਗੋਪਾਲ ਪੁੱਤਰ ਪਿਆਰਾ ਲਾਲ ਵਾਸੀ ਹੁਸੈਨਪੁਰਾ ਅਤੇ ਕਰਮਪਾਲ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਈਸਟ ਮੋਹਨ ਨਗਰ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਸਥਾਨ ਤੇ ਚਾਰ ਸਾਲ ਤੋਂ ਫਾਸਟ ਫੂੱਡ ਅਤੇ ਕੋਲਡ ਡ੍ਰਿੰਕਸ ਦੇ ਖੋਖੇ ਖੋਲੇ ਹੋਏ ਸਨ। ਜਿਸ ਕਾਰਨ ਉਨ੍ਹਾਂ ਦੇ ਪਰਿਵਾਰਾਂ ਦਾ ਗੁਜਾਰਾ ਚਲਦਾ ਸੀ। ਉਨ੍ਹਾਂ ਦੱਸਿਆ ਕਿ ਬੀਤੇ ਕਲ ਐਤਵਾਰ ਨੂੰ ਉਹ ਰੋਜਾਨਾ ਦੀ ਤਰ੍ਹਾ ਰਾਤ ਨੂੰ ਆਪਣੇ ਖੋਖ ਬੰਦ ਕਰਕੇ ਘਰਾਂ ਨੂੰ ਗਏ ਸਨ। ਦੇਰ ਰਾਤ ਕਿਸੇ ਨੇ ਉਨ੍ਹਾਂ ਨੂੰ ਫੋਨ ਤੇ ਸੁਚਨਾ ਦਿੱਤੀ ਕਿ ਉਨ੍ਹਾਂ ਦੇ ਖੋਖਿਆਂ ਨੂੰ ਅੱਗ ਲਗ ਗਈ ਹੈ ਤਾਂ ਤੁਰੰਤ ਮੋਕੇ ਤੇ ਪਹੁੰਚ ਕੇ ਫਾਇਰ ਬ੍ਰਿਗੇਡ ਨੂੰ ਸੁਚਿਤ ਕੀਤਾ। ਜਿਨ੍ਹਾਂ ਨੇ ਆ ਕੇ ਅੱਗ ‘ਤੇ ਕਾਬੂ ਪਾਇਆ। ਉਨ੍ਹਾਂ ਦੱਸਿਆ ਕਿ ਅੱਗ ਲਗਣ ਕਾਰਨ ਦੁਕਾਨ ਵਿਚ ਪਈਆਂ ਕੈਡੀਆਂ, ਫਰਿਜਾਂ, ਫਰਨੀਚਰ, ਐਨਵੇਟਰ, ਪੱਖੇ ਅਤੇ ਹੋਰ ਸਮਾਨ ਸੜ ਕੇ ਸੁਆਹ ਹੋ ਗਿਆ। ਘਟਨਾ ਦਾ ਪਤਾ ਚਲਣ ਤੇ ਵਾਰਡ 9 ਦੇ ਕੋਂਸਲਰ ਪੱਪੂ ਮਹਾਜਨ ਮੋਕੇ ਤੇ ਪਹੁੰਚੇ ਅਤੇ ਪੀੜ੍ਹਤ ਖੋਖੇ ਵਾਲਿਆਂ ਨੂੰ ਮੰਤਰੀ ਅਨਿਲ ਜੋਸ਼ੀ ਨਾਲ ਮਿਲ ਕੇ ਪੀ.ਐਮ ਕੋਟੇ ਵਿਚੋ ਮੁਆਵਜ਼ਾ ਦਿਵਾਉਣ ਕੇ ਸਹਾਇਤਾ ਕਰਨ ਦਾ ਭਰੋਸਾ ਦਿੱਤਾ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media