Monday, March 30, 2026

ਐਸ.ਐਸ.ਟੀ ਮਾਸਟਰ ਯੂਨੀਅਨ ਪੰਜਾਬ ਦਾ ਹੋਇਆ ਗਠਨ

ਛੇਹਰਟਾ, 28 ਅਪਰੈਲ (ਨੋਬਲ) – ਜਿਲਾ ਸਿੱਖਿਆ ਅਫਸਰ ਦੇ ਦਫਤਰ ਵਿਖੇ ਸਰਕਾਰੀ ਮਿਡਲ ਹਾਈ ਅਤੇ ਸਕੂਲਾਂ ਦੇ ਐਸਐਸਟੀ ਅਧਿਆਪਕਾਂ ਦੀ ਭਾਰੀ ਇੱਕਤਰਤਾ ਹੋਈ।ਇਸ ਵਿਚ ਐਸਐਸਟੀ ਮਾਸਟਰਾਂ ਨੇ ਰੈਸਨਲਾਈਜੇਸ਼ਨ ਨੀਤੀ ਅਧੀਨ ਐਸਐਸਟੀ ਵਿਸ਼ੇ ਦੇ ਮਾਸਟਰਾਂ ਤੇ ਪਾਇਆ ਜਾ ਰਿਹਾ ਵਾਧੂ ਭਾਰ, ਸਿੱਖਿਆ ਵਿਭਾਗ ਵਿਚ ਐਸ.ਐਸ ਵਿਸ਼ੇ ਦੇ ਸਭ ਤੋਂ ਵੱਧ ਮਾਸਟਰ ਹੋਣ ਦੇ ਬਾਵਜੂਦ ਪ੍ਰਮੋਸ਼ਨਾਂ ਸਮੇਂ ਗਿਣਤੀ ਦੇ ਹਿਸਾਬ ਨਾਲ ਬਣਦੀ ਹਿੱਸੇਦਾਰੀ ਨਾ ਦੇਣਾ, ਗਰੈਜੁੂਏਸ਼ਨ ਪੱਧਰ ਤੇ ਅੰਗ੍ਰੇਜੀ ਵਿਸ਼ੇ ਨੂੰ ਬਤੌਰ ਇਲੈਕਟਿਵ ਵਿਸ਼ਾ ਨਾ ਪੜੇ ਹੋਣ ਦੇ ਬਾਵਜੂਦ ਅੰਗ੍ਰੇਜੀ ਪੜਾਉਣ ਦਾ ਬੌਝ ਪਾਇਆ ਜਾਣਾ, ਮਿਡਲ ਸਕੂਲਾਂ ਵਿਚ ਹਫਤੇ ਦੇ 48 ਪੀਰਡਾਂ ਵਿਚੋਂ ਕੇਵਲ ਐਸਐਸਟੀ ਮਾਸਟਰ ਦੇ ਹਿੱਸੇ ਪੜਾਉਣ ਲਈ 42 ਪੀਰੀਅਡਾਂ ਦਾ ਦੇਣਾ ਆਦਿ ਆ ਰਹੀਆਂ ਮੁਸ਼ਕਿਲਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ।

ਅਜਿਹੀਆਂ ਮੁਸ਼ਕਿਲਾਂ ਨੂੰ ਹੱਲ ਕਰਵਾਉਣ ਲਈ ਸਰਵਸੰਮਤੀ ਨਾਲ ਐਸਐਸਟੀ ਮਾਸਟਰ ਯੂਨੀਅਨ ਪੰਜਾਬ ਦਾ ਗਠਨ ਕੀਤਾ ਗਿਆ ਹੈ, ਜਿਸ ਵਿਚ 10 ਮੈਂਬਰੀ ਕੌਰ ਕਮੇਟੀ ਕ੍ਰਮਵਾਰ ਨਵਜੋਤ ਸਿੰਘ ਫਤਾਹਪੁਰ, ਰਾਜੇਸ਼ ਕੁੰਦਰਾ ਅਜਨਾਲਾ, ਨਿਰਵੈਰ ਸਿੰਘ, ਸੁਖਪਾਲ ਸਿੰਘ, ਬੀਰਇੰਦਰ ਸਿੰਘ, ਪਵਨ ਕੁਮਾਰ, ਨਵਦੀਪ ਸਿੰਘ ਵਾਹਲਾ, ਬਰਿੰਦਰਜੀਤ ਸਿੰਘ, ਰੌਹਿਤ ਅਰਜੁਨਾ, ਅਮਨਦੀਪ ਸਿੰਘ ਪੰਨੂੰ ਨੂੰ ਸਰਬ ਸੰਮਤੀ ਨਾਲ ਚੁਣਿਆ ਗਿਆ। ਕੌਰ ਕਮੇਟੀ ਵਲੋਂ ਐਸਐਸ ਵਿਸ਼ੇ ਨਾਲ ਸਬੰਧਤ ਮਾਸੱਟਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਸਰਕਾਰ ਅੱਗੇ ਰੱਖ ਕੇ ਹੱਲ ਕਰਵਾਉਣ ਦਾ ਅਹਿਦ ਲਿਆ। ਪੰਜਾਬ ਦੇ ਹਰ ਜਿਲੇ ਅਤੇ ਬਲਾੱਕ ਵਿਚ ਯੂਨੀਅਨ ਦਾ ਵਿਕਾਸ ਕਰਨ ਵਿਚ ਤੇਜੀ ਲਿਆਉਣ ਤੇ ਜੌਰ ਦਿੱਤਾ ਗਿਆ। ਐਸਐਸਟੀ ਮਾਸਟਰ ਯੂਨੀਅਨ ਪੰਜਾਬ ਨੇ ਐਸਐਸ ਵਿਸ਼ੇ ਵਿਚ ਪ੍ਰੈਕਟੀਕਲ ਸ਼ੁਰੂ ਕਰਨ ਤੇ ਸਿੱਖਿਆ ਮੰਤਰੀ ਦਾ ਧੰਨਵਾਦ ਕੀਤਾ ਗਿਆ। ਇਸ ਮੋਕੇ ਸੁਖਜਿੰਦਰ ਸਿੰਘ, ਰਜਨੀਸ਼ ਕੁਮਾਰ, ਗੁਰਮੀਤ ਸਿੰਘ, ਸੁੱਚਾ ਸਿੰਘ, ਕੰਵਰਮੀਤ ਸਿੰਘ, ਅਮਰਜੀਤ ਸਿੰਘ, ਦਿਨੇਸ਼ ਕੁਮਾਰ, ਬਲਦੇਵ ਸਿੰਘ, ਗੁਰਿੰਦਰ ਸਿੰਘ, ਹਰਪ੍ਰੀਤ ਸਿੰਘ, ਹਰਪਾਲ ਸਿੰਘ, ਸੁਨੀਲ ਕੁਮਾਰ, ਨਰਿੰਦਰ ਸਿੰਘ, ਮਨਦੀਪ ਕੌਰ, ਸਤਿੰਦਰ ਕੌਰ ਆਦਿ ਹਾਜਰ ਸਨ।

Check Also

ਸ਼੍ਰੋਮਣੀ ਕਮੇਟੀ ਦਾ ਵਿੱਤੀ ਵਰ੍ਹੇ 2026-27 ਲਈ 1487 ਕਰੋੜ 41 ਲੱਖ ਦਾ ਬਜ਼ਟ ਪਾਸ -ਐਡਵੋਕੇਟ ਧਾਮੀ

ਅੰਮ੍ਰਿਤਸਰ, 29 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿੱਤੀ ਵਰ੍ਹੇ 2026-27 ਲਈ …

Leave a Reply