
ਛੇਹਰਟਾ, 28 ਅਪਰੈਲ (ਨੋਬਲ) – ਅਕਾਲੀ ਭਾਜਪਾ ਸਰਕਾਰ ਦੇ ਯਤਨਾਂ ਸਦਕਾ ਇੰਨਾਂ ਨਸ਼ਿਆਂ ਨੂੰ ਠੱਲ ਪਾਉਣ ਲਈ ਕਈ ਤਰਾਂ ਦੀਆਂ ਖੇਡਾਂ ਕਰਵਾਈਆਂ ਜਾ ਰਹੀਆਂ ਹਨ ਤੇ ਇੰਨਾਂ ਨੋਜਵਾਨਾਂ ਦੇ ਇਲਾਜ ਲਈ ਜਗਾ ਜਗਾ ਫ੍ਰੀ ਮੈਡੀਕਲ ਕੈਂਪਾਂ ਰਾਹੀ ਇਲਾਜ ਕਰਵਾ ਕੇ ਉਨਾਂ ਨੂੰ ਨਵਾਂ ਜੀਵਨ ਦਿੱਤਾ ਗਿਆ ਹੈ।ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਮੈਂਬਰ ਗੁਰਿੰਦਰਪਾਲ ਸਿੰਘ ਲਾਲੀ ਰਣੀਕੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਉਨਾਂ ਕਿਹਾ ਕਿ ਬੇਰੁਜਗਾਰੀ ਦੇ ਮਾਰੇ ਨੌਜਵਾਨ ਨਸ਼ੇ ਕਰਨ ਲੱਗੇ ਨੌਜਵਾਨਾਂ ਵਲੋਂ ਕੀਤੇ ਜਾ ਰਹੇ ਨਸ਼ਿਆਂ ਦਾ ਸਭ ਤੋਂ ਵੱਡਾ ਤੱਥ ਇਹ ਵੀ ਉੱਭਰ ਕੇ ਸਾਹਮਣੇ ਆਇਆ ਹੈ ਕਿ ਕਾਂਗਰਸ ਸਰਕਾਰ ਵੇਲੇ ਪੰਜਾਬ ਵਿਚ ਬੇਰੁਜਗਾਰੀ ਸਭ ਹੱਦਾਂ ਬੰਨੇ ਟੱਪ ਗਈ ਹੈ, ਜਿਸ ਕਾਰਨ ਵਿਹਲੇ ਨੌਜਵਾਨ ਭਿਆਨਕ ਬੁਰਾਈਆਂ ਅਤੇ ਨਸ਼ਿਆਂ ਦੇ ਆਦਿ ਹੋਣ ਲੱਗ ਪਏ ਸੀ।ਕਾਂਗਰਸ ਸਰਕਾਰ ਨੇ ਇੰਨਾਂ ਚਿਰ ਰਾਜ ਕਰਕੇ ਪੰਜਾਬ ਵਿਚ ਨਸ਼ਿਆਂ ਨੂੰ ਠੱਲ ਪਾਉਣ ਦੀ ਜਗ੍ਹਾਂ ਇਸਨੂੰ ਵਧਾਵਾ ਦਿੱਤਾ ਹੈ।
ਉਨਾਂ ਕਿਹਾ ਕਿ ਪੰਜਾਬ ਦੀ ਨੋਜਵਾਨੀ ਨੂੰ ਬਚਾਉਣ ਲਈ ਅਕਾਲੀ ਭਾਜਪਾ ਵਚਨਬੱਧ ਹੈ ਤੇ ਜਲਦ ਹੀ ਨਸ਼ਿਆਂ ਨੂੰ ਠੱਲ ਪਾ ਕੇ ਨੌਜਵਾਨ ਪੀੜੀ ਨੂੰ ਕੁਰਾਹੇ ਪੈਣ ਤੋਂ ਰੌਕਿਆਂ ਜਾਵੇਗਾ। ਉਨਾਂ ਕਿਹਾ ਕਿ ਸਰਕਾਰ ਦੇ ਨਾਲ ਨਾਲ ਸਮਾਜ ਸੇਵੀ ਸੰਗਠਨਾਂ ਤੇ ਹੌਰ ਰਾਜਨਿਤਿਕ ਪਾਰਟੀਆਂ ਨੂੰ ਪੰਜਾਬ ਦੀ ਨੌਜਵਾਨੀ ਬਚਾਉਣ ਵਿਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਅਤੇ ਇਸ ਮੁੱਦੇ ‘ਤੇ ਆਂਪਣੀ ਰਾਜਨਿਤੀ ਨਹੀਂ ਖੇਡਣੀ ਚਾਹੀਦੀ।ਇਸ ਮੋਕੇ ਪਰਮਦੀਪ ਸਿੰਘ, ਹੈਪੀ ਬੋਪਰਾਏ, ਸ਼ਮਸ਼ੇਰ ਸਿੰਘ, ਸਤਬੀਰ ਸਿੰਘ ਸੱਤੀ, ਗੁਰਮੁੱਖ ਸਿੰਘ, ਬਲਬੀਰ ਸਿੰਘ, ਰਣਜੀਤ ਸਿੰਘ ਆਦਿ ਹਾਜਰ ਸਨ।
Punjab Post Daily Online Newspaper & Print Media