Wednesday, July 16, 2025
Breaking News

ਡਿਪਟੀ ਡੀ.ਈ.ਓ ਵੱਲੋਂ ਸਕਾਉਟ ਕੈਂਪ ਦਾ ਨਿਰੀਖਣ

PPN3004201502ਬਟਾਲਾ, 30 ਅਪ੍ਰੈਲ (ਨਰਿੰਦਰ ਬਰਨਾਲ) – ਭਾਰਤ ਸਕਾਉਟ ਗਾਈਡ ਪੰਜਾਬ ਤੇ ਜ਼ਿਲਾ ਸਿੱਖਿਆ ਅਫ਼ਸਰ ਸ: ਅਮਰਦੀਪ ਸਿੰਘ ਸੈਣੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਰਕਾਰੀ ਸੀਨੀਅਰ ਸੈਂਕਡਰੀ ਸਕੂਲ ਲੜਕੇ ਬਟਾਲਾ ਵਿਖੇ ਸਕੂਲ ਪ੍ਰਿੰਸੀਪਲ ਸ: ਲਖਵਿੰਦਰ ਸਿੰਘ ਦੀ ਅਗਵਾਈ ਹੇਠ ਚਾਰ ਰੋਜਾ ਤ੍ਰਿਤਿਆ ਸੋਪਾਨ ਟੈਸਟਿੰਗ ਕੈਂਪ ਚਲ ਰਿਹਾ ਹੈ। ਜਿਸਦਾ ਨਿਰੀਖਣ ਡਿਪਟੀ.ਡੀ.ਈ.ਓ ਸ਼੍ਰੀ ਭਾਰਤ ਭੂਸ਼ਣ ਦੁਆਰਾ ਕੀਤਾ ਗਿਆ ਇਸ ਕੈਂਪ ਵਿਚ ਵੱਖ ਵੱਖ ਸਕੂਲਾਂ ਤੋਂ 130 ਵਿਦਿਆਰਥੀ ਭਾਗ ਲੈ ਰਹੇ ਹਨ ਕੈਂਪ ਦੌਰਾਨ ਵਿਦਿਆਰਥੀਆਂ ਵਿਚ ਭਾਈਚਾਰਕ ਏਕਤਾ, ਦੇਸ਼-ਭਗਤੀ, ਨੈਤਿਕ ਕਦਰਾਂ ਕੀਮਤਾਂ ਤੇ ਆਤਮ ਨਿਰਭਰਤਾ ਦਾ ਸੰਚਾਰ ਕਰਨ ਹਿੱਤ ਪ੍ਰੋਗਰਾਮ ਕਰਵਾਏ ਗਏ, ਡਿਪਟੀ.ਡੀ.ਈ.ਓ. ਵੱਲੋਂ ਇਸ ਪ੍ਰੋੋਗਰਾਮ ਦੀ ਵਿਸ਼ੇਸ ਤੌਰ ਤੇ ਸਰਾਹਨਾ ਕੀਤੀ ਗਈ ਉਹਨਾਂ ਵਿਦਿਆਰਥੀਆਂ ਨੂੰ ਇਸ ਤੋਂ ਵੱਧ ਤੋਂ ਵੱਧ ਲਾਹਾ ਲੈਣ ਦੀ ਅਪੀਲ ਕੀਤੀ ਇਸ ਮੌਕੇ ਸੀਨੀਅਰ ਸਕਾਉਟ ਮਾਸਟਰ ਤਰਲੋਕ ਸਿੰਘ ਨਾਥਪਰ, ਦਿਲਬਾਗ ਸਿੰਘ ਪੱਡਾ, ਹਰਪਾਲ ਬੋਪਾਰਾਏ, ਮਨੋਜ ਕੁਮਾਰ, ਵਰਿੰਦਰ ਰੰਧਾਵਾ ਤੇ ਬਲਵਿੰਦਰ ਸਿੰਘ ਹਾਜਰ ਸਨ ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …

Leave a Reply