ਅੰਮ੍ਰਿਤਸਰ, 30 ਅਪ੍ਰੈਲ (ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਇੰਟਰਨੈਸ਼ਨਲ ਨਰਸਿੰਗ ਕਾਲਜ਼ ਵਿੱਚ ਚਿਕਿਤਸਾ ਹੈਲਥ ਕੇਅਰ ਪ੍ਰਾਈਵੇਟ ਲਿਮਟਿਡ (ਜੋ ਪੰਜਾਬ ਵਿਚ ਅਤੇ ਹੋਰ ਰਾਜ਼ਾਂ ਵਿੱਚ 108 ਐਂਬੂਲੈਂਸ ਦੀਆਂ ਸੇਵਾਵਾਂ ਪ੍ਰਧਾਨ ਕਰ ਰਹੀ ਹੈ) ਵੱਲੋਂ ਬੇਸਿਕ ਲਾਈਫ਼ ਸਪੋਰਟ ਅਤੇ ਮੁੱਢਲੀ ਸਹਾਇਤਾ (ਫਸਟ ਏਡ) ਦੀ ਦੋ ਦਿਨਾਂ ਟ੍ਰੇਨਿੰਗ ਦਿੱਤੀ ਗਈ।ਜਿਸ ਵਿਚ ਬੱਚਿਆਂ ਨੂੰ ਸੀ.ਪੀ.ਆਰ ਅਤੇ ਐਂਮਰਜੈਂਸੀ ਸਿਹਤ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਗਈ।ਇਸ ਸਾਰੀ ਟ੍ਰੇਨਿੰਗ ਦਾ ਸਿਹਰਾ ਡਾ. ਸੁਨੀਲ ਕੁਮਾਰ ਦੇ ਸਿਰ ਜਾਂਦਾ ਹੈ, ਜਿਨਾਂ ਨੇ ਬੜੇ ਹੀ ਸੁਚੱਜੇ ਢੰਗ ਨਾਲ ਪ੍ਰਤੱਖ ਤੌਰ ਤੇ ਪ੍ਰੈਕਟੀਕਲ ਕਰ ਕੇ ਬੱਚਿਆਂ ਨੂੰ ਟਰੇਂਡ ਕੀਤਾ।
Check Also
ਖਾਲਸਾ ਕਾਲਜ ਵਿਖੇ ਦੋ ਰੋਜ਼ਾ ਅੱਖਾਂ ਦੀ ਜਾਂਚ ਕੈਂਪ ਲਗਾਇਆ ਗਿਆ
ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਰੋਟਰੈਕਟ ਕਲੱਬ ਅਤੇ ਇੰਸਟੀਚਿਊਸ਼ਨਜ਼ ਇਨੋਵੇਸ਼ਨ …
Punjab Post Daily Online Newspaper & Print Media