ਅੰਮ੍ਰਿਤਸਰ, 30 ਅਪ੍ਰੈਲ, 2015 (ਜਗਦੀਪ ਸਿੰਘ ਸੱਗੂ) – ਗੁਰੂ ਨਾਨਕ ਦੇਵ ਯੂਨੀਵਰਸਿਟੀ 7 ਵਿਦਿਆਰਥੀਆਂ ਦੀ ਬਹੁ-ਰਾਸ਼ਟਰੀ ਕੰਪਨੀ ਪ੍ਰੈਕਟੋ ਟੈਕਨਾਲੋਜੀਜ਼ ਵੱਲੋਂ ਕੈਂਪਸ ਪਲੇਸਮੈਂਟ ਰਾਹੀਂ 7.08 ਲੱਖ ਸਾਲਾਨਾ ਅਤੇ 6.47 ਲੱਖ ਸਾਲਾਨਾ ਤਨਖਾਹ ‘ਤੇ ਨੌਕਰੀਆਂ ਲਈ ਚੋਣ ਕੀਤੀ ਹੈ।ਇਸ ਬਾਰੇ ਜਾਣਕਾਰੀ ਦਿੰਦਿਆਂ ਪ੍ਰੋਫੈਸਰ ਇੰਚਾਰਜ, ਡਾ. ਗੁਰਚਰਨ ਕੌਰ ਨੇ ਦੱਸਿਆ ਕਿ ਇਨ੍ਹਾਂ ਵਿਦਿਆਰਥੀਆਂ ਵਿਚ ਜੂਨ 2015 ਬੈਚ ਦੇ ਬੀ.ਟੈਕ. ਸੀ.ਐਸ.ਈ ਤੇ ਈ.ਸੀ.ਈ ਦੇ 5 ਅਤੇ ਐਮ.ਬੀ.ਏ. ਦੇ 2 ਵਿਦਿਆਰਥੀ ਸ਼ਾਮਿਲ ਹਨ।ਇਸ ਕੰਪਨੀ ਵਿਖੇ ਇਹ ਵਿਦਿਆਰਥੀ ਵੱਲੋਂ ਜੂਨ 2015 ਵਿਚ ਨੌਕਰੀਆਂ ਜਾਇਨ ਕਰ ਲੈਣਗੇ। ਇਸ ਪਲੇਸਮੈਂਟ ਵਿਚ ਯੂਨੀਵਰਸਿਟੀ ਕੈਂਪਸ ਅੰਮ੍ਰਿਤਸਰ, ਜਲੰਧਰ, ਗੁਰਦਾਸਪੁਰ, ਸੁਲਤਾਨਪੁਰ ਲੋਧੀ ਅਤੇ ਸਠਿਆਲਾ ਦੇ 275 ਵਿਦਿਆਰਥੀਆਂ ਨੇ ਆਨਲਾਈਨ ਐਪਟੀਟਿਊਡ ਅਤੇ ਸਾਇਕੋਮੈਟ੍ਰਿਕ ਟੈਸਟ ਵਿਚ ਹਿੱਸਾ ਲਿਆ। ਇਸ ਤੋਂ ਬਾਅਦ ਗਰੁੱਪ ਡਿਸਕਸ਼ਨ ਅਤੇ ਇੰਟਰਵਿਊ ਲਈ ਗਈ।
Check Also
ਅੰਮ੍ਰਿਤਸਰ ਜਿਲ੍ਹੇ ਦੇ ਸਮੂਹ ਕਾਲਜਾਂ ਵਿੱਚ ਨੌਜਵਾਨਾਂ ਦੀ ਵੋਟਰ ਰਜਿਸਟ੍ਰੇਸ਼ਨ ਲਈ ਲਗਾਏ ਜਾ ਰਹੇ ਹਨ ਵਿਸ਼ੇਸ਼ ਕੈਂਪ
9 ਸਤੰਬਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਵੇਗਾ ਵਿਸ਼ੇਸ਼ ਮੈਗਾ ਈਵੈਂਟ ਅੰਮ੍ਰਿਤਸਰ, 7 …
Punjab Post Daily Online Newspaper & Print Media