Tuesday, September 8, 2026

ਇਤਿਹਾਸਕਾਰ ਕੋਛੜ ਦੀ ਪਹਿਲ ‘ਤੇ ਸ਼੍ਰੌਮਣੀ ਕਮੇਟੀ ਨੇ ਮਨਾਇਆ ਸ. ਨਲਵਾ ਦਾ ਸ਼ਹੀਦੀ ਦਿਹਾੜਾ

PPN3004201520ਅੰਮ੍ਰਿਤਸਰ, 30 ਅਪ੍ਰੈਲ (ਗੁਰਪ੍ਰੀਤ ਸਿੰਘ) – ਇਤਿਹਾਸਕਾਰ ਤੇ ਖੋਜਕਰਤਾ ਸ਼੍ਰੀ ਸੁਰਿੰਦਰ ਕੋਛੜ ਵਲੋਂ ਕੀਤੀ ਪਹਿਲ ਦੇ ਚਲਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅੱਜ ਸਵੇਰੇ ਸ੍ਰੀ ਦਰਬਾਰ ਸਾਹਿਬ ਦੇ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ. ਹਰੀ ਸਿੰਘ ਨਲਵਾ ਦਾ 178ਵਾਂ ਸ਼ਹੀਦੀ ਦਿਹਾੜਾ ਮਨਾਇਆ ਗਿਆ।ਇਸ ਮੌਕੇ ‘ਤੇ ਐਸ.ਜੀ.ਪੀ.ਸੀ. ਦੇ ਸਕਤਰ ਸ. ਰੂਪ ਸਿੰਘ, ਬਾਬਾ ਦਲਜੀਤ ਸਿੰਘ ਬੇਦੀ, ਮੈਨੇਜਰ ਪ੍ਰਤਾਪ ਸਿੰਘ ਆਦਿ ਨੇ ਸ਼੍ਰੀ ਕੋਛੜ ਨੂੰ ਉਨ੍ਹਾਂ ਦੀ ਇਸ ਕਾਮਯਾਬੀ ਲਈ ਵਧਾਈ ਦਿੰਦਿਆਂ ਉਹਨਾਂ ਨੂੰ ਅਤੇ ਸ. ਹਰੀ ਸਿੰਘ ਨਲਵਾ ਦੇ ਵੰਸ਼ਜ਼ਾਂ ਸ. ਕੁਸ਼ਲਦੀਪ ਸਿੰਘ ਨਲਵਾ, ਸ. ਹਰਦੀਪ ਸਿੰਘ ਨਲਵਾ, ਬੀਬੀ ਪ੍ਰਵੀਨ ਨਲਵਾ ਅਤੇ ਸ਼੍ਰੀਮਤੀ ਅਨੀਤਾ ਸਰੀਨ ਨੂੰ ਸਿਰੋਪਾ ਭੇਟ ਕੀਤਾ।ਇਸ ਮੌਕੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ, ਜਿਨ੍ਹਾਂ ਵਿਚ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ, ਢਾਡੀ ਤੇ ਕਵੀਸ਼ਰੀ ਜੱਥਿਆਂ ਨੇ ਇਲਾਹੀ ਗੁਰਬਾਣੀ ਦੇ ਮਨੋਹਰ ਕੀਰਤਨ ਤੇ ਬੀਰਰਸੀ ਵਾਰਾਂ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਸੰਨ 2009 ਵਿਚ ਸ. ਨਲਵਾ ਦੇ ਸ਼ਹੀਦੀ ਦਿਹਾੜੇ ਨੂੰ ਮਨਾਏ ਜਾਣ ਦੀ ਸ਼ੁਰੂਆਤ ਕਰਨ ਵਾਲੇ ਸ਼੍ਰੀ ਕੋਛੜ ਨੇ ਕਿਹਾ ਕਿ 13 ਸਾਲ ਪਹਿਲਾਂ ਜਦੋਂ ਉਹਨਾਂ ਨੇ ਸ. ਨਲਵਾ ‘ਤੇ ‘ਖ਼ਾਲਸਾ ਰਾਜ ਦੀ ਨੀਂਹ-ਹਰੀ ਸਿੰਘ ਨਲਵਾ’ ਪੁਸਤਕ ਲਿਖਣੀ ਸ਼ੁਰੂ ਕੀਤੀ ਤਾਂ ਉਦੋਂ ਤੋਂ ਹੀ ਕੋਸ਼ਿਸ਼ ਕਰ ਕਰ ਰਹੇ ਸਨ ਕਿ ਕਿਸੇ ਵੀ ਸਿਰਕੱਢ ਸਿੱਖ ਸੰਸਥਾ ਵਲੋਂ ਵੱਡੇ ਪੱਧਰ ‘ਤੇ ਸz. ਨਲਵਾ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਵੇ, ਜਿਸ ਵਿਚ ਉਹਨਾਂ ਨੂੰ ਅੱਜ ਸਫ਼ਲਤਾ ਮਿਲੀ ਹੈ। ਸ਼੍ਰੀ ਕੋਛੜ ਨੇ ਕਿਹਾ ਕਿ ਸ. ਨਲਵਾ ਸਿੱਖ ਰਾਜ ਦੇ ਇਕ ਅਜਿਹੇ ਬਹਾਦਰ ਜਰਨੈਲ ਸਨ, ਜਿਨ੍ਹਾਂ ਨੇ ਆਪਣੀ ਥੋੜੀ ਜਿਹੀ ਫੌਜ ਦੇ ਨਾਲ ਅਫ਼ਗਾਨੀ ਪਠਾਣਾਂ ਦੇ ਦਿਲਾਂ ਵਿਚ ਸਿੱਖ ਹਕੂਮਤ ਦੇ ਪ੍ਰਤੀ ਅਜਿਹਾ ਖ਼ੌਫ਼ ਪੈਦਾ ਕਰ ਦਿੱਤਾ ਕਿ ਅਫ਼ਗਾਨੀ ਔਰਤਾਂ ਆਪਣੇ ਸ਼ਰਾਰਤੀ ਬੱਚਿਆਂ ਨੂੰ ਸ. ਨਲਵਾ ਦਾ ਨਾਂ ਲੈ ਕੇ ਡਰਾਉਂਦੀਆਂ ਸਨ। ਜਦੋਂਕਿ ਅੱਜ ਪੂਰੇ ਸੰਸਾਰ ਦੀਆਂ ਸਰਕਾਰਾਂ ਮਿਲ ਕੇ ਵੀ ਉਹਨਾਂ ਅਫ਼ਗਾਨੀ ਤਾਲਿਬਾਣ ‘ਤੇ ਕਾਬੂ ਪਾਉਣ ਤੋਂ ਅਸਮਰਥ ਵਿਖਾਈ ਦੇ ਰਹੀਆਂ ਹਨ।ਸਕਤਰ ਸ. ਰੂਪ ਸਿੰਘ ਅਤੇ ਬਾਬਾ ਦਲਜੀਤ ਸਿੰਘ ਬੇਦੀ ਨੇ ਕਿਹਾ ਕਿ ਹੁਣ ਹਰ ਵਰ੍ਹੇ ਐਸ.ਜੀ.ਪੀ.ਸੀ. ਵਲੋਂ ਵਿਸ਼ਾਲ ਪੱਧਰ ‘ਤੇ ਸ. ਹਰੀ ਸਿੰਘ ਨਲਵਾ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਇਆ ਕਰੇਗਾ।

Check Also

ਅੰਮ੍ਰਿਤਸਰ ਜਿਲ੍ਹੇ ਦੇ ਸਮੂਹ ਕਾਲਜਾਂ ਵਿੱਚ ਨੌਜਵਾਨਾਂ ਦੀ ਵੋਟਰ ਰਜਿਸਟ੍ਰੇਸ਼ਨ ਲਈ ਲਗਾਏ ਜਾ ਰਹੇ ਹਨ ਵਿਸ਼ੇਸ਼ ਕੈਂਪ

   9 ਸਤੰਬਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਵੇਗਾ ਵਿਸ਼ੇਸ਼ ਮੈਗਾ ਈਵੈਂਟ ਅੰਮ੍ਰਿਤਸਰ, 7 …

Leave a Reply