Friday, March 27, 2026

ਕਾਂਗਰਸ ਕਮੇਟੀ ਦਿਹਾਤੀ ਵੱਲੋਂ ਮੋਗਾ ਬੱਸ ਕਾਂਡ ਵਿੱਚ ਮਾਰੀ ਗਈ ਧੀਅ ਨੂੰ ਮੋਮਬੱਤੀਆਂ ਜਗਾ ਕੇ ਸ਼ਰਧਾਂਜਲੀ

PPN0105201502

ਅੰਮ੍ਰਿਤਸਰ, 1 ਮਈ (ਜਗਦੀਪ ਸਿੰਘ ਸੱਗ) – ਜ਼ਿਲਾ ਕਾਂਗਰਸ ਕਮੇਟੀ ਦਿਹਾਤੀ ਵੱਲੋਂ ਮੋਗਾ ਬੱਸ ਕਾਂਡ ਵਿੱਚ ਮਾਰੀ ਗਈ ਧੀਅ ਦੇ ਲਈ ਜਿਥੇ ਮੋਮਬੱਤੀਆਂ ਜਗਾ ਕੇ ਸ਼ਰਧਾਂਜਲੀ ਦਿੱਤੀ ਗਈ ਉਥੇ ਲੋਕਾਂ ਨੂੰ ਇਹ ਵੀ ਸੱਦਾ ਦਿੱਤਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਔਰਬਿੱਟ ਟਰਾਂਸਪੋਰਟ ਦਾ ਬਾਈਕਾਟ ਕਰਨ ਲਈ ਮੰਨ ਮਨਾਉਣ।ਜਿਹੜੀਆਂ ਬੱਸਾਂ ਵਿਚ ਧੀਆਂ ਦੀ ਇੱਜ਼ਤ ਰੋਲੀ ਜਾ ਰਹੀ ਹੈ, ਲੋਕ ਉਨ੍ਹਾਂ ਬੱਸਾਂ ਦਾ ਸਮਾਜਿਕ ਬਾਈਕਾਟ ਕਰ ਦੇਣ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਪੰਜਾਬ ਦੇ ਡੀ.ਜੀ.ਪੀ.ਸੁਮੇਧ ਸੈਣੀ ਮੰਨ ਰਹੇ ਹਨ ਕਿ ਇਹ ਟਰਾਂਸਪੋਰਟ ਸੁਖਬੀਰ ਬਾਦਲ ਦੀ ਹੈ ਪਰ ਕੇਂਦਰੀ ਕੈਬਨਿਟ ਮੰਤਰੀ ਹਰਸਿਮਰਤ ਕੌਰ ਦਾ ਮੁਕਰਨਾ ਇਹ ਸਾਬਤ ਕਰਦਾ ਹੈ ਕਿ ਉਹ ਔਰਤ ਹੋ ਕੇ ਔਰਤ ਵਿਰੋਧੀ ਸਾਬਤ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਉਸ ਨੂੰ ਹੁਣ ਨੰਨ੍ਹੀ ਛਾਂ ਦਾ ਨਕਾਬ ਉਤਾਰ ਦੇਣਾ ਚਾਹੀਦਾ ਹੈ, ਨਹੀਂ ਤਾਂ ਜਨਤਾ ਮਾਨਸਿਕਤਾ ਦੋਹਰੇ ਮਾਪਢੰਡ ਅਪਨਾਉਣ ਵਾਲਿਆਂ ਦੇ ਨਕਾਬ ਉਤਾਰਣਾ ਜਾਣਦੀ ਹੈ। ਇਸ ਸਮੇਂ ਕਾਂਗਰਸੀ ਆਗੂਆਂ ਤੋਂ ਇਲਾਵਾ ਆਮ ਵਰਕਰਾਂ ਵੱਲੋਂ ਹੱਥਾਂ ਦੇ ਵਿਚ ਮੋਮਬੱਤੀਆਂ ਫੜੀਆਂ ਹੋਈਆਂ ਸਨ ਅਤੇ ਸ਼ਰਧਾਂਜਲੀ ਦੇ ਲਈ ਸਿਰ ਝੁਕਾਏ ਹੋਏ ਸਨ। ਤਖਤੀਆਂ ‘ਤੇ ਵੀ ਪੰਜਾਬ ਸਰਕਾਰ ਨੂੰ ਕੋਸਿਆ ਹੋਇਆ ਸੀ।

           ਪੱਤਰਕਾਰਾਂ ਨਾਲ ਗੱਲਬਾਤ ਜਾਰੀ ਰੱਖਦਿਆਂ ਔਜਲਾ ਨੇ ਇਹ ਵੀ ਕਿਹਾ ਕਿ ਜੇ ਸਰਕਾਰ ਨੇ ਆਪਣੀ ਜਿੰਮੇਵਾਰੀ ਤੋਂ ਭੱਜਦਿਆਂ ਔਰਬਿੱਟ ਬੱਸ ਦੇ ਮਾਲਕ ਵਿਰੁੱਧ ਪਰਚਾ ਦਰਜ ਨਾ ਕੀਤਾ ਤਾਂ ਕਾਂਗਰਸ ਇਸ ਲੜਾਈ ਨੂੰ ਅਦਾਲਤ ਤੱਕ ਲੈ ਕੇ ਜਾਣ ਤੋਂ ਪਿਛੇ ਨਹੀਂ ਹਟੇਗੀ।ਉਨ੍ਹਾਂ ਨੇ ਔਰਬਿੱਟ ਬੱਸਾਂ ਨੂੰ ਪੰਜਾਬ ਸਰਕਾਰ ਵੱਲੋਂ ਪ੍ਰਦਾਨ ਕੀਤੀ ਗਈ ਸੁਰੱਖਿਆ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply