Friday, March 27, 2026

ਜਿਲਾ ਗਾਈਡੈਸ ਐਡ ਕੌਂਸਲਰ ਵਲੋਂ ਕੈਰੀਅਰ ਅਤੇ ਕੌਸਲਿੰਗ ਮੀਟਿੰਗ ਆਯੋਜਿਤ

PPN0105201503

ਬਟਾਲਾ, 30 ਅਪ੍ਰੈਲ (ਨਰਿੰਦਰ ਬਰਨਾਲ) – ਜਿਲਾ ਗਾਈਡੈਸ ਕੌਸਲਰ ਵਲੌ ਕੈਰੀਅਰ ਕੌਸਲਿੰਗ ਦੇ ਸੰਬੰਧ ‘ਚ ਵਿਸ਼ੇਸ਼ ਸਮਾਗਮ ਸਥਾਨਕ ਧਨਦੇਵੀ ਡੀ. ਏ. ਵੀ. ਸੀ. ਸੈ ਸਕੂਲ ਵਿਖੇ ਜਿਲਾ ਸਿੱਖਿਆ ਅਧਿਕਾਰੀ ਅਮਰਦੀਪ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਕਰਵਾਈ ਗਈ।ਇਸ ਮੌਕੇ ਤੇ ਉਹਨਾਂ ਦੇ ਨਾਲ ਉਪ ਜਿਲਾ ਸ਼ਿਖਿਆ ਅਧਿਕਾਰੀ ਭਾਰਤ ਭੂਸ਼ਨ, ਜਿਲਾ ਸਾਇੰਸ ਸੁਪਰਵਾਈਜਰ ਰਵਿੰਦਰਪਾਲ ਸਿੰਘ ਚਾਹਲ, ਪ੍ਰਿੰਸੀਪਲ ਰਮਿੰਦਰ ਬਾਵਾ ਅਤੇ ਨਰਿੰਦਰ ਬਰਨਾਲ ਵੀ ਮੌਜੂਦ ਸਨ।

         ਜਿਲੇ ਦੇ ਸਮੂਹ ਕੈਰੀਅਰ ਅਧਿਆਪਕ ਅਤੇ ਰਮਸਾ ਦੇ ਮੁੱਖ ਅਧਿਆਪਕ ਵਿਸ਼ੇਸ਼ ਤੌਰ ਤੇ ਪਹੁੰਚੇ।ਇਸ ਸਮਾਗਮ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਕੀਤੀ ਗਈ।ਇਸ ਮੌਕੇ ਤੇ ਜਿਲਾ ਸਿੱਖਿਆ ਅਧਿਕਾਰੀ ਸੈਣੀ ਨੇ ਸੰਬੌਧਨ ਕਰਦਿਆਂ ਕਿਹਾ ਸਕੂਲ ਦੇ ਦਸਵੀਂ ਤੇ ਬਾਹਰਵੀਂ ਜਮਾਤ ਦੇ ਬੱਚਿਆਂ ਨੂੰ ਭਵਿੱਖ ਵਿੱਚ ਆਪਣੇ ਜੀਵਨ ਦਾ ਉਦੇਸ਼ ਚੁਨਣ ਲਈ ਕੌਸਲਿੰਗ ਦੇਣੀ ਅਤੇ ਉਹਨਾਂ ਨੂੰ ਗਾਈਡ ਕਰਨ ਦੀ ਜਿੰਮੇਵਾਰੀ ਸਕੂਲ ਦੇ ਕੈਰਿਅਰ ਅਧਿਆਪਕ ਦੀ ਬਣਦੀ ਹੈ।ਇਸ ਮੌਕੇ ਤੇ ਉਹਨਾਂ ਨੇਦੀ ਜਿਲੇ ਦੇ ਸਮੂਹ ਸਕੂਲ ਮੁਖੀਆਂ ਨੂੰ ਰੇਸ਼ਨਲਾਈਜੇਸ਼ਨ ਸਬੰਧੀ ਸੂਚਨਾ ਜਿਲਾ ਸਿੱਖਿਆ ਦਫਤਰ ਗੁਰਦਾਸਪੁਰ ਵਿਖੇ ਪੁੱਜਦੀ ਕਰਨ ਲਈ ਕਿਹਾ।ਜਿਲਾ ਸਾਇੰਸ ਸੁਪਰਵਾਈਜਰ ਰਵਿੰਦਰਪਾਲ ਸਿੰਘ ਚਾਹਲ, ਡਿਪਟੀ ਡੀ ਈ 1 ਭਾਰਤ ਭੂਸ਼ਨ ਅਤੇ ਪ੍ਰਿੰਸੀਪਲ ਰਮਿੰਦਰ ਬਾਵਾ ਨੇ ਵੀ ਸੰਬੋਧਨ ਕਰਦਿਆਂ ਅਧਿਆਪਕਾਂ ਨੂੰ ਆਪਣੇ ਕੰਮ ਪੂਰੀ ਲਗਨ ਅਤੇ ਮੇਹਨਤ ਨਾਲ ਕਰਨ ਲਈ ਪ੍ਰੇਰਿਤ ਕੀਤਾ।ਜਿਲਾ ਗਾਈਡੈਸ ਕੌਸਲਰ ਪਰਮਿੰਦਰ ਸਿੰਘ ਨੇ ਅਧਿਆਪਕਾਂ ਨੂੰ ਵਿਸ਼ੇਸ਼ ਟ੍ਰੇਨਿੰਗ ਦਿੱਤੀ ਅਤੇ ਦੱਸਿਆ ਕਿ ਆਉਣ ਵਾਲੇ ਦਿਨਾਂ ਚ ਗਾਈਡੈਸ ਅਧਿਆਪਕਾਂ ਦੀ ਤਿੰਨ ਮਹੀਨੇ ਦੀ ਟ੍ਰੇਨਿੰਗ ਹੋਵੇਗੀ ਅਤੇ ਉਸ ਤੌ ਬਾਅਦ ਟਰੇਂਡ ਅਧਿਆਪਕਾਂ ਨੂੰ ਵਿਭਾਗ ਵਲੌ ਵਿਸ਼ੇਸ਼ ਇਨਸੈਟਿਵ ਵੀ ਦਿੱਤੇ ਜਾਣਗੇ।ਇਸ ਮੋਕੇ ਉਹਨਾਂ ਨੇ ਰਮਸਾ ਦੇ ਮੁੱਖ ਅਧਿਆਪਕਾਂ ਅਤੇ ਗਾਈਡੈਸ ਅਧਿਆਪਕ ਨੂੰ ਜਿਲੇ ਦੇ ਸਕੂਲਾਂ ਦੀ ਜਿੰਮੇਦਾਰੀ ਵੀ ਸੌਪੀ ਤਾਂਕਿ ਕੌਸਲਿੰਗ ਦਾ ਕੰਮ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ।ਇਸ ਮੌਕੇ ਤੇ ਹੋਰਨਾਂ ਤੌ ਇਲਾਵਾ ਮੁਕੇਸ਼ ਕੁਮਾਰ, ਵਿਜੈ ਕੁਮਾਰ, ਜੋਸ਼ੀ ਆਦਿ ਮੋਜੂਦ ਸਨ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply