
ਫਾਜਿਲਕਾ, 7 ਅਪ੍ਰੈਲ (ਵਿਨੀਤ ਅਰੋੜਾ)- ਅੱਜ ਜਿਲਾ ਫਾਜਿਲਕਾ ਵਿਚ ਤੈਨਾਤ ਕੀਤੇ ਜਾਣ ਵਾਲੇ ਚੋਣ ਅਮਲੇ ਦੀ ਪਹਿਲੀ ਰਿਹਰਸਲ ਅਬੋਹਰ, ਫਾਜਿਲਕਾ ਤੇ ਜਲਾਲਾਬਾਦ ਵਿਖੇ ਕਰਵਾਈ ਗਈ। ਇਹ ਜਾਣਕਾਰੀ ਜਿਲਾ ਚੋਣ ਅਫਸਰ ਸ੍ਰੀ ਐਸ. ਕਰੁਣਾ ਰਾਜੂ ਆਈ.ਏ.ਐਸ. ਨੇ ਦਿੱਤੀ। ਉਨਾਂ ਦੱਸਿਆ ਕਿ ਪਹਿਲੀ ਰਿਹਰਸਲ ਮੋਕੇ ਜਿਹੜੇ ਅਧਿਕਾਰੀ ਤੇ ਕਰਮਚਾਰੀ ਗੈਰ ਹਾਜਰ ਪਾਏ ਗਏ ਹਨ ਉਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।ਇਸ ਸਬੰਧੀ ਉਨਾਂ ਵਿਸਥਾਰ ਨਾਲ ਜਾਣਕਾਰੀ ਦਿੰਦੀਆਂ ਦੱਸਿਆ ਕਿ ਜਿਲੇ ਵਿਚ 734 ਪੋਲਿੰਗ ਬੁਥਾਂ ਤੇ ਕੁੱਲ 4131 ਪ੍ਰੀਜਾਇਡਿੰਗ/ਸਹਾਇਕ ਪ੍ਰੀਜਾਇਡਿੰਗ ਤੇ ਪੋਲਿਗ ਅਫਸਰਾਂ ਨੂੰ ਤੈਨਾਤ ਕੀਤਾ ਗਿਆ। ਜਿਸ ਵਿਚ ਵਿਧਾਨ ਸਭਾ ਚੋਣ ਹਲਕਾ 79 ਜਲਾਲਾਬਾਦ ਦੇ 4 ਪ੍ਰੀਜਾਇਡਿੰਗ, 8 ਸਹਾਇਕ ਪ੍ਰੀਜਾਇਡਿੰਗ ਅਤੇ 19 ਪੋਲਿੰਗ ਅਫਸਰ ਕੁਲ 31 ਅਧਿਕਾਰੀ/ਕਰਮਚਾਰੀ ਗੈਰਹਾਜਰ ਪਾਏ ਗਏ। ਇਸੇ ਤਰਾਂ ਹੀ 80 ਫਾਜਿਲਕਾ ਵਿਚ 16 ਪ੍ਰੀਜਾਇਡਿੰਗ, 15 ਸਹਾਇਕ ਪ੍ਰੀਜਾਇਡਿੰਗ ਅਤੇ 17 ਪੋਲਿੰਗ ਅਫਸਰ ਕੁਲ 48 ਅਧਿਕਾਰੀ/ਕਰਮਚਾਰੀ ਗੈਰਹਾਜਰ ਪਾਏ ਗਏ, 81 ਅਬੋਹਰ ਦੇ 23 ਪ੍ਰੀਜਾਇਡਿੰਗ, 13 ਸਹਾਇਕ ਪ੍ਰੀਜਾਇਡਿੰਗ ਅਤੇ 11 ਪੋਲਿੰਗ ਅਫਸਰ ਕੁਲ 47 ਅਧਿਕਾਰੀ/ਕਰਮਚਾਰੀ ਗੈਰਹਾਜਰ ਪਾਏ ਗਏ, 82 ਬੱਲੂਆਣਾ ਦੇ 7 ਪ੍ਰੀਜਾਇਡਿੰਗ, 6 ਸਹਾਇਕ ਪ੍ਰੀਜਾਇਡਿੰਗ ਅਤੇ 13 ਪੋਲਿੰਗ ਅਫਸਰ ਕੁਲ 25 ਅਧਿਕਾਰੀ/ਕਰਮਚਾਰੀ ਗੈਰਹਾਜਰ ਪਾਏ ਗਏ। ਇਸੇ ਤਰਾਂ ਜਿਲਾ ਫਾਜਿਲਕਾ ਦੇ 50 ਪ੍ਰੀਜਾਇਡਿੰਗ, 42 ਸਹਾਇਕ ਪ੍ਰੀਜਾਇਡਿੰਗ ਅਤੇ 59 ਪੋਲਿੰਗ ਅਫਸਰ ਕੁਲ 151 ਅਧਿਕਾਰੀ/ਕਰਮਚਾਰੀ ਪਹਿਲੀ ਰਿਹਰਸਲ ਦੋਰਾਨ ਗੈਰਹਾਜਰ ਪਾਏ ਗਏ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media