Thursday, September 19, 2024

ਨਾਰਦਰਨ ਰੇਲਵੇ ਪੈਸੰਜਰ ਸਮੰਤੀ ਦਾ ਇਜਲਾਸ ਹੋਇਆ

PPN070408
ਫਾਜਿਲਕਾ , 7 ਅਪ੍ਰੈਲ (ਵਿਨੀਤ ਅਰੋੜਾ)- ਨਾਰਦਰਨ ਰੇਲਵੇ ਪੈਸੰਜਰ ਸਮੰਤੀ ਦਾ ਇਜਲਾਸ ਸ਼੍ਰੀ ਮੁਕਤਸਰ ਵਿਖੇ ਸਿਟੀ ਹੋਟਲ ਵਿਚ ਹੋਇਆ। ਇਸ ਮੌਕੇ ਤੇ 2014-16 ਲਈ ਸਰਪ੍ਰਸਤ ਵਕੀਲ ਚੰਦ ਦਾਬੜਾ ਦੀ ਪ੍ਰਧਾਨਗੀ ਹੇਠ ਪ੍ਰਧਾਨ ਦੀ ਕੀਤੀ ਚੋਣ ਵਿੱਚ ਸਰਵਸੰਮਤੀ ਨਾਲ ਡਾ. ਅਮਰ ਲਾਲ ਬਾਘਲਾ ਨੂੰ ਦੋ ਸਾਲਾਂ ਲਈ ਦੁਬਾਰਾ ਪ੍ਰਧਾਨ ਚੁਣਿਆ ਗਿਆ। ਇਹ ਸੰਮਤੀ ਫਾਜ਼ਿਲਕਾ ਤੋਂ ਲੈ ਕੇ ਜੰਮੂ ਤੱਕ ਲੋਕ ਰੇਲਵੇ ਸਮੱਸਿਆਵਾਂ ਨੂੰ ਦੂਰ ਕਰਨ ਲਈ ਪਿਛਲੇ ਛੇ ਸਾਲਾਂ ਤੋਂ ਕੰਮ ਕਰ ਰਹੀ ਹੈ। ਮੀਟਿੰਗ ਵਿਚ ਐਡਵੋਕੇਟ ਬਾਬੂ ਰਾਮ ਜਨਰਲ ਸਕੱਤਰ, ਵਕੀਲ ਚੰਦ ਦਾਬੜਾ ਨੂੰ ਸਰਪ੍ਰਸਤ ਅਤੇ ਸੁਦਰਸ਼ਨ ਕੁਮਾਰ ਸਿਡਾਣਾ ਨੂੰ ਵਿੱਤ ਸਕੱਤਰ ਨਿਯੁੱਕਤ ਕੀਤਾ ਗਿਆ। ਬਾਕੀ ਦੇ ਅਹੁਦੇਦਾਰਾਂ ਦੀ ਚੋਣ ਦਾ ਅਧਿਕਾਰ ਪ੍ਰਧਾਨ ਸਰਪ੍ਰਸਤ ਅਤੇ ਜਨਰਲ ਸਕੱਤਰ ਨੂੰ ਦਿੱਤਾ ਗਿਆ। ਮੀਟਿੰਗ ਵਿਚ ਪਿਛਲੇ ਦੋ ਸਾਲਾਂ ਵਿਚ ਕੀਤੇ ਗਏ ਕੰਮਾਂ ਦੀ ਜਾਣਕਾਰੀ ਅਤੇ ਹੋਈ ਸਫ਼ਲਤਾ ਬਾਰੇ ਡਾ. ਬਾਘਲਾ ਨੇ ਵਿਸਥਾਰ ਨਾਲ ਬਿਊਰਾ ਦਿੱਤਾ। ਮੈਂਬਰਾਂ ਨੇ ਅਗਲੇ ਦੋ ਸਾਲਾਂ ਲਈ ਆਪਣੇ ਆਪਣੇ ਸੁਝਾਅ ਪੇਸ਼ ਕੀਤੇ। ਜਿੰਨਾਂ ਵਿਚ ਫਾਜ਼ਿਲਕਾ ਤੋਂ ਅੰਮ੍ਰਿਤਸਰ ਨਵੀਂ ਗੱਡੀ ਚਲਾਉਣਾ, ਕੋਟਕਪੂਰਾ ਤੋਂ ਮੋਗਾ ਦੇ ਦਰਮਿਆਨ ਰੇਲ ਲਾਇਨ ਵਛਾਉਣ ਤੋਂ ਇਲਾਵਾ ਫਿਰੋਜ਼ਪੁਰ ਤੋਂ ਹਰਿਦੁਆਰ ਅਤੇ ਫਿਰੋਜ਼ਪੁਰ ਤੋਂ ਨਾਦੇੜ ਸਾਹਿਬ ਵਾਇਆ ਫਾਜ਼ਿਲਕਾ, ਸ਼੍ਰੀ ਮੁਕਤਸਰ ਸਾਹਿਬ ਲਈ ਗੱਡੀਆਂ ਚਲਾਉਣਾ, ਗੰਗਾਨਗਰ ਤੋਂ ਜੰਮੂ ਐਕਸਪ੍ਰੈਸ ਅਤੇ ਸ਼੍ਰੀ ਗੰਗਾਨਗਰ ਤੋਂ ਵਾਇਆ ਫਾਜ਼ਿਲਕਾ ਗੱਡੀਆਂ ਚਲਾਉਣ ਲਈ ਵੀ ਸੁਝਾਅ ਰੱਖੇ ਗਏ। ਕੋਟਕਪੂਰਾ ਤੋਂ ਗੰਗਾਨਗਰ ਵਾਇਆ ਫਾਜ਼ਿਲਕਾ, ਫਾਜ਼ਿਲਕਾ ਤੋਂ ਫਿਰੋਜ਼ਪੁਰ, ਫਾਜ਼ਿਲਕਾ ਤੋਂ ਬਠਿੰਡਾ, ਅਬੋਹਰ ਤੋਂ ਫਾਜ਼ਿਲਕਾ ਹੋਰ ਗੱਡੀਆਂ ਚਲਾਉਣਾ ਅਤੇ ਡੀਐਮਯੂ ਗੱਡੀਆਂ ਦੇ ਡੱਬੇ ਵਧਾਉਣ ਲਈ ਸੁਝਾਅ ਦਿੱਤੇ ਗਏ। ਸ੍ਰੀ ਬਾਘਲਾ ਅਤੇ ਹੋਰਨਾਂ ਅਹੁਦੇਦਾਰਾਂ ਨੇ ਮੈਂਬਰਾਂ ਨੇ ਯਕੀਨ ਦਿਵਾਇਆ ਕਿ ਉਹ ਉਨਾਂ ਦੇ ਸੁਝਾਵਾਂ ਨੂੰ ਅਮਲੀਜਾਮਾ ਪਹਿਨਾਉਣ ਲਈ ਆਪਣੀ ਤਨਦੇਹੀ ਨਾਲ ਕੋਸ਼ਿਸ਼ ਕਰਨਗੇ। ਮੀਟਿੰਗ ਵਿਚ ਸ਼ਾਮ ਲਾਲ ਗੋਇਲ, ਰਾਜੇਸ਼ ਸਚਦੇਵਾ, ਰਾਜਪਾਲ ਗੁੰਬਰ, ਸ਼ਿਵ ਕੁਮਾਰ ਛਾਬੜਾ, ਕ੍ਰਿਸ਼ਨ ਲਾਲ ਮੁਖਰੇਜਾ, ਦੇਵ ਰਾਜ ਨਰੂਲਾ, ਦੀਨਾਨਾਥ ਡੋਡਾ, ਕ੍ਰਿਸ਼ਨ ਲਾਲ ਅਤੇ ਹੋਰ ਮੈਂਬਰ ਹਾਜਰ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ `ਸਵੱਛਤਾ ਪਖਵਾੜਾ` ਉਤਸ਼ਾਹ ਨਾਲ ਮਨਾਇਆ ਗਿਆ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਭਾਰਤ ਸਰਕਾਰ ਅਤੇ ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਦੇ …

Leave a Reply