Friday, November 22, 2024

ਡਾਕਟਰ ਬਣਕੇ ਸੇਵਾ ਕੀਤੀ, ਰਾਜਨੀਤੀ ਵਿੱਚ ਵੀ ਲੋਕਾਂ ਦੀ ਸੇਵਾ ਹੀ ਕਰਾਂਗਾ – ਡਾ. ਜੱਸੀ

PPN070406
ਫਾਜਿਲਕਾ, 7 ਅਪ੍ਰੈਲ (ਵਿਨੀਤ ਅਰੋੜਾ)-  ਰਾਜਨੀਤੀ ਅਤੇ ਪੈਸਾ ਦੋਵੇ ਨਾਲ-ਨਾਲ ਚਲਾਉਣੇ ਬਹੁਤ ਹੀ ਅੋਖਾ ਕੰਮ ਹੈ, ਪਰ ਫਾਜਿਲਕਾ ਦੇ ਪ੍ਰਸਿੱਧ ਦਿਲਾਂ ਦੇ ਰੋਗਾਂ ਦੇ ਮਾਹਿਰ ਡਾਕਟਰ ਅਤੇ ਪੰਜਾਬ ਪ੍ਰਦੇਸ ਡਾਕਟਰ ਸੈਲ ਦੇ ਉਪ ਚੇਅਰਮੈਨ ਡਾ. ਯੱਸ਼ਪਾਲ ਸਿੰਘ ਜੱਸੀ ਲਈ ਇਹ ਬਿਲਕੁੱਲ ਵੀ ਅੋਖਾ ਨਹੀ। ਡਾ. ਯੱਸਪਾਲ ਸਿੰਘ ਜੱਸੀ ਇੱਕ ਸੁਝਵਾਨ ਡਾਕਟਰ ਹੌਣ ਦੇ ਨਾਲ-ਨਾਲ ਇੱਕ ਉਘੇ ਰਾਜਨੀਤੀਕ ਵੀ ਹਨ। ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦੇ ਉਨਾਂ ਕਿਹਾ ਕਿ ਡਾਕਟਰ ਬਣਨ ਦਾ ਮੇਰਾ ਮਕਸਦ ਲੋਕਾਂ ਦੀ ਸੇਵਾ ਕਰਨਾ ਸੀ, ਜੋਕਿ ਮੈ ਪਿਛਲੇ 20 ਸਾਲਾਂ ਤੋ ਕਰ ਰਿਹਾ ਹਾਂ ਅਤੇ ਹੁਣ ਮੇਰਾ ਰਾਜਨੀਤੀ ਵਿੱਚ ਆਉਣ ਦਾ ਮਕਸਦ ਵੀ ਲੋਕ ਸੇਵਾ ਕਰਨਾ ਹੀ ਹੈ। ਮੈ ਪੈਸੇ ਅਤੇ ਸੋਹਰਤ ਦੀ ਭੁੱਖ ਲਈ ਰਾਜਨੀਤੀ ਵਿੱਚ ਨਹੀ ਆਇਆ।1987 ਵਿੱਚ ਬਤੌਰ ਮੈਡੀਕਲ ਅਫਸਰ ਉਨਾਂ ਦੀ ਪਹਿਲੀ ਨਿਯੁੱਕਤੀ ਸਰਕਾਰੀ ਹਸਪਤਾਲ ਪਿੰਡ ਕਮਾਲਵਾਲਾ ਵਿਖੇ ਹੋਈ ਅਤੇ  ਨਵੰਬਰ 2002 ਵਿੱਚ ਉਨਾਂ ਨੇ ਆਪਣਾ ਖੁੱਦ ਦਾ ਕਲੀਨੀਕ ਐਮ.ਆਰ. ਸਰਕਾਰੀ ਕਾਲਜ ਰੋਡ, ਫਾਜਿਲਕਾ ਵਿਖੇ ਸ਼ੁਰੂ ਕਰ ਲਿਆ। ਉਹ ਈ.ਐਸ.ਸੀ  ਯੋਰਪੀਅਨ ਸੌਸਾਇਟੀ ਆਫ ਕਾਰਡੌਲੌਜੀ ਦੇ ਮੈਬਰ ਹਨ ਅਤੇ ਇਸ ਦੀਆਂ ਹਰ ਸਾਲ ਹੋਣ ਵਾਲੀਆਂ ਕਾਂਨਫਰੰਸਾਂ ਵਿੱਚ ਵੀ ਭਾਗ ਲੈਂਦੇ ਹਨ। ਉਹ ਅਮੈਰਿਕਨ ਡਾਈਬਟੀਕ ਐਸੋਸੀਏਸਨ ਅਤੇ ਅਮੈਰਿਕਨ ਕਾਰਡੀਲੌਜੀਕਲ ਸੌਸਾਇਟੀ ਦੇ ਵੀ ਮੈਬਰ ਹਨ। ਡਾ. ਯੱਸਪਾਲ ਜੱਸੀ 2013 ਵਿੱਚ ਰਾਜਨੀਤਿਕ ਵਿੱਚ ਆਏ ਅਤੇ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਵੱਲੋ ਉਹਨਾਂ ਨੂੰ ਕਾਂਗਰਸ ਪ੍ਰਦੇਸ ਡਾਕਟਰ ਸੈਲ ਦੇ ਉਪ ਚੇਅਰਮੈਨ ਦੇ ਅਹੁੱਦੇ ਨਾਲ ਨਵਾਜਿਆ ਗਿਆ।ਡਾਕਟਰ ਜੱਸੀ ਵੇਟ ਲੀਫਟਿੰਗ ਵਿੱਚ ਸਟੇਟ ਚੈਂਪੀਅਨ ਵੀ ਰਹੇ ਹਨ ਅਤੇ ਕਈ ਵਾਰੀ ਸਟੇਟ ਅਤੇ ਨੈਸ਼ਨਲ ਖੇਡਾਂ ਵਿੱਚ ਵੀ ਭਾਗ ਲੈ ਚੁੱਕੇ ਹਨ।2 ਬੱਚਿਆਂ ਦੇ ਪਿਤਾ ਡਾ.  ਜੱਸੀ ਦੀ ਬੇਟੀ ਗੁੰਜਨ ਗੁੱਜਰ ਸਥਾਨਕ ਓਰੀਐਂਟਲ ਬੈਂਕ ਆਫ ਕਾਮਰਸ ਵਿੱਚ ਅਧਿਕਾਰੀ ਹੈ ਅਤੇ ਉਹਨਾਂ ਦਾ ਬੇਟਾ ਐਰਿਸ ਗੁੱਜਰ ਗਿਆਨ ਸਾਗਰ ਮੈਡੀਕਲ ਕਾਲਜ ਬਰਨੂਰ ਤੋ ਐਮ.ਬੀ.ਬੀ.ਐਸ ਦੀ ਪੜਾਈ ਪੂਰੀ ਕਰ ਚੁੱਕਾ ਹੈ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply