Tuesday, July 21, 2026

ਨਗਰ ਕੌਂਸਲ ਵਲੋਂ ਬਣਾਏ ਗਏ ਬਾਥਰੂਮ ਦੇ ਜਿੰਦਰਿਆਂ ਨੂੰ ਲੱਗਾ ਜੰਗਾਲ

PPN0105201517

ਜੰਡਿਆਲਾ ਗੁਰੁ, (ਸਿਕੰਦਰ ਸਿੰਘ ਖਾਲਸਾ, ਹਰਿੰਦਰਪਾਲ ਸਿੰਘ, ਸੋਨੀ)- ਕਾਫੀ ਜਦੋਜਹਿਦ ਕਰਨ ਤੋਂ ਬਾਅਦ ਸਰਕਾਰ ਵਲੋਂ ਆਮ ਜਨਤਾ ਦੀ ਸਹੂਲਤ ਵਾਸਤੇ ਸਹਿਰ ਵਿੱਚ ਬਣਾਏ ਗਏ ਪਖਾਨੇ ਉਦਘਾਟਨ ਤੋਂ ਬਾਅਦ ਵੀ ਜਨਤਾ ਵਾਸਤੇ ਨਹੀ ਖੁੱਲ ਸਕੇ।ਸੰਨ 2013 ਵਿੱਚ ਮੀਡੀਆ ਵਲੋਂ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਸਬੰਧ ਵਿੱਚ ਉਸ ਸਮੇਂ ਦੇ ਨਗਰ ਕੌਂਸਲ ਦੇ ਪ੍ਰਧਾਨ ਰਾਜ ਕੁਮਾਰ ਮਲਹੋਤਰਾ ਤੱਕ ਪਹੁੰਚ ਕਰਕੇ ਇਸ ਆ ਰਹੀ ਦਿਕੱਤ ਨੂੰ ਦੂਰ ਕਰਨ ਵਾਸਤੇ ਕਿਹਾ ਗਿਆ ਸੀ, ਜਿਸ ‘ਤੇ ਲੋਕਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਉਹਨਾ ਵਲੋਂ ਕਾਰਵਾਈ ਕਰਦਿਆਂ ਸਹਿਰ ਵਿੱਚ 3,4 ਜਗਾ੍ਹ ਉਪਰ ਪਖਾਨੇ ਤਮੀਰ ਕਰਵਾਏ ਸਨ।ਜਿਨਾ੍ਹ ਦਾ ਉਦਘਾਟਨ ਹਲਕਾ ਵਿਧਾਇਕ ਬਲਜੀਤ ਸਿੰਘ ਜਲਾਲ ਉਸਮਾ ਵਲੋਂ 15.5.2013 ਨੂੰ ਕਰਾਇਆ ਗਿਆ ਸੀ।ਪਰ ਉਦਘਟਾਨ ਵਾਲੇ ਦਿਨ ਤੋਂ ਬਾਅਦ ਸ਼ਾਇਦ ਹੀ ਕਦੇ ਇਹਨਾ ਦੇ ਜਿੰਦਰੇ ਖੁੱਲੇ ਹੋਣ।ਲੋਕਾਂ ਦੀ ਪ੍ਰਸ਼ਾਸਨ ਤੋਂ ਪੁਰਜੋਰ ਮੰਗ ਹੈ ਕਿ ਇਹਨਾ ਪਖਾਨਿਆਂ ਦੇ ਜਿੰਦਰੇ ਖੁੱਲਵਾਏ ਜਾਣ ਅਤੇ ਇਹਨਾ ਦੀ ਸਾਫ ਸਫਾਈ ਵਾਸਤੇ ਯੋਗ ਪ੍ਰਬੰਧ ਕੀਤੇ ਜਾਣ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …

Leave a Reply