Thursday, March 26, 2026

ਸਰਕਾਰੀ ਐਲੀਮੈਂਟਰੀ ਸਕੂਲ ਤੋਂ ਸੇਵਾ ਮੁਕਤੀ ‘ਤੇ ਬੀਬੀ ਸੁਖਰਾਜ ਕੌਰ ਦਾ ਸਨਮਾਨ

PPN0105201518

ਅੰਮ੍ਰਿਤਸਰ, 30 ਅਪ੍ਰੈਲ (ਗੁਰਪ੍ਰੀਤ ਸਿੰਘ)- ਸਥਾਨਕ ਕੋਟ ਮਿੱਤ ਸਿੰਘ ਸਥਿਤ ਸਰਕਾਰੀ ਐਲੀਮੈਂਟਰੀ ਸਕੂਲ ਤੋਂ ਰਿਟਾਇਰ ਹੋਣ ‘ਤੇ ਜੇ.ਬੀ.ਟੀ. ਟੀਚਰ ਸੁਖਰਾਜ ਕੌਰ ਪਤਨੀ ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਨਵਾਂ ਪਿੰਡ ਦੇ ਸਨਮਾਨ ਹਿੱਤ ਇੱਕ ਸਮਾਗਮ ਦਾ ਅਯੋਜਨ ਗਿਆ।ਜਿਸ ਵਿੱਚ ਹਲਕਾ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਦੇ ਸਹੁਰਾ ਤੇ ਦੱਖਣੀ ਹਲਕਾ ਇੰਚਾਰਜ ਬਲਵਿੰਦਰ ਸਿੰਘ ਸ਼ਾਹ ਅਤੇ ਅਕਾਲੀ ਆਗੂ ਇੰਦਰਜੀਤ ਸਿੰਘ ਪੰਡੋਰੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।ਸਮਾਗਮ ਦੌਰਾਨ ਸਕੂਲ ਸਟਾਫ ਤਰਫੋਂ ਬਲਵਿੰਦਰ ਸਿੰਘ ਸ਼ਾਹ ਨੇ ਬੀਬੀ ਸੁਖਰਾਜ ਕੌਰ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਆਪਣੇ ਸੰਬੋਧਨ ਵਿੱਚ ਸz: ਸ਼ਾਹ ਨੇ ਕਿਹਾ ਕਿ ਬੀਬੀ ਸੁਖਰਾਜ ਕੌਰ ਨੇ 19 ਸਾਲ ਦੀ ਸੇਵਾ ਦੌਰਾਨ ਵੱਖ-ਵੱਖ ਥਾਵਾਂ ‘ਤੇ ਡਿਊਟੀ ਇਮਾਨਦਾਰੀ ਤੇ ਮਿਹਨਤ ਨਾਲ ਨਿਭਾਈ ਹੈ ਅਤੇ ਉਨ੍ਹਾਂ ਦੇ ਪੜ੍ਹਾਏ ਬੱਚੇ ਅਹਿਮ ਪੁਜੀਸ਼ਨਾਂ ਤੇ ਕੰਮ ਕਰ ਰਹੇ ਹਨ।ਉਨ੍ਹਾਂ ਨੇ ਹਾਜ਼ਰ ਸਕੂਲ ਸਟਾਫ ਨੂੰ ਅਪੀਲ ਕੀਤੀ ਕਿ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣ ਅਤੇ ਬੱਚਿਆਂ ਦਾ ਭਵਿੱਖ ਸਵਾਰਨ ਵਿੱਚ ਯੋਗਦਾਨ ਪਾਉਣ।ਇਸ ਮੌਕੇ ਹੈਡ ਟੀਚਰ ਹਰਬੀਰ ਕੌਰ, ਮਨਜੀਤ ਕੌਰ, ਗੁਰਮੀਤ ਕੌਰ, ਹਰਿੰਦਰ ਕੌਰ, ਹਰਵਿੰਦਰ ਕੌਰ, ਰਜਿੰਦਰ ਕੌਰ, ਰਮਿੰਦਰ ਕੌਰ, ਕੁਲਬੀਰ ਸਿੰਘ ਕਾਹਲੋਂ ਚੇਅਰਮੈਨ, ਮੋਹਨ ਸਿੰਘ ਮਾੜੀਮੇਘਾ, ਬਲਜੀਤ ਸਿੰਘ ਡੇਅਰੀ ਵਾਲੇ, ਇੰਦਰਜੀਤ ਸਿੰਘ ਪੰਡੋਰੀ, ਗੁਰਮੀਤ ਸਿੰਘ, ਸੁਰਸਿੰਘ, ਕਸ਼ਮੀਰ ਸਿੰਘ ਦੋਧੀ, ਸਵਰਨਜੀਤ ਸਿੰਘ ਉਪਲ, ਬਲਵਿੰਦਰ ਸਿੰਘ ਢਿੱਲੋਂ, ਤਜਿੰਦਰ ਸਿੰਘ ਆਦਿ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply