Saturday, May 30, 2026

ਹੁੱਲਾ ਹੂਪ ਮੁਕਾਬਲੇ ਵਿੱਚ ਡੀ.ਏ.ਵੀ ਪਬਲਿਕ ਸਕੂਲ ਨੇ ਮਾਰੀਆਂ ਮੱਲਾਂ

PPN0205201502

ਅੰਮ੍ਰਿਤਸਰ, 2 ਮਈ (ਜਗਦੀਪ ਸਿੰਘ ਸੱਗੂ) – ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਨੇ ਛੇਵੀਂ ਇੰਟਰ ਡਿਸਟ੍ਰਿਕ ਹੂਪ ਮੁਕਾਬਲੇ ਵਿੱਚ ਯਾਦਗਾਰੀ ਸਥਾਨ ਹਾਸਲ ਕੀਤੇ ।ਇਹ ਮੁਕਾਬਲੇ ਰੈਡਕਲਿਫ ਸਕੂਲ ਵਿੱਚ ਪੰਜਾਬ ਹੁੱਲਾ ਹੂਪ ਐਸੋਸੀਏਸ਼ਨ ਦੁਆਰਾ ਕਰਵਾਏ ਗਏ।ਲੜਕੀਆਂ ਦੀ ਸੀਨੀਅਰ ਟੀਮ ਵਿੱਚ ਈਸ਼ਾ ਚੌਧਰੀ ਗਿਆਰ੍ਹਵੀਂ ਜਮਾਤ ਆਰਟਸ ਅਤੇ ਮਹਿਕ ਅਰੋੜਾ ਸੱਤਵੀਂ ਜਮਾਤ ਨੇ ਸੋਨੇ ਦੇ ਤਮਗੇ ਹਾਸਲ ਕੀਤੇ ।

             ਅੰਡਰ 14 ਲੜਕਿਆਂ ਦੀ ਟੀਮ ਵਿੱਚ ਪ੍ਰਣੇ ਕੁਮਾਰ, ਅੰਕੁਸ਼ ਚੌਧਰੀ ਅੱਠਵੀਂ ਜਮਾਤ ਅਤੇ ਸੱਤਵੀਂ ਜਮਾਤ ਦੇ ਸਾਰਥਕ ਸੂਰੀ ਨੇ ਚਾਂਦੀ ਦੇ ਤਮਗੇ ਹਾਸਲ ਕੀਤੇ।ਕੁੜੀਆਂ ਦੀ ਜੂਨੀਅਰ ਟੀਮ ਵਿੱਚ ਪਵੀ ਕੁਮਾਰੀ, ਪੰਜਵੀਂ ਜਮਾਤ, ਚੌਥੀ ਜਮਾਤ ਦੀਆਂ ਹੇਮਸ਼ਿਖਾ, ਦ੍ਰਿਸ਼ਟੀ ਸੱਭਰਵਾਲ, ਏਕਨੂਰ, ਦ੍ਰਿਸ਼ਟੀ ਖੁਰਾਨਾ, ਦਿਵਿਆ, ਪ੍ਰਗਤੀ, ਧੰਨਿਆ, ਕਾਇਨਾਤ ਅਤੇ ਛੇਵੀਂ ਜਮਾਤ ਦੀ ਕਸ਼ਿਸ਼ ਨੇ ਚਾਂਦੀ ਦਾ ਤਮਗਾ ਹਾਸਲ ਕੀਤਾ ।

         ਅੰਮ੍ਰਿਤਸਰ ਜ਼ੋਨ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਪ੍ਰਿੰਸੀਪਲ ਬੀ.ਬੀ.ਕੇ.ਡੀ.ਏ.ਵੀ. ਕਾਲਜ ਫ਼ਾਰ ਵੂਮੈਨ ਅਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪ੍ਰੰਸੀਪਲ ਡੀ.ਏ.ਵੀ. ਕਾਲਜ ਨੇ ਵਿਦਿਆਰਥੀਆਂ ਦੇ ਇਸ ਵਧੀਆ ਪ੍ਰਦਰਸ਼ਨ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ।ਸਕੂਲ ਦੇ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਭਵਿੱਖ ਵਿੱਚ ਹੋਰ ਮਿਹਨਤ ਅਤੇ ਚੰਗਾ ਪ੍ਰਦਰਸ਼ਨ ਕਰਨ ਦੀ ਕਾਮਨਾ ਕੀਤੀ ।

Check Also

ਵਧ ਰਹੀ ਗਰਮੀ ਦੇ ਮੱਦੇਨਜ਼ਰ ਥਾਣਾ ਸੁਲਤਾਨਵਿੰਡ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ

ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਵਧ ਰਹੀ ਗਰਮੀ ਨੂੰ ਧਿਆਨ …

Leave a Reply