Sunday, December 22, 2024

ਏ.ਐਸ.ਆਈ ਦਲਬੀਰ ਸਿੰਘ ਦੀ ਸੇਵਾ ਮੁਕਤੀ ‘ਤੇ ਵਿਦਾਇਗੀ ਪਾਰਟੀ

PPN0205201501

ਬਟਾਲਾ (ਧਾਰੀਵਾਲ), 1 ਮਈ (ਨਰਿੰਦਰ ਬਰਨਾਲ, ਸੁੱਚਾ ਪਸਨਾਵਾਲ) – ਇਥੋਂ ਨਜ਼ਦੀਕ ਪੁਲੀਸ ਥਾਣਾ ਸੇਖਵਾਂ ਵਿਖੇ ਤਾਇਨਾਤ ਏ.ਐਸ.ਆਈ.ਦਲਬੀਰ ਸਿੰਘ ਉਰਫ ਚਾਚਾ ਪੰਜਾਬ ਪੁਲੀਸ ਵਿੱਚ 29 ਸਾਲ ਆਪਣੀਆਂ ਸ਼ੇਵਾਂਵਾਂ ਦੇਣ ਉਪਰੰਤ ਸੇਵਾ ਮੁਕਤ ਹੋਏ।ਉਨ੍ਹਾਂ ਦੀ ਸੇਵਾ ਮੁਕਤੀ ਮੌਕੇ ਪੁਲੀਸ ਥਾਣਾ ਸੇਖਵਾਂ ਦੇ ਸਮੂਹ ਸਟਾਫ ਵੱਲੋਂ ਵਿਦਾਇਗੀ ਪਾਰਟੀ ਸਮਾਗਮ ਅਯੋਜਿਤ ਕੀਤਾ ਗਿਆ।ਇਸ ਮੌਕੇ ਥਾਣਾ ਮੁੱਖੀ ਤਰਸੇਮ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਏ.ਐਸ.ਆਈ.ਦਲਬੀਰ ਸਿੰਘ ਨੇ ਪੰਜਾਬ ਪੁਲੀਸ ਵਿੱਚ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਡਿਊਟੀ ਨਿਭਾਉਂਦਿਆਂ ਹੋਇਆਂ ਕਿਸੇ ਕਿਸਮ ਦੀ ਕੋਈ ਸ਼ਕਾਇਤ ਨਹੀ ਆਉਣ ਦਿੱਤੀ ਅਤੇ ਪੁਲਿਸ ਵਿਭਾਗ ਵਿੱਚ 29 ਸਾਲ ਸੇਵਾਂਵਾਂ ਦੇਣ ਉਪਰੰਤ ਅੱਜ ਦੇ ਰਾਜਨੀਤਿਕ ਦੌਰ ਵਿੱਚ ਬੇਦਾਗ ਸੇਵਾ ਮੁਕਤ ਹੋਣਾ ਉਨ੍ਹਾਂ ਲਈ ਬੜੇ ਮਾਣ ਵਾਲੀ ਵੱਲ ਹੈ।ਇਸ ਮੌਕੇ ਸੇਵਾ ਮੁਕਤ ਹੋਏ ਏ.ਐਸ.ਆਈ.ਦਲਬੀਰ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਪੁਲਿਸ ਵਿਭਾਗ ਵਿੱਚ ਆਪਣੀ ਸਾਰੀ ਨੌਕਰੀ ਹੀ ਜਿਲ੍ਹਾ ਗੁਰਦਾਸਪੁਰ ਅੰਦਰ ਹੀ ਕੀਤੀ ਹੈ।ਇਸ ਮੌਕੇ ਹਾਜਰ ਆਗੂਆਂ ਅਤੇ ਸਮੂਹ ਸਟਾਫ ਵੱਲੋਂ ਏ.ਐਸ.ਆਈ.ਦਲਬੀਰ ਸਿੰਘ ਨੂੰ ਯਾਦਗਾਰੀ ਚਿੰਨ੍ਹ ਅਤੇ ਤੋਹਫੇ ਆਦਿ ਦੇ ਸਨਮਾਨਿਤ ਕੀਤਾ। ਇਸ ਮੌਕੇ ਐਸ. ਐਚ. ਓ ਤਰਸੇਮ ਸਿੰਘ,ਏਐਸਆਈ ਪ੍ਰਭਪਾਲ ਸਿੰਘ, ਏਐਸਆਈ ਮੋਹਣ ਸਿੰਘ, ਮੁਨਸ਼ੀ ਗੁਰਿੰਦਰ ਸਿੰਘ, ਸਹਾਇਕ ਮੁਨਸੀ ਦਲਜੀਤ ਸਿੰਘ, ਐਚ. ਸੀ ਬਿਸੰਬਰ ਸਿੰਘ, ਤੋਂ ਇਲਾਵਾ ਵੀ ਪੁਲਿਸ ਮਲਾਜ਼ਮ ਅਤੇ ਉਨ੍ਹਾਂ ਦੀ ਧਰਮਪਤਨੀ ਅਤੇ ਹੋਰ ਸਾਕ ਸਬੰਧੀ ਆਦਿ ਵੀ ਹਾਜਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply