Thursday, July 16, 2026

ਉਪਕਾਰ ਸਿੰਘ ਸੰਧੂ ਦੇ ਪੇਡਾ ਚੇਅਰਮੈਨ ਬਣਨ ‘ਤੇ ਇਸਤਰੀ ਅਕਾਲੀ ਦਲ ਨੇ ਪ੍ਰਗਟਾਈ ਖੁਸ਼ੀ

Rajwinder Raj

ਅੰਮ੍ਰਿਤਸਰ, 4 ਮਈ (ਸੁਖਬੀਰ ਸਿੰਘ) – ਜਿਲ੍ਹਾ ਅੰਮ੍ਰਿਤਸਰ ਸ਼ਹਿਰੀ ਦੇ ਪ੍ਰਧਾਨ ਉਪਕਾਰ ਸਿੰਘ ਸੰਧੂ ਦੇ ਪੇਡਾ ਦੇ ਪ੍ਰਧਾਨ ਬਣਨ ਤੇ ਇਸਤਰੀ ਅਕਾਲੀ ਦਲ ਅੰਮ੍ਰਿਤਸਰ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ।ਅੰਮ੍ਰਿਤਸਰ ਸ਼ਹਿਰੀ ਦੀ ਪ੍ਰਧਾਨ ਬੀਬੀ ਰਾਜਵਿੰਦਰ ਕੌਰ ਰਾਜ ਨੇ ਕਿਹਾ ਕਿ ਬਾਦਲ ਸਰਕਾਰ ਨੇ ਸੰਧੂ ਸਾਹਿਬ ਨੂੰ ਇਹ ਅਹੁੱਦਾ ਦੇ ਕੇ ਉਹਨਾਂ ਦੀਆਂ ਅਕਾਲੀ ਦਲ ਪ੍ਰਤੀ ਕੀਤੀਆਂ ਗਈਆਂ ਸੇਵਾਵਾਂ ਨੂੰ ਨਿਵਾਜਿਆ ਹੈ।ਉਹਨਾਂ ਕਿਹਾ ਕਿ ਸੰਧੂ ਸਾਹਿਬ ਦੇ ਪੇਡਾ ਚੇਅਰਮੈਨ ਬਣਨ ਨਾਲ ਸੂਰਜੀ ਊਰਜਾ ਵਿੱਚ ਪੰਜਾਬ ਵਿੱਚ ਨਵਾਂ ਇਨਕਲਾਬ ਆਵੇਗਾ ਤੇ ਖਾਸ ਤੌਰ ਤੇ ਸ੍ਰੀ ਹਰਿਮੰਦਰ ਸਾਹਿਬ ਤੇ ਹੋਰ ਚੱਲ ਰਹੇ ਅਧੂਰੇ ਚਲ ਰਹੇ ਪ੍ਰੋਜੈਕਟਾਂ ਵਿੱਚ ਤੇਜੀ ਆਵੇਗੀ। ਉਹਨਾਂ ਇਸ ਲਈ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਪੰਜਾਬ ਦੇ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਨੇ ਸੰਧੂ ਸਾਹਿਬ ਦੀ ਇਸ ਅਹਿਮ ਮੌਕੇ ਤੇ ਨਿਯੁਕੱਤੀ ਕਰਕੇ, ਅੰਮ੍ਰਿਤਸਰ ਨੂੰ ਮਾਣ ਬਖਸ਼ਿਆ ਹੈ। ਇਸ ਮੌਕੇ ਤੇ ਬੀਬੀ ਬਲਵਿੰਦਰ ਕੌਰ ਸਕੱਤਰ ਜਨਰਲ, ਬੀਬੀ ਗਿਆਨ ਕੌਰ, ਬੀਬੀ ਕਿਰਨਜੀਤ ਕੌਰ, ਬੀਬੀ ਅਮਰਜੀਤ ਕੌਰ, ਬੀਬੀ ਕੁਲਜੀਤ ਕੌਰ, ਬੀਬੀ ਪ੍ਰੀਤੀ ਭਾਟੀਆ, ਬੀਬੀ ਸੁਨੀਤਾ ਜੀ, ਬੀਬੀ ਕਰਮਜੀਤ ਕੌਰ, ਬੀਬੀ ਜੱਸੀ, ਬੀਬੀ ਮਨਜੀਤ ਕੌਰ ਆਦਿ ਹਾਜ਼ਰ ਸਨ।

Check Also

ਸਰਬਜੋਤ ਸਿੰਘ ਧੰਜਲ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਏ ਜਾਣ ‘ਤੇ ਵਰਕਰ ਖੁਸ਼

ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀਆਂ …

Leave a Reply