Sunday, June 15, 2025
Breaking News

ਲੋਕ ਸਭਾ ਚੋਣਾਂ ਲਈ ਜੇਤਲੀ ਸਮੇਤ ਅੱਜ ਤੱਕ 13 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਕੀਤੇ ਦਾਖਲ

PPN070422
ਅੰਮ੍ਰਿਤਸਰ, 7  ਅਪ੍ਰੈਲ (ਸੁਖਬੀਰ ਸਿੰਘ)- ਜ਼ਿਲ੍ਹਾ ਚੋਣ ਅਫਸਰ ਸ੍ਰੀ ਰਵੀ ਭਗਤ ਨੇ ਜਾਣਕਾਰੀ ਦੇਦਿੰਆਂ ਦੱਸਿਆ ਕਿ ਅੰਮ੍ਰਿਤਸਰ ਲੋਕ ਸਭਾ ਸੀਟ ਲਈ ਅੱਜ ਤੱਕ ਕੁੱਲ 13  ਉਮੀਦਵਾਰਾਂ ਨੇ ਆਪਣੇ ਨਾਮਜਦਗੀ ਪੱਤਰ ਦਾਖਲ ਕੀਤੇ ਹਨ। ਉਨਾਂ ਦੱਸਿਆ ਕਿ ਅੱਜ  ਭਾਜਪਾ ਵੱਲੋਂ ਅਰੁਣ ਜੇਤਲੀ, ਡੈਮੋਕਰੇਟਿਕ ਪਾਰਟੀ ਆਫ ਇੰਡੀਆ (ਅੰਬੇਦਕਰ) ਵੱਲੋਂ ਕੰਵਲਜੀਤ ਸਿੰਘ, ਸਮਾਜਵਾਦੀ ਪਾਰਟੀ ਵੱਲੋਂ ਯੂਸਫ ਮੁਹੰਮਦ, ਸੀ ਪੀ ਐਮ ਵੱਲੋਂ ਰਤਨ ਸਿੰਘ ਰੰਧਾਵਾ, ਸੀ.ਪੀ.ਆਈ ਵੱਲੋਂ ਅਮਰਜੀਤ ਸਿੰਘ ਆਸਲ ਨੇ ਕਾਗਜ਼ ਦਾਖਲ ਕੀਤੇ।ਬਸਪਾ ਅੰਬੇਦਕਰ ਵੱਲੋਂ ਬੂਟਾ ਸਿੰਘ ਅਤੇ ਰਹਿਮਤ ਮਸੀਹ ਤੇ ਬਾਲ ਕ੍ਰਿਸ਼ਨਨ ਨੇ ਅਜ਼ਾਦ ਉਮੀਦਵਾਰ ਵਜੋਂ ਕਾਗਜ਼ ਦਾਖਲ ਕਰਵਾਏ ਹਨ। ਜ਼ਿਲ੍ਹਾ ਚੋਣ ਅਫਸਰ ਨੇ ਅੱਗੇ ਦੱਸਿਆ ਕਿ 9ਅ ਪ੍ਰੈਲ ਸ਼ਾਮ 3-00 ਵਜੇ ਤੱਕ (ਸਰਕਾਰੀ ਛੁੱਟੀ ਤੋਂ ਬਿਨ੍ਹਾਂ) ਨਾਮਜਦਗੀ ਪੱਤਰ ਦਾਖਲ ਕਰਵਾਏ  ਜਾ ਸਕਦੇ ਹਨ। ਉਨਾਂ ਅੱਗੇ ਦੱਸਿਆ ਕਿ ਨਾਮਜ਼ਦਗੀ ਪੱਤਰਾਂ ਦੀ ਪੜਤਾਲ  10 ਅਪ੍ਰੈਲ ਨੂੰ ਸਵੇਰੇ 11-00 ਵਜੇ ਕੀਤੀ ਜਾਵੇਗੀ ਅਤੇ ਉਮੀਦਵਾਰ ਜਾਂ ਉਸ ਦੇ ਕਿਸੇ ਤਜਵੀਜ਼ਕਾਰ ਜਾਂ ਚੋਣ ਏਜੰਟ ਆਪਣੇ ਨਾਮਜ਼ਦਗੀ ਪੱਤਰ 12 ਅਪ੍ਰੈਲ ਨੂੰ ਬਾਅਦ ਦੁਪਹਿਰ 3-00 ਵਜੇ ਤੱਕ ਵਾਪਸ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ 30 ਅਪ੍ਰੈਲ ਨੂੰ ਸਵੇਰੇ ੭-੦੦ ਵਜੇ ਤੋਂ ਲੈ ਕੇ ਸ਼ਾਮ 6.-00 ਵਜੇ ਤੱਕ ਵੋਟਾਂ ਪੈਣਗੀਆਂ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …

Leave a Reply