
ਅੰਮ੍ਰਿਤਸਰ 8 ਅਪ੍ਰੈਲ (ਜਗਦੀਪ ਸਿੰਘ)- ਇੰਟਰਨੈਸਨਲ ਸਕੂਲ ਦੀ ਅੱਠਵੀਂ ਜਮਾਤ ਦੀ ਵਿਦਿਆਰਥਣ ਜਿਸ ਨੇ ਸੈਸ਼ਨ 2013-14 ਵਿੱਚ ਸਿਡਾਨਾ ਐਜੂਕੇਸ਼ਨਲ ਅਤੇ ਵੈਲਫੈਅਰ ਸੁਸਾਇਟੀ ਵੱਲੋਂ ਲਏ ਗਏ ਵਜੀਫੇ ਦਾ ਟੈਸਟ ਬਹੁਤ ਵਧੀਆ ਅੰਕ ਪ੍ਰਾਪਤ ਕਰ ਕੇ ਪਾਸ ਕੀਤਾ ਦੇ ਪਿਤਾ ਸ੍ਰ: ਬਲਜੀਤ ਸਿੰਘ ਦਾ ਸਿਡਾਨਾ ਇੰਟਰਨੈਸ਼ਨਲ ਸਕੂਲ ਦੀ ਮੈਨੇਜਮੈਂਟ, ਪ੍ਰਿੰਸੀਪਲ ਅਤੇ ਅਧਿਆਪਕਾਂ ਵੱਲੋਂ ਉਚੇਚੇ ਤੌਰ ਤੇ ਸਨਮਾਨ ਕੀਤਾ ਗਿਆ । ਇਸ ਤੋਂ ਇਲਾਵਾ ਹਰਪ੍ਰੀਤ ਕੌਰ ਨੂੰ ਸਕੂਲ ਵੱਲੋਂ ਇਨਾਮ ਵੱਜੋਂ ਇਕ ਸਰਟੀਫਿਕੇਟ, ਤਗਮਾ ਅਤੇ 3100/- ਰੁਪਏ ਦਾ ਚੈਕ ਦੇ ਕੇ ਸਨਮਾਨਿਤ ਕੀਤਾ ਗਿਆ। ਹਰਪ੍ਰੀਤ ਕੌਰ ਵੱਲੋਂ ਇਹ ਚੈਕ ਅਤੇ ਸਨਮਾਨ ਉਸ ਦੇ ਪਿਤਾ ਸ੍ਰ: ਬਲਜੀਤ ਸਿੰਘ ਨੇ ਪ੍ਰਾਪਤ ਕੀਤਾ।ਇਸ ਮੌਕੇ ਸਮੂਹ ਸਟਾਫ ਅਤੇ ਮੈਨੇਜਮੈਂਟ ਵੱਲੋਂ ਹਰਪ੍ਰੀਤ ਕੌਰ ਦੇ ਚੰਗੇ ਭਵਿੱਖ ਦੀ ਕਾਮਨਾ ਵੀ ਕੀਤੀ ਗਈ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media