Wednesday, October 14, 2026

ਖ਼ਾਲਸਾ ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸਹੋਦਿਆ ਐਥਲੈਟਿਕ ਵਿੱਚ ਸ਼ਾਨਦਾਰ ਪ੍ਰਦਰਸ਼ਨ

PPN0705201515ਅੰਮ੍ਰਿਤਸਰ, 7 ਮਈ (ਪ੍ਰੀਤਮ ਸਿੰਘ) – ਖ਼ਾਲਸਾ ਕਾਲਜ ਪਬਲਿਕ ਸਕੂਲ ਦੀ ਐਥਲੈਟਿਕ ਟੀਮ ਨੇ ਸਹੋਦਿਆਂ ਸਕੂਲ ਦੁਆਰਾ ਕੈਬਰਿਜ਼ ਇੰਟਰਨੈਸ਼ਨਲ ਸਕੂਲ ਵਿਖੇ ਆਯੋਜਿਤ ‘ਲੜਕੀਆਂ ਦੀ ਸਹਾਇਤਾ’ ਵਿਸ਼ੇ ਨੂੰ ਸਮਰਪਿਤ ‘ਪਹਿਲੀ ਮਿੰਨੀ ਮੈਰਾਥਨ’ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ।ਸਕੂਲ ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ ਨੇ ਕਿਹਾ ਕਿ ਜ਼ਿਲ੍ਹੇ ਦੇ 10 ਚੋਟੀ ਦੇ ਖਿਡਾਰੀਆਂ ਦੀ ਲਿਸਟ ਵਿੱਚ ਉਨ੍ਹਾਂ ਦੇ 3 ਖਿਡਾਰੀ ਹਰਮਨਦੀਪ ਸਿੰਘ, ਰਾਜਦੀਪ ਸਿੰਘ ਅਤੇ ਕਰੁਨਾ ਮਹਾਜਨ ਚੁਣੇ ਗਏ।  ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਸਕੂਲ ਦੇ ਵਿਦਿਆਰਥੀ ਪ੍ਰਭਸਿਮਰਨਦੀਪ ਸਿੰਘ ਨੇ ਸੀ. ਬੀ. ਐੱਸ. ਈ. ਦੁਆਰਾ ਕਰਵਾਈ ਗਈ ਜੇ. ਈ. ਈ. (ਮੇਨਸ) ਦੀ ਪ੍ਰੀਖਿਆ ਵਿੱਚ 254 ਅੰਕ ਲੈ ਕੇ ਜ਼ਿਲ੍ਹੇ ਭਰ ਵਿੱਚੋਂ ਦੂਜਾ ਸਥਾਨ ਹਾਸਲ ਕੀਤਾ। ਡਾ. ਬਰਾੜ ਨੇ ਕਿਹਾ ਕਿ ਉਨ੍ਹਾਂ ਦੀਆਂ 3 ਖਿਡਾਰਣਾਂ ਪ੍ਰਿਯਾਸ਼ੂ, ਆਸ਼ਮੀ ਅਤੇ ਅਰੂਸ਼ੀ ਨੇ ਸੀ. ਬੀ. ਐੱਸ. ਈ. ਦੀਆਂ ਸੋਨੀਪਤ (ਹਰਿਆਣਾ) ਵਿਖੇ 22 ਮਈ ਤੱਕ ਹੋਣ ਜਾ ਰਹੀਆਂ ‘ਨੈਸ਼ਨਲ ਜਿਮਨਾਸਿਟਕ’ ਖੇਡਾਂ ਵਿੱਚ ਆਪਣਾ ਨਾਂਅ ਦਰਜ ਕਰਵਾਇਆ ਹੈ।

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …

Leave a Reply