Wednesday, October 14, 2026

ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਜ ਯੁਵਾ ਪੁਰਸਕਾਰ 2015-16 ਲਈ ਅਰਜ਼ੀਆਂ 25 ਮਈ ਤੱਕ ਲਈਆਂ ਜਾਣਗੀਆਂ- ਪ੍ਰੀਤ ਕੋਹਲੀ

ਹੁਸ਼ਿਆਰਪੁਰ, 7 ਮਈ (ਸਤਵਿੰਦਰ ਸਿੰਘ) – ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਹੁਸ਼ਿਆਰਪੁਰ ਸ੍ਰੀ ਪ੍ਰੀਤ ਕੋਹਲੀ ਨੇ ਦੱਸਿਆ ਕਿ ਵਿਭਾਗ ਵੱਲੋੋਂ ਪੰਜਾਬ ਦੇ ਚੋਣਵੇੇਂ ਨੌਜਵਾਨਾਂ ਨੂੰ ਸਾਲ 2015-16 ਦੌਰਾਨ ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਦੇਣ ਦੀ ਤਜਵੀਜ਼ ਹੈ। ਉਨ੍ਹਾਂ ਦੱਸਿਆ ਕਿ ਇਹ ਪੁਰਸਕਾਰ ਯੁਵਕ ਸਰਗਰਮੀਆਂ ਦੇ ਖੇਤਰ ਵਿੱਚ ਸ਼ਲਾਘਾਯੋਗ ਯੋਗਦਾਨ ਪਾਉਣ ਵਾਲੇ ਨੌਜਵਾਨਾਂ ਨੂੰ ਦਿੱਤਾ ਜਾਂਦਾ ਹੈ। ਇਸ ਪੁਰਸਕਾਰ ਲਈ ਚੁਣੇ ਹੋਏ ਯੁਵਕ/ਯੁਵਤੀਆਂ ਨੂੰ ਮੈਡਲ, ਸਕਰੋਲ, ਸਰਟੀਫਿਕੇਟ ਅਤੇ 20 ਹਜ਼ਾਰ ਰਪੁਏ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ। ਉਸ ਪੁਰਸਕਾਰ ਲਈ ਉਮਰ ਹੱਦ 15 ਤੋੋਂ 35 ਸਾਲ ਹੋਵੇਗੀ। ਇਸ ਸਬੰਧੀ ਜਾਰੀ ਪ੍ਰੈਸ ਬਿਆਨ ਵਿੱਚ ਦੱਸਿਆ ਗਿਆ ਕਿ ਸਾਲ 2014-15 ਦੌਰਾਨ ਯੁਵਕ ਗਤੀਵਿਧੀਆਂ ਦੇ ਖੇਤਰ ਵਿੱਚ ਉੱਘਾ ਤੇ ਸ਼ਲਾਘਾਯੋਗ ਕੰਮ ਕਰਨ ਵਾਲੇ ਲ਼ੜਕੇ/ਲੜਕੀਆਂ ਆਪਣੀਆਂ ਅਰਜ਼ੀਆਂ ਦਫਤਰ, ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਮੁਹੱਲਾ ਦੀਪ ਨਗਰ ਨੇੜੇ ਐਸ.ਡੀ.ਕਾਲਜ ਹੁਸ਼ਿਆਰਪੁਰ (ਮੋਬਾਇਲ 9815881016) ਦੇ ਦਫਤਰ ਵਿਖੇ 25 ਮਈ 2015 ਤੱਕ ਭੇਜ ਸਕਦੇ ਹਨ ਅਤੇ ਇਸ ਸਬੰਧੀ ਫਾਰਮ ਵੀ ਇਸ ਦਫਤਰ ਤੋੋਂ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਇਨ੍ਹਾਂ ਪੁਰਸਕਾਰਾਂ ਦੀ ਸਿਫਾਰਸ਼ ਜ਼ਿਲ੍ਹਾ ਪੱਧਰੀ ਕਮੇਟੀ ਵੱਲੋੋਂ ਕੀਤੀ ਜਾਵੇਗੀ, ਜਿਸਦੇ ਚੇਅਰਮੈਨ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਅਤੇ ਸਕੱਤਰ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਹੋਣਗੇ। ਸ੍ਰੀ ਕੋਹਲੀ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਕਮੇਟੀ ਪਾਸੋੋਂ ਸ਼ਿਫਾਰਸ਼ ਕੀਤੇ ਜਾਣ ਬਾਅਦ ਇਹ ਨਾਮ ਰਾਜ ਪੱਧਰੀ ਕਮੇਟੀ ਪਾਸ ਭੇਜੇ ਜਾਣਗੇ।

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …

Leave a Reply