ਅੰਮ੍ਰਿਤਸਰ, 7 ਮਈ (ਦੀਪ ਦਵਿੰਦਰ ਸਿੰਘ) -ਵਿਰਸਾ ਵਿਹਾਰ ਸੁਸਾਇਟੀ ਵੱਲੋਂ ਵਿਰਸਾ ਵਿਹਾਰ ਅੰਮ੍ਰਿਤਸਰ ਦੀ ਪਹਿਲੀ ਮੰਜ਼ਿਲ ਤੇ ਉਸਾਰੇ ਆਧੁਨਿਕ ਸਹੂਲਤਾਂ ਨਾਲ ਲੈਸ ਪੰਜਾਬੀ ਨਾਵਲ ਦੇ ਪਿਤਾਮਾ ਸ: ਨਾਨਕ ਸਿੰਘ ਦੀ ਯਾਦ ਵਿੱਚ ‘ਸz: ਨਾਨਕ ਸਿੰਘ ਸੈਮੀਨਾਰ ਹਾਲ’ ਦਾ ਉਦਘਾਟਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਤਿਕਾਰਿਤ ਵਾਈਸ ਚਾਂਸਲਰ ਸ: ਅਜਾਇਬ ਸਿੰਘ ਬਰਾੜ, ਡਾ: ਮਹਿਲ ਸਿੰਘ, ਡਾ: ਦਲਜੀਤ ਸਿੰਘ, ਕੇਵਲ ਧਾਲੀਵਾਲ, ਡਾ: ਹਰਿਭਜਨ ਸਿੰਘ ਭਾਟੀਆ, ਜਗਦੀਸ਼ ਸਚਦੇਵਾ ਅਤੇ ਕੁਲਵੰਤ ਸਿੰਘ ਸੂਰੀ ਅਤੇ ਸੁਸਾਇਟੀ ਦੇ ਮੈਬਰਾਂ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ। ਸ: ਨਾਨਕ ਸਿੰਘ ਦੇ ਪਰਿਵਾਰ ਅਤੇ ਵਿਰਸਾ ਵਿਹਾਰ ਸੁਸਾਇਟੀ ਦੇ ਸਾਂਝੇ ਉਧੱਮ ਨਾਲ ਉਸਾਰੇ ਇਸ ਵਾਤਾਨਕੂਲ ਹਾਲ ਦੇ ਉਦਘਾਟਨੀ ਸਮੇਂ ਹਾਜ਼ਰ ਬੁਲਾਰਿਆਂ ਨੇ ਸ: ਨਾਨਕ ਸਿੰਘ ਜੀ ਵੱਲੋਂ ਪੰਜਾਬੀ ਸਹਿਤ ਚੋਂ ਪਾਏ ਯੋਗਦਾਨ ਤੇ ਗੱਲ ਕਰਦਿਆਂ ਕਿਹਾ ਕਿ ਸz: ਨਾਨਕ ਸਿੰਘ ਨੇ ਆਪਣੇ ਲਿਖਣ ਕਾਰਜ਼ ਵਿੱਚ ਜਿਥੇ ਮਨੁੱਖੀ ਕਦਰਾਂ ਕੀਮਤਾਂ ਲੋੜਾਂ ਥੁੜਾ ਅਤੇ ਮਨੁੱਖੀ ਸਮਾਜ ਦੇ ਪਿਡੇ ਰਿਸ਼ਤਿਆਂ ਦੀ ਨਿਸ਼ਾਨਦੇਹੀ ਕੀਤੀ ਹੈ ਉਥੇ ਪੰਜਾਬੀ ਮਾਤ ਭਾਸ਼ਾ ਨੂੰ ਵਿਗਿਆਨਕ ਤੌਰ ਅਮੀਰੀ ਬਖਸ਼ੀ ਹੈ। ਇਸ ਮੌਕੇ ਤੇ ਸz: ਨਾਨਕ ਸਿੰਘ ਦੇ ਛੋਟੇ ਸਪੁੱਤਰ ਡਾ: ਕੁਲਬੀਰ ਸਿੰਘ ਸੂਰੀ ਨੂੰ ਭਾਰਤੀ ਸਾਹਿਤ ਅਕਾਦਮੀ ਵੱਲੋਂ ਮਿਲੇ ਬਾਲ ਸਾਹਿਤ ਪੁਰਸਕਾਰ ਤੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਸਮੇਂ ਮੁੱਖ ਮਹਿਮਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਅਜਾਇਬ ਸਿੰਘ ਬਰਾੜ ਜੀ ਦਾ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾਂ ਅਤਰਜੀਤ ਕੌਰ ਸੂਰੀ, ਪ੍ਰੋ: ਗੁਰਿੰਦਰ ਕੌਰ ਸੂਰੀ, ਪ੍ਰੋ: ਰਵਿੰਦਰ ਸੋਢੀ, ਦੀਪ ਦਵਿੰਦਰ ਸਿੰਘ, ਸ੍ਰੀਮਤੀ ਗੁਰਮੀਤ ਬਾਵਾ, ਹਿਰਦੇ ਪਾਲ ਸਿੰਘ, ਊਮਾ ਗੁਰਬਖ਼ਸ਼ ਸਿੰਘ, ਸ੍ਰੀਮਤੀ ਜਤਿੰਦਰ ਕੌਰ, ਅਰਤਿੰਦਰ ਸੰਧੂ, ਨਿਰਮਲ ਅਰਪਣ, ਵਿਜੇ ਸ਼ਰਮਾ, ਡਾ: ਜਗਜੀਤ ਕੌਰ, ਜਗਤਾਰ ਗਿੱਲ, ਧਰਵਿੰਦਰ ਔਲਖ, ਸੁਮੀਤ ਸਿੰਘ, ਟੀ. ਐਸ. ਰਾਜਾ, ਸ਼ਿਵ ਦੇਵ ਸਿੰਘ, ਰਮੇਸ਼ ਯਾਦਵ, ਹਰਿੰਦਰ ਸੋਹਲ, ਗੁਰਿੰਦਰ ਮਕਨਾ, ਕੁਲਵੰਤ ਸਿੰਘ ਗਿੱਲ, ਸੁਖਬੀਰ ਅਮ੍ਰਿਤਸਰੀ, ਕੁਲਵੰਤ ਸਿੰਘ ਅਣਖੀ, ਜਸਵੰਤ ਸਿੰਘ ਜੱਸ, ਮਨਮੋਹਨ ਸਿੰਘ ਢਿਲੋਂ, ਡਾ: ਸੁਖਬੀਰ, ਭੂਪਿੰਦਰ ਸਿੰਘ ਮੱਟੂ ਆਦਿ ਵੱਡੀ ਗਿਣਤੀ ਵਿੱਚ ਸਾਹਿਤ ਪ੍ਰੇਮੀ ਹਾਜ਼ਰ ਸਨ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media