Thursday, October 15, 2026

ਸੰਤ ਕਬੀਰ ਕਾਨਵੈਂਟ ਸਕੂਲ ਵਿੱਚ ਬੱਚਿਆਂ ਵਲੋਂ ਮਾਂ ਦੇ ਪਿਆਰ ਨੂੰ ਸਮਰਪਿਤ ਪ੍ਰੋਗਰਾਮ

PPN0905201506

ਬਠਿੰਡਾ, 8 ਮਈ (ਅਵਤਾਰ ਸਿੰਘ ਕੈਂਥ/ਅੰਗਰੇਜ਼ ਸਿੰਘ ਵਿੱਕੀ) – ਸਥਾਨਕ ਸ਼ਹਿਰ ਦੇ ਸੰਤ ਕਬੀਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਵਿੱਚ ਮਾਂ ਦਿਵਸ”ਮਦਰ ਡੇਅ” ਬੱਚਿਆਂ ਵਲੋਂ ਮਾਂ ਦੇ ਪਿਆਰ ਨੂੰ ਸਮਰਪਿਤ ਪ੍ਰੋਗਰਾਮ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ।ਇਸ ਮੌਕੇ ‘ਤੇ ਸਕੂਲ ਵਿਚ ਪੋੋਸਟਰ ਮੇਕਿੰਗ, ਕਾਰਡਮੇਕਿੰਗ, ਕੁਟੇਸ਼ਨ ਲਿਖਣਾ, ਭਾਸ਼ਣ ਪ੍ਰਤੀਯੋਗਤਾ ਅਤੇ ਕਵਿਤਾ ਉਚਾਰਣ ਪ੍ਰਤੀਯੋਗਤਾ ਬੱਚਿਆਂ ਵਲੋਂ ਆਯੋਜਿਤ ਕੀਤੀਆਂ ਗਈਆ।ਜਿਸ ਵਿਚ ਵਿਦਿਆਰਥੀਆਂ ਨੇ ਬੇਹੱਦ ਖੂਬਸੁਰਤ ਢੰਗ ਨਾਲ ਆਪਣੀਆਂ ਭਾਵਨਾਂਵਾਂ ਨੂੰ ਪ੍ਰਗਟਕੀਤਾ।ਇਸ ਤੋਂ ਇਲਾਵਾ ਇਕ ਵਿਸ਼ੇਸ਼ ਅਸੈਬਲੀ ਵੀ ਆਯੋਜਿਤ ਕੀਤੀ ਗਈ।ਜਿਸ ਵਿਚਕਵਿਤਾਵਾਂ, ਗੀਤਅਤੇ ਡਾਂਸ ਪੇਸ਼ ਕੀਤੇ ਗਏ।10ਵੀਂ ਕਲਾਸ ਦੇ ਵਿਦਿਆਰਥੀ ਗਗਨਦੀਪ ਸਿੰਘ ਅਤੇ ਦਸਵੀਂ ਕਲਾਸ ਦੀ ਵਿਦਿਆਰਥਣ ਪ੍ਰੀਤੀ ਨੇ ਆਪਣੇ ਸ਼ਬਦਾਂ ਵਿਚ ਮਾਂ ਦੇ ਪਿਆਰ ਨੂੰ ਦਰਸਾਇਆ ਗਿਆ।ਸਕੂਲ ਦੇ ਮੈਨੇਨਿੰਗ ਡਾਇਰੈਕਟਰ ਪ੍ਰੋ. ਐਮ.ਐਲ.ਅਰੋੜਾ, ਪ੍ਰਿੰਸੀਪਲ ਅੰਜੂ ਡੋਗਰਾ ਅਤੇ ਜੂਨੀਅਰਵਿੰਗ ਪ੍ਰਿੰਸੀਪਲ ਸੋਨੀਆ ਧਵਨ ਨੇ ਸਾਰੀਆਂ ਮਾਵਾਂ ਨੂੰ ‘ਮਦਰਜ਼ ਡੇਅ’ ਦੀਆ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਸਾਨੂੰ ਆਪਣੀ ਮਾਂ ਦਾ ਦਿਲ ਕਦੇ ਨਹੀ ਦੁਖਾਉਣਾ ਚਾਹੀਦਾ ਕਿਉਕਿ ਮਾਂ ਦੇ ਪਿਆਰ ਦੀ ਠੰਡੀ ਛਾਂ ਕਿਤੇ ਨਹੀ ਲੱਭਦੀ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …

Leave a Reply