Sunday, July 19, 2026

ਡੀ.ਏ.ਵੀ ਪਬਲਿਕ ਸਕੂਲ ਪੋਸਟਰ ਮੇਕਿੰਗ ਮੁਕਾਬਲੇ ਵਿੱਚ ਪਹਿਲੇ ਸਥਾਨ ‘ਤੇ

PPN0905201509

ਅੰਮ੍ਰਿਤਸਰ, 8 ਮਈ (ਜਗਦੀਪ ਸਿੰਘ ਸੱਗੂ) – ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ, ਅੰਮ੍ਰਿਤਸਰ ਨੇ ਸਵਾਮੀ ਵਿਵੇਕਾਨੰਦ ਡ੍ਰਗਸ਼ਡੀ ਐਡਿਕਸ਼ਨ ਅਵੇਅਰਨੈਸ ਕਮੇਟੀ ਵੱਲੋਂ ਕਰਵਾਏ ਗਏ ਪੋਸਟਰ ਮੇਕਿੰਗ ਮੁਕਾਬਲੇ ਵਿੱਚ ਪਹਿਲਾ ਸਥਾਨ ਅਤੇ ਹੌਂਸਲਾ ਵਧਾਊ ਪੁਰਸਕਾਰ ਜਿੱਤਿਆ । ਇਸ ਮੁਕਾਬਲੇ ਦਾ ਮੁੱਖ ਉਦੇਸ਼ ਲੋਕਾਂ ਵਿੱਚ ਨਸ਼ੀਲੀਆਂ ਦਵਾਈਆਂ ਦੇ ਆਮ ਆਦਮੀ ਅਤੇ ਸਮਾਜ ਉਪੱਰ ਪੈ ਰਹੇ ਬੁਰੇ ਪ੍ਰਭਾਵਾ ਬਾਰੇ ਜਾਗਰੁਕਤਾ ਫੈਲਾਉਣਾ ਸੀ । ਨੌਵੀਂ ਜਮਾਤ ਦੀ ਦਿਵਿਆਂਗਨਾ ਵਰਮਾ ਨੇ ਪਹਿਲਾ ਅਤੇ ਅੱਠਵੀਂ ਜਮਾਤ ਦੀ ਅਗਮਜੋਤ ਨੇ ਹੌਂਸਲਾ ਵਧਾਊ ਪੁਰਸਕਾਰ ਸਕੂਲ ਦੀ ਝੋਲੀ ਵਿੱਚ ਪਾਇਆ ।

                ਅੰਮ੍ਰਿਤਸਰ ਜ਼ੋਨ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਪ੍ਰਿੰਸੀਪਲ ਬੀ.ਬੀ.ਕੇ.ਡੀ.ਏ.ਵੀ. ਕਾਲਜ ਫ਼ਾਰ ਵੂਮੈਨ ਅਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪ੍ਰਿੰਸੀਪਲ ਡੀ.ਏ.ਵੀ. ਕਾਲਜ ਨੇ ਬੱਚਿਆਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਤੇ ਵਧਾਈ ਦਿੰਦਿਆਂ ਭਵਿੱਖ ਲਈ ਸ਼ੁੱਭਸ਼ਕਾਮਨਾਵਾਂ ਦਿੱਤੀਆਂ ।  ਸਕੂਲ ਦੇ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਨੇ ਲੋਕਾਂ ਦੇ ਜਾਗਰੁਕ ਹੋਣ ਤੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਬੁਰਾਈ ਦੇ ਖਿਲਾਫ਼ ਖੜੇ ਹੋਣ ਦਾ ਸਭ ਤੋਂ ਪਹਿਲਾ ਫ਼ਰਜ਼ ਸਮਾਜ ਦਾ ਹੈ । ਨਸ਼ਿਆਂ ਦੇ ਖਿਲਾਫ਼ ਲੜਨ ਲਈ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ । ਉਨ੍ਹਾਂ ਨੇ ਬੱਚਿਆਂ ਕੋਲੋਂ ਇਸ ਸਮਾਜਿਕ ਬੁਰਾਈ ਤੋਂ ਦੂਰ ਰਹਿੰਦੇ ਹੋਏ ਚੰਗੇ ਕੰਮ ਕਰਨ ਦਾ ਵਾਦਾ ਵੀ ਲਿਆ ।

Check Also

ਕੈਬਨਿਟ ਮੰਤਰੀ ਈ.ਟੀ.ਓ ਵਲੋਂ ਨਗਰ ਸੁਧਾਰ ਟਰੱਸਟ ਦੇ ਨਵ-ਨਿਯੁੱਕਤ ਚੇਅਰਮੈਨ ਸਰਬਜੋਤ ਸਿੰਘ ਧੰਜ਼ਲ ਨੂੰ ਵਧਾਈ

ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) –  ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਪੰਜਾਬ ਸਰਕਾਰ …

Leave a Reply