Wednesday, June 17, 2026

ਸ੍ਰੀ ਆਨੰਦਪੁਰ ਸਾਹਿਬ ਨਗਰ ਦੀ ਸਥਾਪਨਾ ਸਮਾਗਮਾਂ ਲਈ ਦਿੱਲੀ ਕਮੇਟੀ ਵੱਲੋਂ ਮੀਟਿੰਗ

PPN0905201510

ਨਵੀਂ ਦਿੱਲੀ, 8 ਮਈ (ਅੰਮ੍ਰਿਤ ਲਾਲ ਮੰਨਣ) – ਸ੍ਰੀ ਆਨੰਦਪੁਰ ਸਾਹਿਬ ਨਗਰ ਦੇ 350 ਸਾਲਾਂ ਸਥਾਪਨਾ ਦਿਵਸ ਮੌਕੇ ਨਗਰ ਦੀ ਪੁਤਾਈ ਦੀ ਸੇਵਾ ਦੀ ਆਰੰਭਤਾ 9 ਮਈ ਨੂੰ ਅਰਦਾਸ ਉਪਰੰਤ ਕੀਤੀ ਜਾਵੇਗੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਅਗਵਾਈ ਹੇਠ ਸੰਤ ਸਮਾਜ, ਪੰਥਕ ਜਥੇਬੰਦੀਆਂ ਅਤੇ ਪੱਤਵੰਤੇ ਸੱਜਣਾ ਨਾਲ ਹੋਈ ਮੀਟਿੰਗ ਦੋੌਰਾਨ ਇਹ ਅਹਿਮ ਫੈਸਲਾ ਲਿਆ ਗਿਆ। ਜੀ.ਕੇ. ਨੇ 1999 ਵਿੱਚ ਖਾਲਸਾ ਸਾਜਨਾ ਦਿਹਾੜੇ ਦੇ 300 ਸਾਲਾ ਸਮਾਗਮਾਂ ਮੌਕੇ ਦਿੱਲੀ ਕਮੇਟੀ ਵੱਲੋਂ ਨਗਰ ਦੀ ਪੁਤਾਈ ਦੀ ਕੀਤੀ ਗਈ ਸੇਵਾ ਨੂੰ ਇਸ ਵਾਰ ਫਿਰ ਤੋਂ ਕਮੇਟੀ ਵੱਲੋਂ ਕਰਨ ਦੀ ਜਾਣਕਾਰੀ ਸੰਗਤਾਂ ਸਾਹਮਣੇ ਰੱਖੀ।
ਜੀ.ਕੇ. ਨੇ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਜਿਥੇ ਖਾਲਸੇ ਦਾ ਜਨਮ ਹੋਇਆ ਹੈ ਉਥੇ ਦੀ ਕੋਈ ਵੀ ਸੇਵਾ ਦਿੱਲੀ ਦੀ ਸੰਗਤਾਂ ਲਈ ਮਾਣ ਦੀ ਗੱਲ ਹੈ। ਇਸ ਸੇਵਾ ਲਈ ਸੰਤ ਸਮਾਜ ਅਤੇ ਹੋਰ ਪੰਥਕ ਜਥੇਬੰਦੀਆਂ ਵੱਲੋਂ ਦਿੱਲੀ ਕਮੇਟੀ ਦੇ ਇਸ ਉਪਰਾਲੇ ਵਿੱਚ ਪੁਰਣ ਸਹਿਯੋਗ ਮਿਲਣ ਦਾ ਵੀ ਜੀ.ਕੇ. ਨੇ ਦਾਅਵਾ ਕੀਤਾ। ਕਮੇਟੀ ਦੇ ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਇਨ੍ਹਾਂ ਸਮਾਗਮਾ ਦੀ ਕੜੀ ਵਿੱਚ ਦਿੱਲੀ ਕਮੇਟੀ ਵੱਲੋਂ 14 ਜੂਨ ਨੂੰ ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਨਗਰ ਕੀਰਤਨ ਸ੍ਰੀ ਆਨੰਦਪੁਰ ਸਾਹਿਬ ਲਿਜਾਉਣ ਦਾ ਵੀ ਐਲਾਨ ਕੀਤਾ। ਸਿਰਸਾ ਨੇ ਕਿਹਾ ਕਿ ਨਗਰ ਕੀਰਤਨ ਦਿੱਲੀ ਤੋਂ ਚਲ ਕੇ ਫਤਹਿਗੜ੍ਹ ਸਾਹਿਬ ਨੂੰ ਰਾਤ ਵਿਸ਼ਰਾਮ ਕਰਨ ਉਪਰੰਤ 15 ਜੂਨ ਨੂੰ ਸ੍ਰੀ ਆਨੰਦਪੁਰ ਸਾਹਿਬ ਪੁੱਜੇਗਾ।
ਇਸ ਮੌਕੇ ਸੰਤ ਸਮਾਜ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ, ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਵੱਲੋਂ ਬਾਬਾ ਲੱਖਾ ਸਿੰਘ ਜੀ, ਬਾਬਾ ਬਚਨ ਸਿੰਘ ਜੀ ਕਾਰਸੇਵਾ ਵਾਲਿਆਂ ਵੱਲੋਂ ਬਾਬਾ ਸਤਨਾਮ ਸਿੰਘ ਜੀ, ਸੰਤ ਹਰਵਿੰਦਰ ਸਿੰਘ ਗੁਨਿਆਣਾ ਮੰਡੀ, ਨਾਮਧਾਰੀ ਸੰਪਰਦਾ ਤੋਂ ਭਾਈ ਗੁਰਮੀਤ ਸਿੰਘ ਆਦਿਕ ਨੇ ਇਸ ਮੀਟਿੰਗ ਵਿੱਚ ਹਾਜ਼ਰੀ ਭਰਦੇ ਹੋਏ ਨਗਰ ਦੀ ਪੁਤਾਈ ਦੀ ਦਿੱਲੀ ਕਮੇਟੀ ਵੱਲੋਂ ਕੀਤੀ ਜਾ ਰਹੀ ਸੇਵਾ ਵਿੱਚ ਪੁਰਣ ਸਹਿਯੋਗ ਦੇਣ ਦਾ ਵੀ ਵਾਇਦਾ ਕੀਤਾ। ਇਸ ਤੋਂ ਇਲਾਵਾ ਗੁਰਦੁਆਰਾ ਟਿਕਾਣਾ ਸਾਹਿਬ ਦੇ ਸੰਤ ਅੰਮ੍ਰਿਤਪਾਲ ਸਿੰਘ ਅਤੇ ਕਾਰਸੇਵਾ ਸੰਪਰਦਾ ਦੇ ਬਾਬਾ ਭੁੂਰੀ ਵਾਲਿਆਂ ਨਾਲ ਵੀ ਮੀਟਿੰਗ ਦੌਰਾਨ ਜੀ.ਕੇ. ਨੇ ਫੋਨ ਦੁਆਰਾ ਸੰਪਰਕ ਕਰਦੇ ਹੋਏ ਉਨ੍ਹਾਂ ਦੀ ਵੀ ਹਾਜਰੀ ਮੀਟਿੰਗ ਵਿੱਚ ਲਗਵਾਈ। ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿੱਤ, ਦਿੱਲੀ ਕਮੇਟੀ ਮੈਂਬਰ ਕੁਲਮੋਹਨ ਸਿੰਘ, ਕੁਲਵੰਤ ਸਿੰਘ ਬਾਠ, ਪਰਮਜੀਤ ਸਿੰਘ ਰਾਣਾ ਅਤੇ ਹੈਡ ਗ੍ਰੰਥੀ ਸਾਹਿਬਾਨ ਵੀ ਇਸ ਮੌਕੇ ਮੌਜੂਦ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply