Monday, July 20, 2026

ਰੈਡ ਕਰਾਸ ਸੰਸਥਾ ਨੇ 22 ਵਿਧਵਾਵਾਂ ਨੂੰ ਸਿਲਾਈ ਮਸ਼ੀਨਾਂ ਤੇ ਵਿਕਲਾਂਗਾ ਨੂੰ ਟਰਾਈ ਸਾਇਕਲ ਵੰਡੇ

60 ਵਿਦਿਆਰਥੀਆਂ ਵੱਲੋਂ ਖੂਨਦਾਨ, ਭਾਈ ਘਨਈਆ ਤੇ ਹੈਨਰੀ ਡਿਉਨਾ ਦੀਆਂ ਸੇਵਾਵਾਂ ਨੂੰ ਕੀਤਾ ਯਾਦ

PPN0905201512

ਫਾਜ਼ਿਲਕਾ, 8 ਮਈ (ਵਿਨੀਤ ਅਰੋੜਾ) – ਜ਼ਿਲ੍ਹਾ ਰੈਡ ਕਰਾਸ ਸੰਸਥਾ ਫਾਜ਼ਿਲਕਾ ਵੱਲੋਂ ਰੈਡ ਕਰਾਸ ਦੇ ਬਾਨੀ ਸ਼੍ਰੀ ਹੈਨਰੀ ਡਿਯੁਨਾ ਦੇ ਜਨਮ ਦਿਵਸ ਨੂੰ ਸਮਰਪਿਤ ਵਿਸ਼ਵ ਰੈਡ ਕਰਾਸ ਦਿਵਸ ਜਿਲ੍ਹਾ ਰੈਡ ਕਰਾਸ ਭਵਨ ਫਾਜਿਲਕਾ ਵਿਖੇ ਮਨਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਸ. ਚਰਨਦੇਵ ਸਿੰਘ ਮਾਨ ਵਧੀਕ ਡਿਪਟੀ ਕਮਿਸ਼ਨਰ ਨੇ ਕੀਤੀ ਜਦਕਿ ਸਮਾਗਮ ਦੀ ਪ੍ਰਧਾਨਗੀ ਸ੍ਰੀਮਤੀ ਜਸਵੀਰ ਕੋਰ ਮਾਨ ਕਾਰਜਕਾਰੀ ਚੇਅਰਪਰਸਨ ਹਸਪਤਾਲ ਭਲਾਈ ਸੰਸਥਾ ਫਾਜਿਲਕਾ ਨੇ ਕੀਤੀ । ਇਸ ਮੌਕੇ ਤੇ ਸ. ਕੁਲਪ੍ਰੀਤ ਸਿੰਘ ਸਹਾਇਕ ਕਮਿਸ਼ਨਰ ਜਨਰਲ ਤੋਂ ਇਲਾਵਾ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ, ਰੈਡ ਕਰਾਸ ਸੰਸਥਾ ਦੇ ਮੈਂਬਰ ਵੀ ਹਾਜਰ ਸਨ ।
ਇਸ ਮੌਕੇ ਤੇ ਆਪਣੇ ਸੰਬੋਧਨ ਵਿਚ ਵਧੀਕ ਡਿਪਟੀ ਕਮਿਸ਼ਨਰ ਸ. ਚਰਨਦੇਵ ਸਿੰਘ ਮਾਨ ਨੇ ਕਿਹਾ ਕਿ ਅੱਜ ਦਾ ਦਿਨ ਵਿਸ਼ਵ ਪੱਧਰ ਤੇ ਮਾਨਵਤਾ ਦੀ ਸੇਵਾ ਵੱਜੋਂ ਮਨਾਇਆ ਜਾਂਦਾ ਹੈ ਤੇ ਸਾਡੇ ਸਮਾਜ ਵਿਚ ਮਾਨਵਤਾ ਦੀ ਸੇਵਾ ਲਈ ਭਾਈ ਘਨੱਈਆ ਜੀ ਦੀਆਂ ਮਨੁੱਖਤਾ ਪ੍ਰਤੀ ਵੱਡਮੁੱਲੀਆਂ ਸੇਵਾਵਾਂ ਨੂੰ ਯਾਦ ਕੀਤਾ ਜਾਂਦਾ ਹੈ । ਉਨ੍ਹਾਂ ਕਿਹਾ ਕਿ ਅੱਜ ਦੇ ਦਿਨ ਸਾਨੂੰ ਸਾਰੀਆਂ ਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਲੋੜਵੰਦ, ਗਰੀਬਾਂ, ਬੇਸਹਾਰਾ ਅਤੇ ਕੁਦਰਤੀ ਕਰੋਪੀ ਦੇ ਸ਼ਿਕਾਰ ਲੋਕਾਂ ਦੀ ਮੱਦਦ ਕਰਨ ਲਈ ਹਮੇਸ਼ਾ ਤਿਆਰ ਰਹੀਏ । ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਰੈਡ ਕਰਾਸ ਸੰਸਥਾ ਨੂੰ ਵੱਧ ਤੋਂ ਵੱਧ ਦਾਨ ਦੇਨ ਤਾਂ ਜੋ ਗਰੀਬ, ਲੋੜਵੰਦ ਤੇ ਬੇਸਹਾਰਾ ਲੋਕਾਂ ਦੀ ਮਦਦ ਕੀਤੀ ਜਾ ਸਕੇ ।
ਇਸ ਮੌਕੇ ਜਿਲ੍ਹਾ ਰੈਡ ਕਰਾਸ ਸੰਸਥਾ ਵਲੋਂ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਦਾ ਉਦਘਾਟਨ ਸ਼੍ਰੀਮਤੀ ਜਸਵੀਰ ਕੋਰ ਮਾਨ ਨੇ ਕੀਤਾ ਕੈਂਪ ਦੌਰਾਨ 60 ਵਿਦਿਆਰਥੀਆਂ ਵੱਲੋਂ ਖੂਨਦਾਨ ਕੀਤਾ ਗਿਆ । ਰੈਡ ਕਰਾਸ ਸੰਸਥਾ ਵੱਲੋਂ 22 ਲੋੜਵੰਦ ਵਿਧਵਾ ਔਰਤਾਂ ਨੂੰ ਆਪਣੇ ਕਾਰੋਬਾਰ ਅਤੇ ਘਰੇਲੂ ਜੀਵਨ ਬਸ਼ਰ ਕਰਨ ਲਈ ਸਿਲਾਈ ਮਸ਼ੀਨਾਂ ਦਿੱਤੀਆਂ ਗਈਆਂ ਅਤੇ ਜਦਕਿ ਅਪਾਹਜ ਲਾਭਪਾਤਰੀਆਂ ਨੂੰ ਟਰਾਈਸਾਈਕਲ ਦਿੱਤੇ ਗਏ। ਪਿੰਡ ਪੈਂਚਾਵਾਲੀ ਦੇ ਵਿਸ਼ੇਸ਼ ਲੋੜਾਂਵਾਲੇ ਨੋਜਵਾਨ ਰਾਜ ਕੁਮਾਰ ਨੂੰ ਵੀ ਟਰਾਈਸਾਈਕਲ ਭੇਟ ਕੀਤਾ ਗਿਆ । ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲ੍ਹਾ ਰੈਡ ਕਰਾਸ ਸੰਸਥਾ ਅਬੋਹਰ ਵਿਖੇ ਗੂੰਗੇ, ਬਹਿਰੇ ਆਦਿ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਅਬੋਹਰ ਵਿਖੇ ਪਰਿਆਸ ਨਾਂ ਦਾ ਸਕੂਲ ਖੋਲਿਆ ਗਿਆ ਹੈ ਜਿੱਥੇ ਬੱਚਿਆਂ ਨੂੰ ਘਰੋ ਲੈਜਾਣ ਅਤੇ ਛੱਡਣ ਲਈ ਵੈਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ ।
ਇਸ ਮੌਕੇ ਸ੍ਰੀ ਸੁਭਾਸ਼ ਖਟਕ ਐਸ.ਡੀ.ਐਟਮ. ਫਾਜ਼ਿਲਕਾ, ਡਾ. ਵਾਈ ਕੇ ਗੁਪਤਾ ਸਿਵਲ ਸਰਜਨ, ਸ. ਜਸਵੰਤ ਸਿੰਘ ਢਿੱਲੋ ਡੀ.ਟੀ.ਓ., ਸ਼੍ਰੀ ਹਰੀ ਚੰਦ ਕੰਬੋਜ ਡੀ.ਈ.ਓ.(ਐਲੀ.), ਸ਼੍ਰੀਮਤੀ ਸ਼ੁਕਲਾ ਦੇਵੀ ਬੀ.ਡੀ.ਪੀ.ਓ., ਸ਼੍ਰੀ ਵਿਨੋਦ ਬਜਾਜ ਚੇਅਰਮੈਨ ਮਾਰਕੀਟ ਕਮੇਟੀ, ਸ. ਲਵਲੀ ਕਾਠਪਾਲ, ਸ਼੍ਰੀਮਤੀ ਕਮਲੇਸ਼ ਚੁੱਘ ਅਤੇ ਸ੍ਰੀ ਸੁਭਾਸ਼ ਅਰੋੜਾ ਸਕੱਤਰ ਰੈਡ ਕਰਾਸ ਵੀ ਹਾਜਰ ਸਨ ।

Check Also

ਕੈਬਨਿਟ ਮੰਤਰੀ ਈ.ਟੀ.ਓ ਵਲੋਂ ਨਗਰ ਸੁਧਾਰ ਟਰੱਸਟ ਦੇ ਨਵ-ਨਿਯੁੱਕਤ ਚੇਅਰਮੈਨ ਸਰਬਜੋਤ ਸਿੰਘ ਧੰਜ਼ਲ ਨੂੰ ਵਧਾਈ

ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) –  ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਪੰਜਾਬ ਸਰਕਾਰ …

Leave a Reply