Sunday, June 15, 2025
Breaking News

ਲੋਕ ਸੇਵਾ ਕਰਨ ਦਾ ਟੀਚਾ ਸਿਰਫ ਬਹੁਜਨ ਸਮਾਜ ਪਾਰਟੀ ਦਾ ਹੀ ਹੈ – ਵਾਲੀਆ

PPN080403

ਅੰਮ੍ਰਿਤਸਰ, 8  ਅਪ੍ਰੈਲ (ਸੁਖਬੀਰ ਸਿੰਘ) – ਬਹੁਜਨ ਸਮਾਜ ਪਾਰਟੀ ਦੀ ਇਕ ਚੋਣ ਰੈਲੀ , ਵਿਧਾਨ ਸਭਾ ਹਲਕਾ ਦੱਖਣੀ ਤੋਂ ਪਾਰਟੀ  ਕੋਆਰਡੀਨੇਟਰ ਜੁਗਲ ਮਹਾਜਨ ਦੀ ਪ੍ਰਧਾਨਗੀ ਹੇਠ ਕੀਤੀ ਗਈ ।ਇਲਾਕਾ ਗੋਬਿੰਦ ਸਿੰਘ ਨਗਰ ਵਿਖੇ ਅਯੋਜਿਤ ਇਸ ਚੋਣ ਰੈਲੀ ਵਿਚ ਗੋਰਾ ਮਲਹੋਤਰਾ,ਕਮਲੇਸ਼ ਪਟੇਲ, ਸ਼ਕੀਲ, ਰਿੰਕੂ, ਮਿੰਟੂ, ਰਾਮ ਪਰਵੇਸ਼, ਮੋਨੂੰ, ਬੀਰਾ, ਰੂਪਾ, ਦਮਨਪ੍ਰੀਤ ਸਿੰਘ, ਸੁਖਮਨਦੀਪ ਸਿੰਘ, ਦਲਵਿੰਦਰ ਸਿੰਘ ਅਤੇ ਸਿਮਰਨਜੀਤ ਸਿੰਘ ਤੋਂ ਇਲਾਵਾ ਭੈਣ ਸੁਮਨ,  ਭੈਣ ਦਰਸ਼ਨਾ ਸਮੇਤ  ਵੱਡੀ ਗਿਣਤੀ ਵਿਚ ਪਾਰਟੀ ਵਰਕਰ  ਭੈਣਾਂ ਤੇ ਵੀਰ ਪ੍ਰਮੁਖ ਤੌਰ ਤੇ ਸ਼ਾਮਿਲ ਸਨ।ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਜੁਗਲ ਮਹਾਜਨ ਨੇ ਕਿਹਾ ਕਿ ਸਮੇਂ ਦੀ ਲੋੜ ਸਮਾਜ ਦੇ ਗਰੀਬ ਤੇ ਲਤਾੜੇ ਲੋਕਾਂ ਨੂੰ ਦੋ ਵਕਤ ਦੀ ਸਸਤੀ ਰੋਟੀ ਤੇ ਇਨਸਾਫ ਦਿਵਾਉਣ ਦੀ ਹੈ ਨਾ ਕਿ ਪੰਜ ਸਾਲਾਂ ਬਾਅਦ ਝੂਠੇ ਲਾਅਰਿਆਂ ਦੀ।ਉਨ੍ਹਾ ਕਿਹਾ ਕਿ ਹਰ ਰਾਜਸੀ ਪਾਰਟੀ ਇਕ ਦੂਸਰੇ ਤੇ ਦੋਸ਼ ਲਾਣ ਤੀਕ ਹੀ ਸੀਮਤ ਹੋ ਗਈ ਹੈ ਅਤੇ ਅਸਲ ਜਨਤਕ ਮੁੱਦਿਆਂ ਤੋਂ ਭੱਜ ਰਹੀ ਹੈ ਲੇਕਿਨ ਬਹੁਜਨ ਸਮਾਜ ਪਾਰਟੀ ਇਨ੍ਹਾਂ ਲੋਕਾਂ ਦੀ ਜਵਾਬਦੇਹੀ ਕਰਕੇ ਹੀ ਰਹੇਗੀ । ਸ੍ਰ ਪ੍ਰਦੀਪ ਸਿੰਘ ਵਾਲੀਆ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਸਮਾਜ ਨੂੰ ਇਕਜੁਟ ਕਰਕੇ ,ਸਮਾਜ ਦੇ ਹੱਕਾਂ ਲਈ ਲੜਣ ਲਈ ਸਾਹਮਣੇ ਆਈ ਹੈ । ਉਨ੍ਹਾਂ ਕਿਹਾ ਕਿ ਰਾਜ ਸੱਤਾ ਹੋਣ ਤੇ ਸੇਵਾ ਕਰਨ ਦੇ ਦਾਅਵੇ ਤਾਂ ਸਾਰੇ ਕਰਦੇ ਹਨ ਲੇਕਿਨ ਰਾਜ ਭਾਗ ਨਾ ਵੀ ਹੋਵੇ ਫਿਰ ਵੀ ਲੋਕ ਸੇਵਾ ਕਰਨ ਦਾ ਸੰਕਲਪ ਤੇ ਟੀਚਾ ਸਿਰਫ ਸਿਰਫ ਬਹੁਜਨ ਸਮਾਜ ਪਾਰਟੀ ਤੇ ਉਸਦੀ ਕੌਮੀ ਪ੍ਰਧਾਨ ਭੈਣ ਮਾਇਆਵਤੀ ਦਾ ਹੀ ਹੈ ਕਿਸੇ ਹੋਰ ਪਾਰਟੀ ਜਾਂ ਆਗੂ ਦਾ ਨਹੀ ਹੈ।ਉਨ੍ਹਾਂ ਨੌਜੁਆਨਾਂ ਨੂੰ ਅਪੀਲ ਕੀਤੀ ਕਿ ਉਹ ਬਿਨ੍ਹਾਂ ਕਿਸੇ ਝਿਜਕ ਦੇ ਲੋਕ ਸੇਵਾ ਲਈ ਅੱਗੇ ਆਉਣ ਤੇ ਭੈਣ ਮਾਇਆਵਤੀ ਦੇ ਸੁਪਨੇ ਨੂੰ ਸਾਕਾਰ ਕਰਨ।ਇਸ ਮੌਕੇ ਇਲਾਕਾ ਨਿਵਾਸੀਆਂ ਵਲੋਂ ਸ੍ਰ ਪ੍ਰਦੀਪ ਸਿੰਘ ਵਾਲੀਆ ਨੂੰ ਸਨਮਾਨਿਤ ਵੀ ਕੀਤਾ ਗਿਆ ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …

Leave a Reply