Thursday, October 15, 2026

ਸ਼ਹਿਰ ਦੇ ਠੇਕਿਆਂ ਦੀ ਕੀਤੀ ਚੈਕਿੰਗ

 PPN080404
ਬਠਿੰਡਾ, 8  ਅਪ੍ਰੈਲ (ਜਸਵਿੰਦਰ ਸਿੰਘ ਜੱਸੀ)-  ਸ਼ਹਿਰ ਵਿਚ ਚੋਣ ਕਮਿਸ਼ਨਰ ਦੀਆਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲਾ ਪ੍ਰਸਾਸ਼ਨ ਕੇ. ਕੇ ਯਾਦਵ ਅਤੇ ਸਹਾਇਕ ਰਿਟਰਨਿੰਗ ਅਧਿਕਾਰੀ ਦਮਨਜੀਤ ਸਿੰਘ ਗਠਿਤ ਟੀਮ ਤਿੰਨ ਉੱਡਣ ਦਸਤਿਆਂ ਦੀ ਅਗਵਾਈ ਕਰਮਜੀਤ ਸਿੰਘ, ਜਗਦੀਪ ਸਿੰਘ ਸਰਾਂ ਜੇ.ਈ ਅਤੇ ਹਰਿੰਦਰ ਸਿੰਘ ਵਲੋਂ 50 ਦੇ ਕਰੀਬ ਸ਼ਰਾਬ ਦੇ ਠੇਕਿਆਂ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਪੁਲਿਸ ਇੰਚਾਰਜ ਜਸਵਿੰਦਰ ਸਿੰਘ ਦੀ ਅਗਵਾਈ ‘ਚ ਅਮਨ ਅਮਾਨ ਲਈ ਪੁਲਿਸ ਨਾਲ ਤੈਨਾਤ ਕੀਤੀ ਗਈ ਸੀ। ਜਗਦੀਪ ਸਿੰਘ ਸਰਾਂ ਨੇ ਦੱਸਿਆ ਕਿ ਚੋਣਾਂ ਦੇ ਮੱਦੇ ਨਜ਼ਰ ਵੇਚੀ-ਖਰੀਦੀ ਸ਼ਰਾਬ ਦਾ ਹਿਸਾਬ ਕਿਤਾਬ ਦੇਖਿਆ ਗਿਆ ਕਿ ਕਿਤੇ ਸ਼ਰਾਬ ਦੀ ਮਾਤਰਾ ਜਿਆਦਾ ਜਾਂ ਬਾਹਰਂੋ ਹੋਰ ਕਿਸੇ ਪਾਸਿਓ ਲਿਆ ਕੇ ਤਾਂ ਨਹੀ ਵੇਚੀ ਜਾ ਰਹੀ, ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ।

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …

Leave a Reply