ਬਠਿੰਡਾ (ਰਾਮਪੁਰਾ ਫੂਲ), 8 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)- ਦੇਸ਼ ਦੀ ਸਰਵਉੱਚ ਅਦਾਲਤ ਵੱਲੋਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਮੌਤ ਦੀ ਸਜਾ ਨੂੰ ਉਮਰ ਕੈਦ ਵਿੱਚ ਬਦਲਣ ਦੀ ਖੁਸ਼ੀ ਵਿੱਚ ਜਸ਼ਨ ਦਾ ਮਾਹੋਲ ਚੱਲ ਰਿਹਾ ਹੈ। ਲੰਘੀ ਰਾਤ ਪਿੰਡ ਦਿਆਲਪੁਰਾ ਭਾਈਕਾ ਦੀ ਸੁਰਜੀਤ ਪੁਰਾ ਪੱਤੀ ਵਿੱਚ ਜਿਥੇ ਦਵਿੰਦਰਪਾਲ ਸਿੰਘ ਭੁੱਲਰ ਦੇ ਘਰ ਦਾ ਵਰਿਆਂ ਤੋਂ ਬਾਅਦ ਗੇਟ ਖੋਲਿਆ ਗਿਆ। ਉਥੇ ਹੀ ਘਰ ਦੇ ਵਿਹੜੇ ਵਿੱਚ ਪਟਾਕੇ ਚਲਾਏ ਅਤੇ ਢੋਲ ਉੱਪਰ ਭੰਗੜੇ ਵੀ ਪਾਏ ਗਏ ਹਨ। ਸਵੇਰ ਸਮੇਂ ਪਿੰਡ ਵਾਸੀਆਂ ਨੇ ਪਿੰਡ ਦੇ ਗੁਰੂਦੁਆਰਾ ਸਾਹਿਬ ਵਿਖੇ ਪਹੁੰਚ ਕੇ ਇਸ ਖੁਸ਼ੀ ਵਿੱਚ ਗੁਰੁ ਸਾਹਿਬ ਦਾ ਸੁਕਰਾਨਾ ਕੀਤਾ ਅਤੇ ਲੱਡੂਆਂ ਦਾ ਪ੍ਰਸਾਦ ਵੀ ਵੰਡਿਆ ਦਵਿੰਦਰਪਾਲ ਸਿੰਘ ਭੁੱਲਰ ਦੇ ਚਚੇਰੇ ਭਰਾ ਸਰਦਾਰ ਗੁਰਮੇਜ ਸਿੰਘ ਭੁੱਲਰ ਨੇ ਦਸਿਆ ਕਿ ਉਹਨਾਂ ਨੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਲਈ ਕਾਫੀ ਜੱਦੋਜਹਿਦ ਕੀਤੀ ਹੈ।ਸਾਲ 2012 ‘ਚ ਜੋਂ ਦਿੱਲੀ ਵਿਖੇ ਸਿੱਖ ਜੱਥੇਬੰਦੀਆਂ ਦੇ ਸਹਿਯੋਗ ਨਾਲ ਮਾਰਚ ਕੱਢਿਆ ਗਿਆ ਸੀ ਤਾਂ ਉਸ ਉਪਰ 60 ਹਜ਼ਾਰ ਦੇ ਕਰੀਬ ਖਰਚਾ ਆ ਗਿਆ ਸੀ ਉਨਾਂ ਸਪਸ਼ਟ ਕਿਤਾ ਕਿ ਇਸ ਕੇਸ ਉਪਰ ਕਿੰਨਾਂ ਖਰਚਾ ਆ ਗਿਆ ਹੈ ਉਸ ਦਾ ਕੋਈ ਹਿਸਾਬ ਕਿਤਾਬ ਹੀ ਨਹੀ ਹੈ। ਉਨਾਂ ਨੂੰ ਪ੍ਰਮਾਤਮਾ ਲੰਮੇ ਸੰਘਰਸ਼ ਬਾਅਦ ਸਫਲਤਾ ਦਿੱਤੀ ਹੈ। ਉਨਾਂ ਅਨੁਸਾਰ ਜਿਥੇ ਦਵਿੰਦਰਪਾਲ ਸਿੰਘ ਭੁੱਲਰ ਦੀ ਜ਼ਿੰਦਗੀ ਜੇਲ ਵਿੱਚ ਲੰਘੀ ਹੈ। ਉਥੇ ਉਨਾਂ ਦੀ ਜਿੰਦਗੀ ਦਾ ਬਹੁਤਾ ਹਿੱਸਾ ਵੀ ਕਚਹਿਰੀਆਂ ਵਿੱਚ ਉਡੀਕਾ ਕਰਦਿਆ ਹੀ ਲੰਘਿਆ ਹੈ। ਦਵਿੰਦਰਪਾਲ ਸਿੰਘ ਭੁੱਲਰ ਦੀਆਂ ਭਰਜਾਈਆਂ ਦਲਜੀਤ ਕੋਰ,ਕਸ਼ਮੀਰ ਕੋਰ ਅਤੇ ਤਾਏ ਦੇ ਪੁੱਤਰ ਗੁਰਬਚਨ ਸਿੰਘ ਭੁੱਲਰ ਨੇ ਕਿਹਾਂ ਕਿ ਸਾਲ 1993 ਦੇ ਬੰਬ ਧਮਾਕੇ ਦੀ ਘਟਨਾਂ ਤੋਂ ਬਾਅਦ ਉਨਾਂ ਉਪਰ ਦੁੱਖਾਂ ਦਾ ਪਹਾੜ ਟੁੱਟ ਪਿਆ ਸੀ।ਇਨਾਂ ਦੁੱਖਾ ਦੇ ਚੱਲਦੇ ਦਵਿੰਦਰਪਾਲ ਦੇ ਪਿਤਾ ਬਲਵੰਤ ਸਿੰਘ ਭੁੱਲਰ ਅਤੇ ਉਸ ਦੇ ਮਾਸੜ ਨੂੰ ਸ਼ਹੀਦ ਹੋਣਾ ਪਿਆ ਅਤੇ ਉਸ ਦੇ ਭਰਾ ਅਤੇ ਮਾਤਾ ਨੂੰ ਆਪਣੀ ਜਿੰਦਗੀ ਬਚਾਉਣ ਲਈ ਵਿਦੇਸ਼ਾਂ ਵਿੱਚ ਜਾਣਾ ਪਿਆ। ਉਨਾਂ ਨੇ ਇਸ ਦੇ ਨਾਲ ਹੀ ਦੇਸ਼ ਦੀ ਸਰਵਉੱਚ ਅਦਾਲਤ ਅਤੇ ਦਿੱਲੀ ਦੀ ਉਸ ਸਮੇ ਦੀ ਕੇਜਰੀਵਾਲ ਸਰਕਾਰ ਦਾ ਧੰਨਵਾਦ ਕੀਤਾ, ਜਿਨਾਂ ਨੇ ਉਨਾਂ ਦੇ ਪਰਿਵਾਰ ਨੂੰ ਇਨਸਾਫ ਦਿਵਾਇਆ ਹੈ। ਪਰਿਵਾਰਕ ਮੈਂਬਰਾ ਨੇ ਇਹ ਵੀ ਮੰਗ ਕੀਤੀ ਦੇਸ਼ ਵਿਦੇਸ਼ ਦੀਆਂ ਜੇਲਾਂ ਵਿੱਚ ਬੰਦ ਉਨਾਂ ਸਿੱਖ ਪਰਿਵਾਰਾ ਦੇ ਮੈਂਬਰਾ ਨੂੰ ਤੁਰੰਤ ਰਿਹਾ ਕੀਤਾ ਜਾਵੇ।ਸ੍ਰੋਮਣੀ ਅਕਾਲੀ ਦਲ ਦੀ ਪੰਚ ਪ੍ਰਧਾਨੀ ਦੇ ਸੀਨੀਅਰ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ ਨੇ ਉਨਾਂ ਸਮੂਹ ਸਿੱਖ ਜੱਥੇਬੰਦੀਆ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਸਰਕਾਰ ਤੋਂ ਮੰਗ ਕੀਤੀ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਜੇਲ ਵਿੱਚੋ ਜਲਦ ਤੋਂ ਜਲਦ ਰਿਹਾਅ ਕਰਨ ਦੀ ਮੰਗ ਕੀਤੀ।
Check Also
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਇਆ ਨਗਰ ਕੀਰਤਨ
ਅੰਮ੍ਰਿਤਸਰ, 14 ਨਵੰਬਰ (ਜਗਦੀਪ ਸਿੰਘ) – ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ …