ਸਾਰਜ ਸਿੰਘ ਅੰਮ੍ਰਿਤਸਰ ਦਿਹਾਤੀ ਪ੍ਰਧਾਨ ਨਿਯੁੱਕਤ
ਅੰਮ੍ਰਿਤਸਰ, 9 ਮਈ (ਗੁਰਚਰਨ ਸਿੰਘ) – ਆਲ ਇੰਡੀਆ ਸ਼ਡਿਉਲਡ ਕਾਸ਼ਟ ਫੈਡਰੇਸ਼ਨ ਭਰੁਣ ਹੱਤਿਆ ਤੇ ਦੇਸ਼ ਭਰ ਵਿੱਚ ਜਾਗਰਤੀ ਲਹਿਰ ਚਲਾਵੇਗੀ ਇਨਾਂ੍ਹ ਗੱਲਾ ਦਾ ਪ੍ਰਗਟਾਵਾ ਆਲ ਇੰਡੀਆ ਸ਼ਡਿਉਲਡ ਕਾਸ਼ਟ ਫੈਡਰੇਸ਼ਨ ਦੇ ਰਾਸ਼ਟਰੀ ਪ੍ਰਧਾਨ ਜਗਦੀਸ਼ ਕੁਮਾਰ ਜੱਗੂ ਨੇ ਨਾਗ ਖੁਰਦ ਹਲਕਾ ਮਜੀਠਾ ਵਿੱਚ ਸਾਰਜ ਸਿੰਘ ਦੇ ਗ੍ਰਹਿ ਵਿੱਖੇ ਹੋਈ ਮੀਟਿੰਗ ਦੋਰਾਨ ਕਹੇ।ਮੀਟਿੰਗ ਨੂੰ ਸੰਬੋਧਨ ਕਰਦਿਆ ਜਗਦੀਸ਼ ਕੁਮਾਰ ਜੱਗੂ ਨੇ ਕਿਹਾ ਕਿ ਅੱਜ ਵੀ ਦਲਿਤ ਸਮਾਜ ਦੇ ਬੱਚਿਆ ਕੋਲੋ ਸਕੂਲਾਂ ਵਿੱਚ ਫੀਸਾ ਲਈਆ ਜਾ ਰਹੀਆ ਹਨ।ਉਨਾਂ ਕਿਹਾ ਕਿ ਇੱਕ ਪਾਸੇ ਸਰਕਾਰ ਦਲਿਤ ਸਮਾਜ ਦੀਆ ਵੋਟਾ ਲੈ ਕੇ ਵੱਡੇ ਵੱਡੇ ਵਾਅਦੇ ਕਰਦੀ ਹੈ ਤੇ ਦੁਜੈ ਪਾਸੇ ਦਲਿਤ ਸਮਾਜ ਦੇ ਬੱਚਿਆ ਕੋਲੋ ਸਕੂਲਾ ਦੀਆ ਫੀਸਾ ਲੈ ਰਹੀ ਹੈ।ਉਨਾਂ੍ਹ ਕਿਹਾ ਕਿ ਫੈਡਰੇਸ਼ਨ ਇਸ ਮੁੱਦੇ ਨੂੰ ਡੀ.ਸੀ.ਰਵੀ ਭਗਤ ਦੇ ਧਿਆਨ ਵਿੱਚ ਲਿਆਏਗੀ।ਉਨਾਂ੍ਹ ਕਿਹਾ ਕਿ ਫੈਡਰੇਸ਼ਨ ਵੱਲੋ ਜਲਦ ਹੀ ਭਰੁੱਣ ਹੱਤਿਆ ਦੇ ਵਿਰੋਧ ਵਿੱਚ ਦੇਸ਼ ਭਰ ਵਿੱਚ ਇੱਕ ਜਾਗ੍ਰਿਤੀ ਲਹਿਰ ਚਲਾਵਾਗੀ ਤੇ ਲੋਕਾ ਨੂੰ ਵੱਧ ਤੋ ਵੱਧ ਫੈਡਰੇਸ਼ਨ ਨਾਲ ਜੋੜਿਆ ਜਾਵੇਗਾ।ਮੀਟਿੰਗ ਦੋਰਾਨ ਉਨਾਂ੍ਹ ਦਿਹਾਤੀ ਬਾਡੀ ਦਾ ਗਠਨ ਕਰਦੇ ਹੋਏ ਸਾਰਜ ਸਿੰਘ ਨੂੰ ਅੰਮ੍ਰਿਤਸਰ ਦਿਹਾਤੀ ਦਾ ਪ੍ਰਧਾਨ ਨਿਯੁੱਕਤ ਕੀਤਾ ਤੇ ਦਿਹਾਤ ਦੀ ਬਾਕੀ ਕਮੇਟੀ ਬਨਾਉਣ ਲਈ ਪੁਰੇ ਅਧਿਕਾਰ ਦਿੱਤੇ।ਇਸ ਮੋਕੇ ਨਵ-ਨਿਯੁਕਤ ਦਿਹਤਾੀ ਪ੍ਰਧਾਨ ਸਾਰਜ ਸਿੰਘ ਨੇ ਵਿਸ਼ਵਾਸ਼ ਦਿਵਾਇਆ ਕਿ ਉਹ ਫੈਡਰੇਸ਼ਨ ਦੇ ਸੰਵਿਧਾਨ ਦੇ ਅਨੂਸਾਰ ਕੰਮ ਕਰਨਗੇ ਤੇ ਆਉਂਦੇ ਕੁਝ ਦਿਨਾਂ ਵਿੱਚ ਦਿਹਾਤ ਦੀ ਕਮੇਟੀ ਦੀ ਸੂਚੀ ਸੋਪਣਗੇ।ਇਸ ਮੋਕੇ ਸਾਰਜ ਸਿੰਘ ਤੇ ਉਹਨਾਂ ਦੀ ਟੀਮ ਵੱਲੋ ਰਾਸ਼ਟਰੀ ਪ੍ਰਧਾਨ ਜਗਦੀਸ਼ ਕੁਮਾਰ ਜੱਗੂ ਨੂੰ ਸਨਮਾਨਿਤ ਵੀ ਕੀਤਾ।
ਇਸ ਮੌਕੇ ਹੋਰਨਾ ਤੋ ਇਲਾਵਾ ਕੋਮੀ ਜਰਨਲ ਸਕੱਤਰ ਵਿਨੈ ਕੁਮਾਰ, ਪੰਜਾਬ ਮੀਤ ਪ੍ਰਧਾਨ ਸੁਨੀਲ ਕੁਮਾਰ, ਪੰਜਾਬ ਜਰਨਲ ਸਕੱਤਰ ਕੁਲਵੰਤ ਸਿੰਘ ਲਾਲੀ, ਪੰਜਾਬ ਕਾਰਜਕਰਨੀ ਮੈਂਬਰ ਰਣਜੀਤ ਸਿੰਘ ਗੋਲਡੀ, ਸ਼ਹਿਰੀ ਦੇ ਮੀਤ ਪ੍ਰਧਾਨ ਚੰਦੂ ਗਿੱਲ, ਗੁਰਪ੍ਰੀਤ ਸਿੰਘ, ਪ੍ਰਗਟ ਸਿੰਘ, ਸਾਹਿਲ ਸਿੰਘ, ਗੋਰਾ, ਕਾਲਾ, ਰਾਜਨ, ਗੋਰੀ, ਸੰਨੀ, ਰੂਪਾ, ਮਨੀ ਕੁਮਾਰ, ਰਾਜ ਪਤਲ ਸਿੰਘ, ਭੁਪਿੰਦਰ ਸਿੰਘ, ਲਵਪ੍ਰੀਤ ਸਿੰਘ, ਅਕਾਸ਼ਦੀਪ ਸਿੰਘ, ਵਿੱਜੈ ਕੁਮਾਰ, ਮਨਜੂਰ ਸਿੰਘ, ਰਿੰਕੂ, ਪ੍ਰਗਟ, ਪਵਨ ਕੁਮਾਰ, ਵਿਜੈ, ਵਿਨੋਦ ਕੁਮਾਰ, ਰਵੀ ਕੁਮਾਰ, ਦਿਆਲ ਪ੍ਰਧਾਨ, ਨਰਿੰਦਰ ਸਿੰੰਘ ਆਦਿ ਮੋਜੂਦ ਸਨ।
Punjab Post Daily Online Newspaper & Print Media
