Monday, February 2, 2026

ਸਮਰਾਲਾ ਸਕੂਲ ਵਿੱਚ 15 ਰੋਜਾ ਐਨ. ਸੀ. ਸੀ. ਯੋਗਾ ਟ੍ਰੇਨਿੰਗ ਕੈਂਪ ਸੰਪਨ

PPN1105201517

ਸਮਰਾਲਾ, 11 ਮਈ (ਪ. ਪ) – 21 ਜੂਨ 2015 ਨੂੰ ਮਨਾਏ ਜਾ ਰਹੇ ਵਿਸ਼ਵ ਯੋਗਾ ਦਿਵਸ ਨੂੰ ਧਿਆਨ ਵਿੱਚ ਰੱਖਦੇ ਹੋਏ 19 ਪੰਜਾਬ ਬਟਾਲੀਅਨ ਐਨ. ਸੀ. ਸੀ. ਲੁਧਿਆਣਾ ਦੇ ਕਮਾਂਡਿੰਗ ਅਫਸਰ ਕਰਨਲ ਏ. ਐਸ. ਮਹਿਤਾ, ਪਬ੍ਰੰਧ ਅਫਸਰ ਕਰਨਲ ਰਣਜੀਤ ਸਿੰਘ ਅਤੇ ਸੂਬੇਦਾਰ ਮੇਜਰ ਅਵਤਾਰ ਸਿੰਘ ਦੇ ਨਿਰਦੇਸ਼ਾਂ ਤਹਿਤ ਐਨ. ਸੀ. ਸੀ. ਕੈਡਿਟਾਂ ਨੂੰ ਯੋਗਾ ਟਰੇਨਿੰਗ ਦੇਣ ਲਈ ਸਰਕਾਰੀ ਸੀਨੀ: ਸੈਕੰ: ਸਕੂਲ (ਲੜਕੇ) ਸਮਰਾਲਾ ਵਿਖੇ ਸਕੂਲ ਪ੍ਰਿੰਸੀਪਲ ਪਰਮਿੰਦਰ ਕੌਰ ਚਹਿਲ, ਲੈਫ: ਜਤਿੰਦਰ ਕੁਮਾਰ ਅਤੇ ਮਾਲਵਾ ਕਾਲਜ ਬੌਂਦਲੀ ਸਮਰਾਲਾ ਤੋਂ ਡਾ. ਹਰੀਸ਼ ਕੁਮਾਰ ਸੱਦੀ ਦੀ ਯੋਗ ਅਗਵਾਈ ਹੇਠ ਚੱਲ ਰਿਹਾ 15 ਰੋਜ਼ਾ ਐਨ. ਸੀ. ਸੀ. ਯੋਗਾ ਟਰੇਨਿੰਗ ਕੈਂਪ ਅੱਜ ਪੂਰੀ ਸ਼ਾਨੋ ਸ਼ੌਕਤ ਨਾਲ ਸੰਪਨ ਹੋ ਗਿਆ। ਕੈਂਪ ਦੇ ਆਖਰੀ ਦਿਨ ਕਰਵਾਏ ਸਮਾਗਮ ਦੀ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਪਰਮਿੰਦਰ ਕੌਰ ਚਹਿਲ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਪੰਤਾਂਜਲੀ ਯੋਗ ਸਮਿਤੀ, ਆਰੀਆ ਸਮਾਜ ਮੰਦਿਰ ਸਮਰਾਲਾ ਦੇ ਮੁੱਖ ਯੋਗਾ ਇੰਸਟ੍ਰਕਟਰ ਅੰਬਰੇਸ਼ ਕੁਮਾਰ ਆਰਿਆ, ਯੋਗ ਸਿੱਖਿਅਕ ਸ਼ਿਵ ਕੁਮਾਰ ਸ਼ਰਮਾ ਅਤੇ ਰਜਿੰਦਰ ਵਰਤ ਸਾਸ਼ਤਰੀ ਜੀ ਵੱਲੋਂ ਸਥਾਨਕ ਸਕੂਲ ਅਤੇ ਮਾਲਵਾ ਕਾਲਜ ਬੌਂਦਲੀ ਦੇ ਸਾਰੇ ਐਨ. ਸੀ. ਸੀ. ਕੈਡਿਟਾਂ ਨੂੰ ਸਵੇਰੇ ਅਤੇ ਸ਼ਾਮ ਨੂੰ ਵੱਖ ਵੱਖ ਯੋਗਾ ਆਸਣਾਂ ਦਾ ਅਭਿਆਸ ਕਰਵਾਉਂਦੇ ਹੋਏ ਯੋਗਾ ਪ੍ਰਤੀ ਸਫਲਤਾ ਪੂਰਵਕ ਟ੍ਰੇਨਿੰਗ ਦਿੱਤੀ ਗਈ ਹੈ।ਉਨ੍ਹਾਂ ਅੱਗੇ ਦੱਸਿਆ ਕਿ ਇਸ ਕੈਂਪ ਦੌਰਾਨ ਆਰੀਆ ਸਮਾਜ ਮੰਦਿਰ ਦੇ ਪ੍ਰਧਾਨ ਸੋਮ ਪ੍ਰਕਾਸ਼ ਆਰਿਆ, ਸਾਬਕਾ ਪ੍ਰਧਾਨ ਅਤੇ ਐਮ. ਸੀ. ਅਮਰਨਾਥ ਤਾਗਰਾ, ਕੈਸ਼ੀਅਰ ਰਮਨ ਗਰਗ, ਸੋਨਾਲੀ ਜੀਤ ਰਾਵਲ ਟਰੱਸਟ ਦੇ ਚੇਅਰਮੈਨ ਜੀਤ ਰਾਵਲ, ਪ੍ਰਿੰਸੀਪਲ ਦਲਜੀਤ ਸਿੰਘ, ਨਰਿੰਦਰ ਵਰਮਾ, ਨਵਤੇਜ ਸ਼ਰਮਾ, ਮਾ. ਜੈਦੀਪ ਮੈਨਰੋ, ਤੇਜਪਾਲ ਸਿਹਾਲਾ, ਸ਼ਹਿਰ ਦੇ ਪਤਵੰਤੇ ਤੇ ਯੋਗਾ ਪ੍ਰੇਮੀਆਂ ਵੱਲੋਂ ਕੈਂਪ ਵਿੱਚ ਪਹੁੰਚ ਕੇ ਕੈਡਿਟਾਂ ਨੂੰ ਉਤਸ਼ਾਹਿਤ ਵੀ ਕੀਤਾ ਗਿਆ ਅਤੇ ਯੋਗ ਆਸਣਾਂ ਦੇ ਅਿਭਆਸ ਨੂੰ ਜਾਰੀ ਰੱਖਣ ਲਈ ਪ੍ਰੇਰਿਤ ਵੀ ਕੀਤਾ ਗਿਆ।ਪ੍ਰਿੰਸੀਪਲ ਵੱਲੋਂ ਆਰੀਆ ਸਮਾਜ ਮੰਦਿਰ ਦੇ ਪ੍ਰਧਾਨ ਸਾਰੇ ਯੋਗ ਸਿੱਖਿਅਕਾਂ ਤੋਂ ਇਲਾਵਾ ਲੈਫ: ਜਤਿੰਦਰ ਕੁਮਾਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਅਤੇ ਵੱਖਰੇ ਵੱਖਰੇ ਦਿਨਾਂ ਦੌਰਾਨ ਕੈਂਪ ਵਿੱਚ ਪਹੁੰਚੀਆਂ ਸਖਸ਼ੀਅਤਾਂ ਅਤੇ ਸਮਾਗਮ ਵਿੱਚ ਹਾਜਰ ਵਿਅਕਤੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ ਅਤੇ ਸਾਰੇ ਕੈਡਿਟਾਂ ਨੂੰ ਯੋਗਾ ਕੈਂਪ ਦੇ ਸਰਟੀਫਿਕੇਟ ਵੀ ਤਕਸੀਮ ਕੀਤੇ ਗਏ। ਇਸ ਉਪਰੰਤ ਆਰੀਆ ਸਮਾਜ ਮੰਦਿਰ ਦੇ ਪ੍ਰਧਾਨ, ਮੁੱਖ ਯੋਗਾ ਇੰਸਟ੍ਰਕਟਰ, ਯੋਗ ਸਿੱਖਿਅਕਾਂ ਅਤੇ ਲੈਫ: ਜਤਿੰਦਰ ਕੁਮਾਰ ਵੱਲੋਂ ਪ੍ਰਿੰਸੀਪਲ ਪਰਮਿੰਦਰ ਕੌਰ ਚਹਿਲ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਅਤੇ ਇਹੋ ਜਿਹੇ ਯੋਗਾ ਸਮਾਗਮਾਂ ਦੌਰਾਨ ਪੂਰਨ ਸਹਿਯੋਗ ਦੇਣ ਲਈ ਵਚਨਬੱਧਤਾ ਦਰਸਾਈ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਲੈਕ: ਬਲਰਾਜ ਸਿੰਘ, ਹਰੀ ਚੰਦ, ਗੁਰਮੀਤ ਸਿੰਘ, ਰਾਜੀਵ ਰਤਨ, ਹਰਿੰਦਰਪਾਲ ਸਿੰਘ ਗਰੇਵਾਲ, ਅਮਰਜੀਤ ਸਿੰਘ, ਮੈਡਮ ਇੰਦਰਪ੍ਰੀਤ ਕੌਰ, ਜਯੋਤੀ ਵਰਮਾ, ਭੁਪਿੰਦਰ ਕੌਰ ਤੋਂ ਂਇਲਾਵਾ ਵਿਨੋਦ ਰਾਵਲ, ਜਗਜੀਤ ਸਿੰਘ, ਸੁਰਿੰਦਰ ਕੁਮਾਰ ਵਰਮਾ, ਜਵਾਹਰ ਸਿੰਘ ਗਰੇਵਾਲ, ਇਕਬਾਲ ਸਿੰਘ, ਬਲਰਾਜ ਸਿੰਘ, ਧਰਮਪਾਲ ਸਿੰਘ, ਜਗਮਿੰਦਰ ਸਿੰਘ, ਮਨਜੀਤ ਸਿੰਘ, ਮਨਪ੍ਰੀਤ ਸਿੰਘ ਢੀਂਡਸਾ, ਪਵਨਪ੍ਰੀਤ ਸਿੰਘ ਪੰਧੇਰ, ਵੀਰਬਹਾਦਰ ਸਿੰਘ ਅਤੇ ਪਵਨ ਕੁਮਾਰ ਆਦਿ ਹਾਜ਼ਰ ਸਨ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਲੈਫ: ਜਤਿੰਦਰ ਕੁਮਾਰ ਵੱਲੋਂ ਬਾਖੂਬੀ ਨਿਭਾਈ ਗਈ।

Check Also

ਨਗਰ ਨਿਗਮ ਵਲੋਂ ਸ਼ਹਿਰ ਦੇ ਪ੍ਰਮੁੱਖ ਖੇਤਰਾਂ ਵਿੱਚ ਵੱਡੇ ਪੱਧਰ ’ਤੇ ਐਂਟੀ-ਇੰਕਰੋਚਮੈਂਟ ਮੁਹਿੰਮ

ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਸ਼ਹਿਰ ਵਿੱਚ ਸੁਚਾਰੂ ਟ੍ਰੈਫਿਕ ਵਿਵਸਥਾ, ਲੋਕ ਸੁਵਿਧਾ, ਪੈਦਲ ਯਾਤਰੀਆਂ …

Leave a Reply