Saturday, March 21, 2026

ਮੁਹੱਲਾ ਰਵਿਦਾਸ ਨਗਰ ਵਿਖੇ ਜੱਚਾ-ਬੱਚਾ ਸਿਹਤ ਜਾਂਚ ਕੈਂਪ ਦਾ ਆਯੋਜਨ ਕੀਤਾ ਗਿਆ

PPN1205201515

ਹੁਸ਼ਿਆਰਪੁਰ, 12 ਮਈ (ਸਤਵਿੰਦਰ ਸਿੰਘ) – ਮਾਤਰ ਦਿਵਸ ਮਨਾਉਾਂਦੇ ੋਏ ਸ਼ਹਿਰੀ ਪ੍ਰਾਈਮਰੀ ਸਿਹਤ ਕੇਂਦਰ ਅਸਲਾਮਾਬਾਦ ਦੇ ਅਧੀਨ ਆਉਾਂਦੇ ੇਤਰ ਮੁਹੱਲਾ ਰਵਿਦਾਸ ਨਗਰ ਵਿਖੇ ਉਚੇਚੇ ਤੌਰ ਤੇ ਜੱਚਾ-ਬੱਚਾ ਸਿਹਤ ਜਾਂਚ ਕੈਂਪ ਦਾ ਆਯੋਜਨ ਕੀਤਾ ਗਿਆ। ਸਿਹਤ ਵਿਭਾਗ ਪੰਜਾਬ ਦੇ ਹੁਕਮਾਂ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ.ਸੁਰਜੀਤ ਸਿੰਘ ਬੇਗੋਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਮੈਡੀਕਲ ਅਫਸਰ ਸ਼੍ਰੀਮਤੀ ਰੇਨੂੰ ਭਾਟੀਆ ਦੀ ਯੋਗ ਅਗਵਾਈ ਅਧੀਨ ਲਗਾਏ ਗਏ ਇਸ ਕੈਂਪ ਦਾ ਉਦਘਾਟਨ ਮਿਉਂਸੀਪਲ ਕਾਉਾਂਸਲਰ ਸ੍ਰੀਮਤੀ ਨਰਿੰਦਰ ਕੌਰ ਵੱਲੋਂ ਕੀਤਾ ਗਿਆ। ਇਸ ਮੌਕੇ ਮਿਉਂਨਸੀਪਲ ਕਾਉਾਂਸਲਰ ੇ ਸਲਾਹਕਾਰ ਸ਼੍ਰੀ ਕ੍ਰਿਸ਼ਨ ਲਾਲ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਹਰ ਇੱਕ ਬੱਚੇ ਦੇ ਜੀਵਨ ਵਿੱਚ ਮਾਂ ਦੀ ਭੂਮਿਕਾ ਅਹਿਮ ਹੁੰਦੀ ਹੈ। ਮਾਂ ਦਾ ਪਿਆਰ ਅਨਮੋਲ ਪਿਆਰ ਨੂੰ ਧਿਆਨ ਵਿੱਚ ਰੱਖਦਿਆਂ ਸਿਹਤ ਵਿਭਾਗ ਵੱਲੋਂ ਸਿਹਤ ਕੈਂਪ ਲਗਾ ਕੇ ਮਾਤਰ ਦਿਵਸ ਨੂੰ ਮਨਾਉਣ ਦੀ ਪਹਿਲ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਆਪਣੇ ਸੰਬੋਧਨ ਦੌਰਾਨ ਨੋਡਲ ਅਫਸਰ ਅਤੇ ਸਕੂਲ ਹੈਲਥ ਅਫਸਰ ਡਾ.ਗੁਨਦੀਪ ਕੌਰ ਨੇ ਦੱਸਿਆ ਕਿ ਮਾਤਰ ਦਿਵਸ ਨੂੰ ਸਮਰਪਿਤ ਮੁਹੱਲਾ ਸੁੰਦਰ ਨਗਰ ਅਤੇ ਰਵਿਦਾਸ ਨਗਰ ਵਿਖੇ ਲਗਾਏ ਜਾ ਰਹੇ ਇੰਨ੍ਹਾਂ ਸਿਹਤ ਕੈਂਪਾਂ ਦਾ ਦਾ ਮੁੱਖ ਟੀਚਾ ਜੱਚਾ-ਬੱਚਾ ਸਿਹਤ ਸੁਵਿਧਾਵਾਂ ਸਮੇਤ ਜਨਹਿੱਤ ਵਿੱਚ ਚਲਾਈਆਂ ਜਾ ਰਹੀਆਂ ਹੋਰ ਸਿਹਤ ਸਹੂਲਤਾਂ ਸਬੰਧੀ ਆਮ ਲੋਕਾਂ ਨੂੰ ਜਾਣਕਾਰੀ ਦੇ ਕੇ ਜਾਗਰੂਕ ਕਰਨ ਹੈ ਤਾਂ ਜੋ ਵੱਧ ਤੋਂ ਵੱਧ ਲੋਕ ਇੰਨ੍ਹਾਂ ਸਹੂਲਤਾਂ ਦਾ ਲਾਭ ਲੈ ਸਕਣ। ਇਸ ਮੌਕੇ ਡਾ. ਗੁਨਦੀਪ ਕੌਰ ਵੱਲੋਂ ਰਾਸ਼ਟਰੀ ਬਾਲ ਸਵਾਸਥ ਕਾਰਯਾਕਰਮ ਤਹਿਤ ਆਂਗਨਵਾੜੀ ਸੈਂਟਰਾਂ ਵਿੱਚ ਰਜਿਸਟਰਡ 0 ਤੋਂ 6 ਸਾਲ ਤੱਕ ਦੇ ਬੱਚੇ ਅਤੇ ਸਰਕਾਰੀ ਸਕੂਲਾਂ ਵਿੱਚ ਪੜਦੇ 18 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ 30 ਬੀਮਾਰੀਆਂ ਦੀ ਮੁਫਤ ਜਾਂਚ ਅਤੇ ਇਲਾਜ ਦੀ ਸੁਵਿਧਾ ਬਾਰੇ ਵਿਸਤਾਰਪੂਰਵਕ ਜਾਣਕਾਰੀ ਵੀ ਦਿੱਤੀ ਗਈ। ਕੈਂਪ ਵਿੱਚ ਮਾਸ ਮੀਡੀਆ ਅਫਸਰ ਸ਼੍ਰੀਮਤੀ ਸੁਖਵਿੰਦਰ ਕੌਰ ਢਿੱਲੋਂ ਅਤੇ ਬੀ.ਸੀ.ਸੀ. ਫਸੀਲੀਟੇਟਰਲ ਕੁਮਾਰੀ ਰੀਨਾ ਸੰਧੂ ਵੱਲੋਂ ਹਾਜਿਰ ਇੱਕਠ ਨੂੰ ਜਨਨੀ ਸ਼ਿਸ਼ੂ ਸੁਰੱਖਿਆ ਕਾਰਯਾਕਰਮ ਤਹਿਤ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਗਰਭਵਤੀ ਔਰਤ ਨੂੰ ਰਜਿਸਟਰੇਸ਼ਨ ਤੋਂ ਜਣੇਪੇ ਤੱਕ ਦਿੱਤੀ ਜਾਂਦੀ ਮੁਫਤ ਜਾਂਚ ਅਤੇ ਇਲਾਜ ਦੀ ਸੁਵਿਧਾ, ਮੁਫਤ ਸਸੰਥਾਗਤ ਜਣੇਪਾ, 1 ਸਾਲ ਤੱਕ ਦੇ ਲੜਕੇ ਅਤੇ 5 ਸਾਲ ਤੱਕ ਦੀ ਲੜਕੀ ਲਈ ਮੁਫਤ ਜਾਂਚ ਅਤੇ ਇਲਾਜ ਦੀ ਸੁਵਿਧਾ ਅਤੇ ਕੈਂਸਰ ਕੰਟਰੋਲ ਪ੍ਰੋਗਰਾਮ ਤਹਿਤ ਮੁੱਖ ਮੰਤਰੀ ਰਾਹਤ ਕੋਸ਼ ਯੋਜਨਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਮੌਕੇ ਉਨ੍ਹਾਂ ਵੱਲੋਂ ਸਿਹਤ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਮਾਤਰ ਦਿਵਸ ਮੌਕੇ ਆਯੋਜਿਤ ਇਨ੍ਹਾਂ ਆਊਟਰੀਚ ਕੈਂਪਾਂ ਦਾ ਸਮੂਚਾ ਨਿਰੀਖਣ ਅਰਬਨ ਪੀ.ਐਚ.ਸੀਜ਼ ਦੇ ਇੰਚਾਰਜ ਡਿਪਟੀ ਮੈਡੀਕਲ ਕਮਿਸ਼ਨਰ ਡਾ.ਅਜੇ ਬੱਗਾ ਵੱਲੋਂ ਕੀਤਾ ਗਿਆ। ਕੈਂਪਾਂ ਦੇ ਸਮਾਪਨ ਮੌਕੇ ਡਾ.ਬੱਗਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਰਬਨ ਪੀ.ਐਚ.ਸੀ. ਅਸਲਾਮਾਬਦ ਦੇ ਖੇਤਰ ਰਵਿਦਾਸ ਨਗਰ ਅਤੇ ਅਰਬਨ ਪੀ.ਐਚ.ਸੀ. ਪੁਰਹੀਰਾਂ ਦੇ ਖੇਤਰ ਮੁਹੱਲਾ ਸੁੰਦਰ ਨਗਰ ਵਿਖੇ ਮਾਤਰ ਦਿਵਸ ਸਬੰਧੀ ਲਗਾਏ ਗਏ ਦੋ ਰੋਜਾ ਜੱਚਾ-ਬੱਚਾ ਸਿਹਤ ਕੈਂਪਾਂ ਵਿੱਖੇ ਜਾਂਚ ਲਈ ਪਹੁੰਚੇ ਲਗਭਗ 250 ਮਰੀਜਾਂ ਦਾ ਵੱਖ-ਵਖੱ ਬੀਮਾਰੀਆਂ ਦੇ ਮਾਹਿਰ ਡਾਕਟਰਾਂ ਵੱਲੋਂ ਸਰੀਰਕ ਮੁਆਇਨਾ ਕਰਨ ਉਪਰੰਤ ਦਵਾਈਆਂ ਦਿੱਤੀਆਂ ਗਈਆਂ ਅਤੇ ਐਨ.ਸੀ.ਡੀ. ਵਿਭਾਗ ਵੱਲੋਂ ਮਰੀਜਾਂ ਦੇ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੀ ਜਾਂਚ ਕਰਨ ਉਪਰੰਤ ਕਾਉਾਂਸਲਿੰਗ ਕੀਤੀ ਗਈ।
ਇਸ ਮੌਕੇ ਡਾ. ਅਜੇ ਬੱਗਾ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਨਵੇਂ ਬਣੇ ਸ਼ਹਿਰੀ ਪ੍ਰਾਈਮਰੀ ਸਿਹਤ ਕੇਂਦਰਾਂ ਵਿੱਚ ਅਤੇ ਇਨ੍ਹਾਂ ਦੇ ਅਧੀਨ ਆਉਾਂਦੇ ੇਤਰਾਂ ਵਿੱਚ ਆਮ ਲੋਕਾਂ ਦੀ ਜਾਂਚ ਲਈ ਅਜਿਹੇ ਕੈਂਪਾਂ ਦੀ ਵਿਵਸਥਾ ਕੀਤੀ ਜਾਵੇਗੀ ਤਾਂ ਜੋ ਸਿਹਤ ਵਿਭਾਗ ਵੱਲੋਂ ਉਪਲਬਧ ਕਰਵਾਈਆਂ ਜਾ ਰਹੀਆਂ ਸਿਹਤ ਸਹੂਲਤਾਂ ਨੂੰ ਘਰ-ਘਰ ਪਹੁੰਚਾਇਆ ਜਾ ਸਕੇ। ਕੈਂਪ ਦੌਰਾਨ ਮੈਡੀਕਲ ਅਫਸਰ ਡਾ.ਰੇਨੂੰ ਭਾਟੀਆ, ਡਾ.ਸ਼ਾਲਿਨੀ ਅਤੇ ਡਾ.ਰੇਨੂੰ ਵੱਲੋਂ ਜਨਾਨਾ ਰੋਗਾਂ ਸਬੰਧੀ , ਚਮੜੀ ਅਤੇ ਗੁਪਤ ਰੋਗਾਂ ਦੇ ਮਾਹਿਰ ਡਾ.ਸ਼ਾਮ ਸੁੰਦਰ ਸ਼ਰਮਾ ਅਤੇ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾ.ਅਸ਼ਵਨੀ ਜੁਨੇਜਾ ਵੱਲੋਂ ਆਪਣੀਆਂ ਸੇਵਾਵਾਂ ਦਿੱਤੀਆਂ ਗਈਆਂ। ਇਸ ਮੌਕੇ ਅਰਬਨ ਪੀ.ਐਚ.ਸੀ. ਅਸਲਾਮਾਬਾਦ ਅਤੇ ਪੁਰਹੀਰਾਂ ਦਾ ਸਮੂਚਾ ਪੈਰਾਮੈਡੀਕਲ ਸਟਾਫ ਅਤੇ ਸ਼ਹਿਰੀ ਖੇਤਰ ਵਿੱਚ ਕੰਮ ਕਰ ਰਹੀਆਂ ਹੈਲਥ ਸੁਪਰਵਾਇਜ਼ਰ ਸੁਰਿੰਦਰ ਵਾਲੀਆ, ਸੁਖਵਿੰਦਰ ਕੌਰ ਅਤੇ ਸਮੂਹ ਮਲਟੀ ਪਰਪਜ਼ ਹੈਲਥ ਵਰਕਰਜ ਫੀਮੇਲ ਤੋਂ ਇਲਾਵਾ ਜਿਲ੍ਹਾ ਕਮਰਸ਼ੀਅਲ ਆਰਟਿਸਟ ਸੁਨੀਲ ਪ੍ਰਇਏ ਆਦਿ ਹਾਜਿਰ ਸਨ।

Check Also

ਡਾ. ਸਰਬਜੀਤ ਸਿੰਘ ਸਾਹਿਤ ਅਕੈਡਮੀ ਲੁਧਿਆਣਾ ਦੇ ਦੂਜੀ ਵਾਰ ਪ੍ਰਧਾਨ ਬਣੇ

ਲੁਧਿਆਣਾ, 21 ਮਾਰਚ (ਡਾ. ਗੁਰਵਿੰਦਰ ਅਮਨ) – ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਬੁੱਧ ਅਲੋਚਕ …

Leave a Reply