Thursday, March 19, 2026

ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਤੇ ਵਿਤਕਰਿਆਂ ਦੀ ਕਹਾਣੀ ਬੰਦ ਹੋਵੇ- ਪ੍ਰੋ. ਚੰਦੂਮਾਜਰਾ

ਨਵੀਂ ਦਿੱਲੀ, 13 ਮਈ (ਅੰਮ੍ਰਿਤ ਲਾਲ ਮੰਨਣ) – ਆਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਤੇ ਸ੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਪੰਜਾਬ ਨਾਲ ਹੋ ਰਹੇ ਮਤਰੇਈ ਮਾਂ ਵਾਲੇ ਸਲੂਕ ਦੀ ਆਲੋਚਨਾ ਕਰਦਿਆਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਨਾਲ ਵਿਤਕਰਿਆਂ ਦੀ ਕਹਾਣੀ ਬੰਦ ਹੋਵੇ।  ਅੱਜ ਇੱਥੇ ਲੋਕ ਸਭਾ ਅੰਦਰ ਜ਼ੀਰੋ ਆਵਰ ਦੌਰਾਨ ਪੰਜਾਬ ਨਾਲ ਹੋ ਰਹੇ ਪੈਰ-ਪੈਰ ‘ਤੇ ਧੱਕੇ ਬਾਰੇ ਜ਼ੋਰਦਾਰ ਆਵਾਜ਼ ਬੁਲੰਦ ਕਰਦਿਆਂ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਆਜ਼ਾਦ ਭਾਰਤ ਵਿੱਚ ਪਿਛਲੇ 60-65 ਸਾਲਾਂ ਤੋਂ ਪੰਜਾਬ ਨਾਲ ਬਹੁਤ ਵਿਤਕਰੇ ਤੇ ਅਨਿਆਂ ਹੋਏ ਜੋ ਬਹੁਤ ਲੰਮੀ ਦਾਸਤਾਨ ਹੈ। ਵਿਧਾਨ ਤੇ ਕਾਨੂੰਨ ਛਿੱਕੇ ਟੰਗ ਕੇ ਸਾਥੋਂ ਸਾਡਾ ਦਰਿਆਈ ਪਾਣੀ ਖੋਹਿਆ ਗਿਆ, ਪੰਜਾਬੀ ਬੋਲਦੇ ਇਲਾਕੇ ਖੋਹੇ ਗਏ, ਸਾਡੀ ਰਾਜਧਾਨੀ ਚੰਡੀਗੜ੍ਹ ਸਾਨੂੰ ਨਹੀਂ ਦਿੱਤਾ ਗਿਆ ਤੇ ਨਾ ਹੀ ਵਿਸ਼ੇਸ਼ ਪੈਕਿਜ ਉਦਯੋਗਿਕ ਤੌਰ ‘ਤੇ ਵਿਕਾਸ ਕਰਨ ਲਈ ਦਿੱਤਾ।
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਇਸ ਦੀ ਥਾਂ ‘ਤੇ ਲੰਮੀ ਕਹਾਣੀ ਦੇ ਵਿਸਥਾਰ ਵਿੱਚ ਜਾਣ ਦੀ ਬਜਾਏ ਮੈਂ ਕੇਵਲ ਚੰਡੀਗੜ੍ਹ ਜਿਸ ਅੰਦਰ ਪੰਜਾਬ ਐਂਡ ਹਰਿਆਣਾ ਪੁਨਰ ਗਠਨ ਐਕਟ ਦੀ ਘੋਰ ਉਲੰਘਣਾ ਕਰਕੇ ਜਿਸ ਤਹਿਤ ਪੰਜਾਬ ਹਰਿਆਣਾ ਦੇ 60:40 ਅਨੁਪਾਤ ਨਾਲ ਅਫ਼ਸਰਾਂ ਤੇ ਮੁਲਾਜ਼ਮਾਂ ਦੀ ਤਾਇਨਾਤੀ ਕਰਨੀ ਸੀ, ਨਹੀਂ ਕੀਤੀ ਗਈ ਸਗੋਂ ਇੱਕ ਨਵਾਂ ਯੂ. ਟੀ. ਕੇਡਰ ਕਾਇਮ ਕੀਤਾ ਗਿਆ ਜੋ ਚੰਡੀਗੜ੍ਹ ਅਤੇ ਪੰਜਾਬ ਤੇ ਹਰਿਆਣਾ ਦੇ ਅਫ਼ਸਰਾਂ ਦੀ ਗਿਣਤੀ ਘਟਾ ਕੇ ਨਵਾਂ ਯੂ. ਟੀ. ਕੇਡਰ ਕਾਇਮ ਕਰਨਾ ਪੰਜਾਬ ਐਂਡ ਹਰਿਆਣਾ ਪੁਨਰ ਗਠਨ ਐਕਟ ਦੀ ਘੋਰ ਉਲੰਘਣਾ ਹੈ।ਅੱਜ ਨਵੇਂ ਸਰਵੇਖਣ ‘ਚ ਪੰਜਾਬ ਦੇ ਅਫ਼ਸਰ ਤੇ ਮੁਲਾਜ਼ਮ 5% ਰਹਿ ਗਏ ਹਨ।
ਕੇਂਦਰੀ ਗ੍ਰਹਿ ਮੰਤਰੀ ਰਾਜ ਨਾਥ ਸਿੰਘ ਜੋ ਸਦਨ ਵਿੱਚ ਮੋਜੂਦ ਸਨ, ਨੂੰ ਮੁਖਾਤਿਬ ਹੁਦਿਆਂ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਜਿੱਥੇ ਉਹ ਪੰਜਾਬ ਦੇ ਮੁਲਾਜ਼ਮਾਂ ਦੀ ਗਿਣਤੀ ਵਧਾਉਣ ਉੱਥੇ ਚੰਡੀਗੜ੍ਹ ਵਿੱਚ ਹੋ ਰਹੇ ਹੋਰ ਵਿਤਕਰੇ ਨੂੰ ਦੂਰ ਕਰਨ। ਚੰਡੀਗੜ੍ਹ ਦੇ 11 ਲੱਖ ਦੀ ਆਬਾਦੀ ਵਾਲੇ ਸ਼ਹਿਰ ਵਿੱਚ 90% ਲੋਕ ਪੰਜਾਬੀ ਬੋਲਦੇ ਹਨ ਜਦ ਕਿ ਉੱਥੋਂ ਦੀ ਦਫ਼ਤਰੀ ਭਾਸ਼ਾ ਅੰਗ੍ਰੇਜੀ ਬਣਾਇਆ ਗਿਆ ਜੋ ਪੰਜਾਬ ਨਾਲ ਬਹੁਤ ਅਨਿਆਂ ਹੈ। ਚੰਡੀਗੜ੍ਹ ਹਿੰਦੁਸਤਾਨ ਦਾ ਇੱਕ ਅਜਿਹਾ ਬਦਕਿਸਮਤ ਸ਼ਹਿਰ ਹੈ ਜਿੱਥੇ ਦੂਜੀ ਭਾਸ਼ਾ ਕੋਈ ਰੱਖੀ ਹੀ ਨਹੀਂ ਗਈ। ਇਸ ਮਸਲੇ ‘ਤੇ ਵੀ ਗ੍ਰਹਿ ਮੰਤਰੀ ਧਿਆਨ ਦੇ ਕੇ ਪੰਜਾਬ ਨੂੰ ਬਣਦਾ ਸਨਮਾਨ ਤੇ ਥਾਂ ਦਿਵਾਉਣ।  ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਇਰਾਕ ਵਿੱਚ ਵਸੇ ਭਾਰਤੀਆਂ, ਜੋ 11 ਮਹੀਨਿਆਂ ਤੋਂ ਲਾਪਤਾ ਹਨ, ਦਾ ਸੱਚ ਜਾਣਨ ਲਈ ਅਤੇ ਜਿਨਾਂ ਦੇ ਪਰਿਵਾਰ ਚਿੰਤਤ ਹਨ ਤੇ ਦਿੱਲੀ ਵਿੱਚ ਧਰਨਾ ਮਾਰੀ ਬੈਠੇ ਹਨ, ਭਾਰਤ ਸਰਕਾਰ ਸਹੀ ਸਥਿਤੀ ਬਾਰੇ ਜਾਣਕਾਰੀ ਦੇ ਕੇ ਤੱਸਲੀ ਦੇਵੇ ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply