Thursday, June 11, 2026

ਬੀ.ਐਸ.ਐਫ 67 ਬਟਾਲਿਅਨ ਵਲੋਂ ਇੰਟਰ ਸਕੂਲ ਪ੍ਰਸ਼ਨੋਤਰੀ ਪ੍ਰਤੀਯੋਗਿਤਾ ਆਯੋਜਤ

ਕੇ.ਵੀ-3 ਖਾਸਾ ਕੈਂਟ ਬਣਿਆ ਚੈਂਪੀਅਨ ਤੇ ਕੇ.ਵੀ-1 ਸਦਰ ਕੈਂਟ ਬਣਿਆ ਉਪ ਜੇਤੂ

ਅੰਮ੍ਰਿਤਸਰ, 13 ਮਈ (ਪੰਜਾਬ ਪੋਸਟ ਬਿਊਰੋ) ਬੀ.ਐਸ.ਐਫ ਦੇ 50ਵੇਂ ਸੁਨਿਹਰੀ ਸਾਲਾਂ ਨੂੰ ਸਮਰਪਿਤ ਗੋਲਡਨ ਜੁਬਲੀ ਸਮਾਗਮਾਂ ਦੇ ਚੱਲਦਿਆਂ ਬੀ.ਐਸ.ਐਫ ਦੀ 67 ਬਟਾਲਿਅਨ ਰਾਮ ਤੀਰਥ ਦੇ ਵਲੋਂ ਭਾਰਤ ਸਰਹੱਦ ਤੇ ਸਰਹੱਦ ਪ੍ਰਬੰਧ ਵਿਸ਼ੇ ਤੇ ਇਕ ਇੰਟਰ ਸਕੂਲ ਪ੍ਰਸ਼ਨੋਤਰੀ ਪ੍ਰਤੀਯੋਗਿਤਾ ਦਾ ਆਯੋਜਨ ਕੀਤਾ ਗਿਆ। ਇਸ ਦੋਰਾਨ ਵੱਖ ਵੱਖ ਸਕੂਲਾਂ ਦੇ ਸੈਂਕੜੇ ਲੜਕੇ ਲੜਕੀਆਂ ਨੇ ਵਿਸ਼ੇਸ਼ ਤੋਰ ਤੇ ਹਾਜਰੀ ਭਰਕੇ ਬੜੇ ਹੌਸਲੇ ਤੇ ਯਕੀਨ ਨਾਲ ਜਵਾਬ ਦਿੱਤੇ। ਇਸ ਦੋਰਾਨ ਬੀਐਸਐਫ ਸੈਕਟਰ ਹੈੱਡ ਕੁਆਟਰ ਅੰਮ੍ਰਿਤਸਰ ਦੇ ਕਾਰਜਕਾਰੀ ਡੀਆਈਜੀ ਇੰਦਰ ਪ੍ਰਕਾਸ਼ ਭਾਟੀਆ ਨੇ ਮੁੱਖ ਮਹਿਮਾਨ ਦੇ ਰੂਪ ਵਿਚ ਹਾਜਰੀ ਭਰਦਿਆਂ ਪਹਿਲੇ ਸਥਾਨ ਤੇ ਰਹੇ ਕੇਵੀ-3 ਨਿਊ ਕੈਂਟ ਖਾਸਾ, ਦੂਸਰੇ ਸਥਾਨ ਤੇ ਰਹੇ ਕੇਵੀ-1 ਸਦਰ ਕੈਂਟ ਅਤੇ ਤੀਸਰੇ ਸਥਾਨ ਤੇ ਰਹੀ 67 ਬਟਾਲਿਅਨ ਰਾਮ ਤੀਰਥ ਦੀ ਟੀਮ ਨੂੰ ਇਨਾਮ ਤਕਸੀਮ ਕਰਦਿਆਂ ਕਿਹਾ ਕਿ ਬੀਐਸਐਫ ਵਲੋਂ ਸ਼ੁਰੂ ਕੀਤਾ ਗਿਆ ਇਹ ਸਿਲਸਿਲਾ ਬਹੁਤ ਹੀ ਪ੍ਰਸ਼ੰਸਾ ਯੋਗ ਹੈ। ਇਸ ਤਰ੍ਹਾਂ ਇਕ ਤਾਂ ਬੱਚੇ ਅੰਦਰ ਛੁਪੀ ਪ੍ਰਤਿਭਾ ਨੂੰ ਖੋਜਣ ਦਾ ਸੁਭਾਗ ਪ੍ਰਾਪਤ ਹੁੰਦਾ ਹੈ, ਤੇ ਦੂਸਰਾ ਬੀਐਸਐਫ ਦੇ ਵਲੋਂ ਆਪਣੀ ਡਿਊਟੀ ਦੋਰਾਨ ਗੁਜਰ ਬਸਰ ਕੀਤੀ ਜਾਣ ਵਾਲੀ ਸ਼ੈਲੀ ਆਮ ਜਨ ਨੂੰ ਨਜਦੀਕ ਤੋਂ ਵੇਖਣ ਦਾ ਮੋਕਾ ਪ੍ਰਾਪਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਪ੍ਰਤੀਯੋਗਿਤਾਵਾਂ ਦਾ ਭਵਿੱਖ ਵਿਚ ਵੀ ਆਯੋਜਿਤ ਹੋਣਾ ਜ਼ਰੂਰੀ ਹੈ। ਇਸ ਦੋਰਾਨ ਇਸ ਪ੍ਰਤੀਯੋਗਿਤਾ ਵਿਚ ਹਿੱਸਾ ਲੈਣ ਵਾਲੇ ਹੋਰਨਾਂ ਸਕੂਲਾਂ ਦੇ ਪ੍ਰਤੀਭਾਗੀਆਂ ਨੂੰ ਵੀ ਉਤਸ਼ਾਹ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੋਕੇ ਡੀ.ਸੀ ਮੁਕੇਸ਼ ਵਰਮਾ, ਡੀ.ਸੀ ਪਵਨ ਲਡਵਾਲ, ਡੀ.ਸੀ ਐਨ.ਐਸ ਅਧਿਕਾਰੀ, ਡੀ.ਸੀ ਅਸ਼ੋਕ ਕੁਮਾਰ, ਪੀ.ਐਸ ਗਿੱਲ, ਮੈਡਮ ਸੁਮਨ ਡੰਡਵਾਲ, ਸੁਦਰਸ਼ਨ ਸਿੰਘ, ਨਵਦੀਪ ਸਿੰਘ, ਡਾ: ਮਿਸੇਜ਼ ਅਨੁਰਾਗ ਭਾਟੀਆ, ਸਿਮਰਨ ਭਾਟੀਆ ਆਦਿ ਹਾਜਰ ਸਨ।

Check Also

ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼

ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …

Leave a Reply