Wednesday, July 22, 2026

ਨਗਰ ਨਿਗਮ ਹੁਸ਼ਿਆਰਪੁਰ ਨੂੰ ਸਮਾਰਟ ਸਿਟੀ ਬਣਾਉਣ ਲਈ ਯੋਜਨਾ ਤਿਆਰ-ਤੀਕਸ਼ਨ ਸੂਦ

Tikshan Sood

ਹੁਸ਼ਿਆਰਪੁਰ, 13 ਮਈ (ਸਤਵਿੰਦਰ ਸਿੰਘ) – ਨਗਰ ਨਿਗਮ ਹੁਸ਼ਿਆਰਪੁਰ ਵਿਚ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਉਣ ਅਤੇ ਇਸ ਨੂੰ ਸਮਾਰਟ ਸਿਟੀ ਬਣਾਉਣ ਲਈ ਵਿਸ਼ੇਸ਼ ਯੋਜਨਾਂ ਤਿਆਰ ਕੀਤੀ ਜਾ ਰਹੀਂ ਹੈ। ਇਹ ਜਾਣਕਾਰੀ ਮੁੱਖ ਮੰਤਰੀ ਪੰਜਾਬ ਦੇ ਰਾਜਨੀਤਿਕ ਸਲਾਹਕਾਰ ਸ਼੍ਰੀ ਤਿਕਸ਼ਨ ਸੂਦ ਨੇ ਲੋਕ ਨਿਰਮਾਣ ਵਿਭਾਗ ਦੇ ਰੈਸਟ ਹਾਊਸ ਵਿਖੇ ਨਗਰ ਨਿਗਮ ਦੇ ਅਧਿਕਾਰੀਆ ਨਾਲ ਮੀਟਿੰਗ ਦੌਰਾਨ ਦਿੱਤੀ। ਕਮਿਸ਼ਨਰ, ਨਗਰ ਨਿਗਮ ਅਨੰਦ ਸਾਗਰ ਸ਼ਰਮਾ, ਮੇਅਰ ਨਗਰ ਨਿਗਮ ਸ਼ਿਵ ਸੂਦ, ਨਿਗਰਾਨ ਇੰਜੀਨੀਅਰ ਪਵਨ ਸ਼ਰਮਾ, ਵਿਜੇ ਪਠਾਨੀਆ, ਨਿਤਿਨ ਗੁਪਤਾ ਨੰਨੂ, ਪਵਨ ਭੱਟੀ, ਰਾਹੁਲ ਸ਼ਰਮਾ, ਰਾਮਦੇਵ ਯਾਦਵ ਵੀ ਇਸ ਮੀਟਿੰਗ ਵਿਚ ਹਾਜਰ ਸਨ।

             ਸ਼੍ਰੀ ਤਿਕਸ਼ਨ ਸੂਦ ਨੇ ਮੀਟਿੰਗ ਦੌਰਾਨ ਨਗਰ ਨਿਗਮ ਦੇ ਅਧਿਕਾਰੀਆ ਨਾਲ ਸ਼ਹਿਰ ਨੂੰ ਸਮਾਰਟ ਸਿਟੀ ਵਜੋਂ ਵਿਕਸਤ ਕਰਨ ਲਈ ਵੱਖ-ਵੱਖ ਵਿਕਾਸ ਕਾਰਜਾ ਸਬੰਧੀ ਵਿਚਾਰ ਵਟਾਂਦਰਾ ਕੀਤਾ। ਉਹਨਾਂ ਦੱਸਿਆ ਕਿ ਨਗਰ ਨਿਗਮ ਹੁਸ਼ਿਆਰਪੁਰ ਦੀ ਹਦੂਦ ਅੰਦਰ ਸ਼ਹਿਰ ਵਾਸੀਆ ਦੀ ਸੁਰੱਖਿਆ ਲਈ ਵੱਖ ਵੱਖ ਮਹੱਤਵਪੂਰਨ ਥਾਂਵਾ ਤੇ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਸਬੰਧੀ ਪ੍ਰਪੋਜਲ ਬਣਾਈ ਗਈ ਹੈ, ਸ਼ਹਿਰ ਦੀ ਟਰੈਫਿਕ ਸਮੱਸਿਆ ਨੂੰ ਹੱਲ ਕਰਨ ਲਈ ਸ਼ਹਿਰ ਦੀਆਂ ਦੋ ਥਾਂਵਾ ਰੇਲਵੇ ਰੋਡ ਅਤੇ ਫਾਇਰ ਬ੍ਰਿਗੇਡ ਵਿਖੇ ਗੱਡੀਆ ਦੀ ਪਾਰਕਿੰਗ ਬਣਾਉਣ, ਫਗਵਾੜਾ ਰੋਡ ਤੇ ਰੇਲਵੇ ਲਾਈਨ ਉਪਰ ਓਵਰ ਬ੍ਰਿਜ ਬਣਾਉਣ, ਸ਼ਹਿਰ ਦੇ ਐਂਟਰੀ ਪੁਆਇੰਟਾਂ ਨੂੰ ਖੂਬਸੂਰਤ ਬਣਾਉਣ, ਬਰਸਾਤੀ ਪਾਣੀ ਦੇ ਨਿਕਾਸੀ ਲਈ ਪ੍ਰੋਜੈਕਟ ਤਿਆਰ ਕਰਨ, ਸ਼ਹਿਰ ਵਿਚ ਪਾਏ ਜਾ ਰਹੇ 100 ਫੀਸਦੀ ਸੀਵਰੇਜ਼ ਅਤੇ ਪਾਣੀ ਦੇ ਰਹਿੰਦੇ ਕੰਮਾਂ ਨੂੰ ਮੁੰਕਮਲ ਕਰਨ, ਗਰਮੀਆ ਦੇ ਮੌਸਮ ਨੂੰ ਦੇਖਦੇ ਹੋਏ ਸ਼ਹਿਰ ਦੇ ਵੱਖ ਵੱਖ ਵਾਰਡਾ ਵਿਚ ਹੋਰ ਨਵੇਂ ਟਿਊਬਵੈਲ ਲਗਾਉਣ ਦੀ ਪ੍ਰਪੋਜਲ ਤੇ ਵਿਸਤਾਰ ਪੂਰਵਕ ਵਿਚਾਰ ਵਟਾਂਦਰਾ ਕੀਤਾ ਗਿਆ। ਸ਼੍ਰੀ ਸੂਦ ਨੇ ਹੋਰ ਦੱਸਿਆ ਕਿ ਸ਼ਹਿਰ ਵਿਚ ਘੁੰਮ ਰਹੇ ਅਵਾਰਾ ਪਸ਼ੂਆ ਲਈ ਜਲਦੀ ਹੀ ਕੈਟਲ ਪਾਊਂਡ ਬਣਾਇਆ ਜਾ ਰਿਹਾ ਹੈ। ਸ਼ਹਿਰ ਵਿਚੋਂ ਲੰਘਦੇ ਚੋਆਂ ਨੂੰ ਸੁੰਦਰ ਬਣਾਉਣ, ਪ੍ਰਦੂਸ਼ਨ ਰਹਿਤ ਰੱਖਣ ਅਤੇ ਚੋਆਂ ਵਿਚ ਆ ਰਹੇ ਗੰਦੇ ਪਾਣੀ ਦੀ ਨਿਕਾਸੀ ਲਈ ਵੀ ਵਿਸ਼ੇਸ਼ ਯੋਜਨਾਂ ਤਿਆਰ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਸ਼੍ਰੀ ਵੈਂਕਿਆ ਨਾਇਡੂ ਨਾਲ ਮੁਲਕਾਤ ਕਰਕੇ ਨਗਰ ਨਿਗਮ ਹੁਸ਼ਿਆਰਪੁਰ ਨੂੰ ਸਮਾਰਟ ਸਿਟੀ ਬਣਾਉਣ ਲਈ ਤਿਆਰ ਕੀਤੀ ਗਈ ਪ੍ਰੋਪੋਜਲ ਦੇਣ ਉਪਰੰਤ ਇਸ ਤੇ ਜਲਦੀ ਹੀ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।

Check Also

ਵਿਧਾਇਕ ਡਾ. ਗੁਪਤਾ ਨੇ ‘ਲੋਕ ਮਿਲਨੀ’ ਪ੍ਰੋਗਰਾਮ ਦੌਰਾਨ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ

50 ਤੋਂ ਵੱਧ ਪਰਿਵਾਰ ਰਵਾਇਤੀ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅੰਮ੍ਰਿਤਸਰ, …

Leave a Reply