Sunday, July 19, 2026

ਸ੍ਰੀ ਗੁਰੂ ਰਾਮਦਾਸ ਖ਼ਾਲਸਾ ਸੀ.ਸੈ. ਸਕੂਲ ਨੇ ਜਿੱਤਿਆ ਪ੍ਰਸ਼ਨੋਤਰੀ ਮੁਕਾਬਲਾ

ਅੰਮ੍ਰਿਤਸਰ, 14 ਮਈ (ਗੁਰਚਰਨ ਸਿੰਘ) – ਭਾਸ਼ਾ ਵਿਭਾਗ ਪੰਜਾਬ ਵੱਲੋਂ 2014-15 ਦੌਰਾਨ ਕਰਵਾਏ ਵੱਖ-ਵੱਖ ਵਿੱਦਿਅਕ ਮੁਕਾਬਲਿਆ ਵਿੱਚ ਪ੍ਰਸ਼ਨੋਤਰੀ ਮੁਕਾਬਲਾ ਸ੍ਰੀ ਗੁਰੂ ਰਾਮਦਾਸ ਖ਼ਾਲਸਾ ਸੀ.ਸੈ. ਸਕੂਲ, ਰਾਮਸਰ ਰੋਡ ਦੇ ਵਿਦਿਆਰਥੀਆਂ ਨੇ ਦੂਜਾ ਸਥਾਨ ਪ੍ਰਾਪਤ ਕਰਕੇ ਜਿੱਤ ਦਰਜ ਕਰਵਾਈ। ਇਸ ਮੁਕਾਬਲੇ ਵਿੱਚ ਸੀਨੀਅਰ ਵਰਗ ਵਿੱਚ ਸਕੂਲ ਦੇ ਤਰਸੇਮ ਸਿੰਘ ਨੇ ਅਤੇ ਜੂਨੀਅਰ ਵਰਗ ਵਿੱਚ ਅਮਰਬੀਰ ਸਿੰਘ ਨੇ ਭਾਗ ਲਿਆ ਸੀ।ਜਿਸ ਦੇ ਸੀਨੀਅਰ ਅਤੇ ਜੂਨੀਅਰ ਵਰਗ ਦੇ ਦੋਵਾਂ ਮੁਕਾਬਲਿਆਂ ਵਿੱਚ ਸ੍ਰੀ ਗੁਰੂ ਰਾਮਦਾਸ ਖ਼ਾਲਸਾ ਸੀ.ਸੈ. ਸਕੂਲ ਦੇ ਵਿਦਿਆਰਥੀਆਂ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਅੱਜ ਏਸੇ ਸਬੰਧ ਵਿੱਚ ਭਾਸ਼ਾ ਵਿਭਾਗ ਦੇ ਸੀਨੀਅਰ ਅਸਿਸਟੈਂਟ ਸ. ਹਰਦੀਪ ਸਿੰਘ ਨੇ ਸਕੂਲ ਵਿੱਚ ਹਾਜ਼ਰ ਹੋ ਕੇ ਭਾਸ਼ਾ ਵਿਭਾਗ ਵੱਲੋਂ ਇਨਾਮ ਦੀ ਰਾਸ਼ੀ ਸਬੰਧਤ ਜੇਤੂ ਵਿਦਿਆਰਥੀਆਂ ਨੂੰ ਪ੍ਰਿੰ. ਸz. ਬਲਵਿੰਦਰ ਸਿੰਘ ਦੀ ਹਾਜ਼ਰੀ ਵਿੱਚ ਭੇਂਟ ਕੀਤੀ।

ਪ੍ਰਿੰਸੀਪਲ ਨੇ ਕਿਹਾ ਕਿ ਇਸ ਸਕੂਲ ਦੇ ਵਿਦਿਆਰਥੀ ਗੁਰੂ ਕ੍ਰਿਪਾ ਨਾਲ ਜਿਸ ਵੀ ਪ੍ਰਸ਼ਨੋਤਰੀ ਮੁਕਾਬਲੇ ਵਿੱਚ ਗਏ। ਉਥੋ ਹੀ ਜੇਤੂ ਹੋ ਕੇ ਆਏ ਹਨ।ਉਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਪੁਰਬ ਸਮੇਂ ਕਰਵਾਏ ਮੁਕਾਬਲੇ, ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਏ ਰਾਜ ਪੱਧਰੀ ਵਿੱਦਿਅਕ ਮੁਕਾਬਲੇ, ਗੁਰਮਤਿ ਪ੍ਰਚਾਰ ਸੰਸਥਾ ਵੱਲੋਂ ਕੌਣ ਬਣੇਗਾ ਦਸ਼ਮੇਸ਼ ਦਾ ਲਾਡਲਾ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।ਇਸ ਸਮੇਂ ਸ. ਤਰਲੋਕ ਸਿੰਘ, ਮਿਸਜ਼ ਅਮਰਜੀਤ ਕੌਰ, ਮਿਸਜ਼ ਸਿੰਮਲਜੋਤ ਕੌਰ ਅਤੇ ਹੋਰ ਸਟਾਫ਼ ਮੈਂਬਰ ਹਾਜ਼ਰ ਸਨ।

Check Also

ਕੈਬਨਿਟ ਮੰਤਰੀ ਈ.ਟੀ.ਓ ਵਲੋਂ ਨਗਰ ਸੁਧਾਰ ਟਰੱਸਟ ਦੇ ਨਵ-ਨਿਯੁੱਕਤ ਚੇਅਰਮੈਨ ਸਰਬਜੋਤ ਸਿੰਘ ਧੰਜ਼ਲ ਨੂੰ ਵਧਾਈ

ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) –  ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਪੰਜਾਬ ਸਰਕਾਰ …

Leave a Reply