Tuesday, July 21, 2026

ਅੱਡਾ ਅਲਗੋਂ ਕੋਠੀ ਵਿਖੇ ਇੱਕ ਰਂੈਕ ਇਕ ਪੈਨਸ਼ਨ ਬਾਰੇ ਸਾਬਕਾ ਫੌਜੀਆਂ ਦੀ ਹੋਈ ਮੀਟਿੰਗ

PPN1405201507
ਅਗਲੋਂ ਕੋਠੀ, 14 ਮਈ (ਹਰਦਿਆਲ ਸਿੰਘ ਭੈਣੀ) – ਮਾਮਲਾ ਫੌਜੀਆਂ ਦੀ ਇੱਕ ਰੈਕ ਇਕ ਪੈਨਸ਼ਨ ਦਾ, ਇਸ ਮੌਕੇ ਤੇ ਪ੍ਰਭਜੀਤ ਸਿੰਘ ਨੇ ਮੀਟਿੰਗ ਵਿੱਚ ਬੋਲਦਿਆਂ ਕਿਹਾ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਹਮੇਸ਼ਾਂ ਹੀ ਫੌਜੀਆਂ ਦੀਆਂ ਸਮੱਸਿਆਵਾਂ ਵੱਲ ਕੋਈ ਖਾਸ ਧਿਆਨ ਨਹੀਂ ਦਿੱਤਾ।ਸਿਵਾਏ ਲਾਰਿਆਂ ਦੇ ਜਦੋਂ ਵੋਟਾਂ ਆਉਂਦੀਆਂ ਹਨ ਤਾਂ ਸਿਆਸੀ ਪਾਰਟੀਆਂ ਸਾਰੀਆਂ ਹੀ ਚੋਣ ਵਾਅਦੇ ਕਰਦੀਆਂ ਨਹੀਂ ਥੱਕਦੀਆਂ।ਐਪਰ ਸਾਡੀ ਜਨਤਾ ਇਸ ਦੇ ਬਹਿਕਾਵੇ ਵਿੱਚ ਆ ਜਾਂਦੀ ਹੈ ਤੇ ਵੋਟਾਂ ਪਾ ਦਿੰਦੀ ਹੈ, ਪਾਰਟੀ ਚਾਹੇ ਕੋਈ ਵੀ ਹੋਵੇ।ਪਰ ਇਹ ਸਿਆਸੀ ਆਗੂ ਲੋਕਾਂ ਨੂੰ ਭਰਮਾ ਕੇ ਆਪਣਾ ਮਸਲਾ ਹੱਲ ਕਰ ਲੈਂਦੇ ਹਨ ਤੇ ਜਨਤਾ ਨਾਲ ਕੀਤੇ ਆਪਣੇ ਸਾਰੇ ਵਾਅਦੇ ਭੁੱਲ ਜਾਂਦੇ ਹਨ, ਜਦੋਂ ਇਹ ਸੱਤਾ ਤੇ ਕਾਬਿਜ਼ ਹੋ ਜਾਂਦੇ ਹਨ।ਉਨਾਂ ਕਿਹਾ ਕਿ ਇਸੇ ਤਰਾਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਸਾਬਕਾ ਅਤੇ ਨੌਕਰੀ ਕਰ ਰਹੇ ਸੈਨਿਕਾਂ ਨਾਲ ਵਿਸ਼ਵਾਸ਼ਘਾਤ ਕੀਤਾ ਹੈ।ਪਿਛਲੇ ਲੰਮੇ ਸਮੇਂ ਤੋਂ ਇੱਕ ਰੈਂਕ ਇੱਕ ਪੈਨਸ਼ਨ ਦੀ ਮੰਗ ਸਬੰਧੀ ਐਲਾਨ ਕੀਤਾ ਗਿਆ ਸੀ ਕਿ ਇਸ ਬੱਜ਼ਟ ਸੈਸ਼ਨ ਵਿੱਚ ਲਾਗੂ ਕਰ ਦਿੱਤੀ ਜਾਵੇਗੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰੱਖਿਆ ਮੰਤਰੀ ਮਨੋਹਰ ਪਾਰੀਕਰ ਨੇ ਵੀ ਬਾਰਡਰ ਤੇ ਜਵਾਨਾਂ ਨੂੰ ਸੰਬੋਧਨ ਕਰਦਿਆਂ ਇਹ ਯਕੀਨ ਦਿਵਇਆ ਸੀ ਕਿ ਫੌਜੀਆਂ ਦੀ ਇਕ ਰੈਂਕ ਇਕ ਪੈਨਸ਼ਨ ਜਲਦੀ ਹੀ ਲਾਗੂ ਕਰ ਦਿੱਤੀ ਜਾਵੇਗੀ, ਲੇਕਿਨ ਅਜੇ ਤੱਕ ਕੁੱਝ ਨਹੀਂ ਕੀਤਾ ਗਿਆ।
ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੁਖਦੇਵ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੌਦੀ ਨੂੰ ਅਪੀਲ ਕੀਤੀ ਕਿ ਸਾਰੇ ਸਾਬਕਾ ਤੇ ਨੌਕਰੀ ਕਰ ਰਹੇ ਸੈਨਿਕਾਂ ਦੀ ਮੰਗ ਛੇਤੀ ਤੋਂ ਛੇਤੀ ਪੂਰੀ ਕੀਤੀ ਜਾਵੇ ਤਾਂ ਜੋ ਫੌਜੀ ਜਵਾਨਾਂ ਦੇ ਹੌਸਲੇ ਬੁਲੰਦ ਰਹਿਣ।ਇਸ ਮੌਕੇ ਹਰਭਜਨ ਸਿੰਘ, ਸੰਤੋਖ ਸਿੰਘ, ਕਰਮ ਸਿੰਘ, ਮੇਜਰ ਸਿੰਘ, ਮੇਜ਼ਰ ਸਿੰਘ, ਕਸ਼ਮੀਰ ਸਿੰਘ, ਗੁਰਦਿਆਲ ਸਿੰਘ, ਬਗੀਚਾ ਸਿੰਘ, ਦਲੇਰ ਸਿੰਘ ਭੈਣੀ, ਊਧਮ ਸਿੰਘ, ਦਲਬੀਰ ਸਿੰਘ, ਮਨਜੀਤ ਸਿੰਘ ਨਿੱਕੀ ਅਲਗੋਂ, ਬਲਜੀਤ ਸਿੰਘ ਫੌਜੀ ਭੈਣੀ, ਕਾਲਾ ਸਿੰਘ ਫੌਜੀ ਨਿੱਕੀ ਅਲਗੋਂ ਆਦਿ ਹਾਜ਼ਰ ਸਨ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …

Leave a Reply