
ਹੁਸ਼ਿਆਰਪੁਰ, 15 ਮਈ (ਸਤਵਿੰਦਰ ਸਿੰਘ) – ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਸਰਵਿਸ ਕਲੱਬ ਵਿਖੇ ਸਵਿਮਿੰਗ ਪੂਲ ਦੇ ਨਵੇਂ ਸੈਸ਼ਨ ਦਾ ਸ਼ੁਭ ਅਰੰਭ ਕੀਤਾ। ਇਸ ਮੌਕੇ ‘ਤੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਵਿਮਿੰਗ ਪੂਲ ਵਿੱਚ ਚੇਜਿੰਗ ਰੂਮ ਦੀ ਸਮੱਸਿਆ ਨੂੰ ਜਲਦੀ ਹੀ ਦੂਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਛੇਤੀ ਹੀ ਤੈਰਾਕੀ ਵਾਲੇ ਬੱਚਿਆਂ ਲਈ ਲਾਕਰ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਜ ਸਭਾ ਮੈਂਬਰ ਸ੍ਰੀ ਅਵਿਨਾਸ਼ ਰਾਏ ਖੰਨਾ ਵੱਲੋਂ ਸਵਿਮਿੰਗ ਪੂਲ ਵਿੱਚ ਨਵਾਂ ਟਿਊਬਵੈਲ ਲਗਾਉਣ ਲਈ 10 ਲੱਖ ਰੁਪਏ ਐਮ ਪੀ ਲੈਡ ਫੰਡ ਵਿੱਚੋਂ ਦਿੱਤੇ ਸਨ ਜਿਸ ਨਾਲ ਨਵਾਂ ਟਿਊਬਵੈਲ ਲਗਾਇਆ ਗਿਆ ਹੈ ਅਤੇ ਹੁਣ ਸਵਿਮਿੰਗ ਪੂਲ ਵਿੱਚ ਪਾਣੀ ਦੀ ਕੋਈ ਕਮੀ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਤੈਰਾਕੀ ਸਿਖਾਉਣ ਲਈ ਕੋਈ ਕੋਚ ਵੀ ਨਹੀਂ ਸੀ ਪਰ ਹੁਣ ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਸ੍ਰੀ ਨਿਤਿਸ਼ ਠਾਕਰ ਨੂੰ ਤੈਰਾਕੀ ਲਈ ਨਵੇਂ ਕੋਚ ਦੀ ਤਾਇਨਾਤੀ ਕੀਤੀ ਗਈ ਹੈ, ਜਿਨ੍ਹਾਂ ਨੇ ਆਪਣਾ ਅਹੁੱਦਾ ਸੰਭਾਲ ਲਿਆ ਹੈ।ਉਨ੍ਹਾਂ ਕਿਹਾ ਕਿ ਤੈਰਾਕੀ ਸਿਖਣ ਲਈ ਸਕੂਲੀ ਅਤੇ ਕਾਲਜ ਦੇ ਵਿਦਿਆਰਥੀਆਂ ਨੂੰ ਫੀਸ ਵਿੱਚ ਵਿਸ਼ੇਸ਼ ਛੋਟ ਦਿੱਤੀ ਜਾਂਦੀ ਹੈ, ਜਿਸ ਤਹਿਤ ਸਕੂਲ ਦੇ ਵਿਦਿਆਰਥੀਆਂ ਲਈ ਫੀਸ 200 ਰੁਪਏ ਅਤੇ ਕਾਲਜ ਦੇ ਵਿਦਿਆਰਥੀਆਂ ਲਈ 300 ਰੁਪਏ ਫੀਸ ਨਿਰਧਾਰਤ ਕੀਤੀ ਗਈ ਹੈ, ਜਦ ਕਿ ਆਮ ਲੋਕਾਂ ਲਈ 500 ਰੁਪਏ ਫੀਸ ਰੱਖੀ ਗਈ ਹੈ।
ਇਸ ਮੌਕੇ ਤੇ ਜਿਲ੍ਹਾ ਤੈਰਾਕੀ ਸੰਸਥਾ ਦੇ ਪ੍ਰਧਾਨ ਸ੍ਰੀ ਪਰਮਜੀਤ ਸਿੰਘ ਸਚਦੇਵਾ ਨੇ ਮੁੱਖ ਮਹਿਮਾਨ ਨੂੰ ਜੀ ਆਇਆਂ ਕਹਿੰਦਿਆਂ ਸਵਿਮਿੰਗ ਪੂਲ ਦੀਆਂ ਸਮੱਸਿਆਵਾਂ ਬਾਰੇ ਜਾਣੂ ਕਰਾਇਆ। ਹੋਰਨਾਂ ਤੋਂ ਇਲਾਵਾ ਸਕੱਤਰ ਰਾਹੁਲ ਸਿਆਲ, ਉਪ ਪ੍ਰਧਾਨ ਉਮੇਸ਼ ਉਨਿਆਲ, ਜੂਡੋ ਕੋਚ ਸੁਰਿੰਦਰ ਸਿੰਘ ਸੋਢੀ, ਉਲਪਿੰਕ ਹਾਕੀ ਖਿਡਾਰੀ ਸਰੋਜ ਬਾਲਾ, ਪ੍ਰੋ: ਰਜੀਵ ਸ਼ਰਮਾ, ਰਜੀਵ ਜਿਬੂ, ਅਲਿਕ ਮਸੀਹ, ਪ੍ਰਦੀਪ ਡੋਗਰਾ, ਰਾਹੁਲ ਕਾਲੀਆ, ਰਾਮ ਕੁਮਾਰ ਸ਼ਰਮਾ, ਵਿਪਿਨ ਤਲਵਾੜ, ਬਲਜਿੰਦਰ ਸਿਘ, ਬੱਚਿਆ ਦੇ ਮਾਤਾ ਪਿਤਾ ਤੇ ਭਾਰੀ ਗਿਣਤੀ ਵਿੱਚ ਬੱਚੇ ਹਾਜ਼ਰ ਸਨ
Check Also
ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ
ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …
Punjab Post Daily Online Newspaper & Print Media