ਅੰਮ੍ਰਿਤਸਰ, 16 ਮਈ (ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਫਰੈਡਜ ਐਵੀਨਿਊ, ਏਅਰ ਪੋਰਟ ਵਿਖੇ ਸਾਈਡ ਕੰਨਟਰੋਲ ਟੈਕਨਾਲੋਜੀ ਅਤੇ ਫੋਟੋਗ੍ਰਾਫਿਕ ਮੈਮਰੀ ਉਪਰ ਸੈਮੀਨਾਰ ਕਰਵਾਇਆ ਗਿਆ।ਇਸ ਮੈਮੀਨਾਰ ਦੇ ਸਰੋਤ ਵਿਅਕਤੀ ਸ੍ਰੀ ਕੇ.ਪੀ ਸ੍ਰੀ ਵਾਸਤਵਾ ਸਨ। ਉਹਨਾਂ ਨੇ ਬੱਚਿਆਂ ਦੀ ਮਾਨਸਕ ਯੋਗਤਾ ਨੂੰ ਵਧਾਉਣ ਲਈ ਬੜੇ ਵਧੀਆ ਤਰੀਕੇ ਨਾਲ ਜਾਣਕਾਰੀ ਦਿਤੀ।ਇਸ ਦੌਰਾਨ ਬੋਲਦਿਆਂ ਉਹਨਾਂ ਨੇ ਦੱਸਿਆਂ ਕਿ ਬੱਚਿਆਂ ਨੂੰ ਆਪਣੀ ਯੋਗਤਾ ਵਧਾਉਣ ਲਈ ਜਿਆਦਾ ਤੋਂ ਜਿਆਦਾ ਅਭਿਆਸ ਦੀ ਜਰੂਰਤ ਹੈ।ਉਹਨਾਂ ਨੇ ਦੱਸਿਆ ਕਿ ਕੋਈ ਵੀ ਬੱਚਾ ਸਾਖਰ ਚੀਜਾਂ ਦੇਖ ਕੇ ਵੱਧ ਤੋਂ ਵੱਧ ਸਿੱਖ ਸਕਦਾ ਹੈ ਅਤੇ ਆਪਣੇ ਅਧਿਆਪਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੀ ਸਿੱਖਿਆ ਪ੍ਰਣਾਲੀ ਵਿੱਚ ਦੇਖਣ-ਸੁਣਨ ਵਾਲੀਆਂ ਪ੍ਰੋਜੈਕਟਾਂ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ ਪਿ੍ਰੰਸੀਪਲ ਰਵਿੰਦਰ ਕੌਰ ਬਮਰਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਦੱਸਿਆਂ ਕਿ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਿੱਚ ਸਮਾਰਟ ਬੋਰਡ ਦੁਆਰਾ ਸਿੱਖਿਆ ਦਾ ਪ੍ਰਬੰਧ ਕਰਵਾਇਆ ਗਿਆ ਹੈ ਜੋ ਕਿ ਅਧੁਨਿਕ ਸਿੱਖਿਆ ਖੇਤਰ ਦਾ ਮਹੱਤਵਪੂਰਨ ਅੰਗ ਹੈ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ‘ਤੇ ਗੁਰਮਤਿ ਸਮਾਗਮ
ਅੰਮ੍ਰਿਤਸਰ, 30 ਜੂਨ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media