ਖਾਲਸਾ ਕਾਲਜ, ਗੁਰੂ ਰਾਮਦਾਸ ਸਕੂਲ਼, ਡਿਪਸ ਤੇ ਮਾਤਾ ਕੌਲਾਂ ਸਕੂਲ ਦਾ ਰਿਹਾ ਦਬਦਬਾ
ਅੰਮ੍ਰਿਤਸਰ, 18 ਮਈ (ਜਗਦੀਪ ਸਿੰਘ, ਗੁਰਚਰਨ ਸਿੰਘ) – ਸ਼੍ਰੀ ਗੁਰੂ ਰਾਮਦਾਸ ਸਕੂਲ਼ ਜੁੱਡੋ ਸੈਂਟਰ ਰਾਮਸਰ ਰੋਡ ਵਿਖੇ ਜਿਲ੍ਹਾ ਜੂੱਡੋ ਐਸੋਸੀਏਸ਼ਨ ਦੇ ਬੇਮਿਸਾਲ ਪ੍ਰਬੰਧਾਂ ਤੇ ਰਾਸ਼ਟਰੀ ਜੁੱਡੋ ਕੋਚ ਕਰਮਜੀਤ ਸਿੰਘ ਤੇ ਟੀਡੀ ਜੀਐਸ ਭੱਲਾ ਦੀ ਦੇਖ ਰੇਖ ਹੇਠ ਆਯੋਜਤ ਲੜਕੇ-ਲੜਕੀਆਂ ਦੀ ਤਿੰਨ ਦਿਨਾਂ ਇੰਟਰ ਸਕੂਲ 20ਵੀਂ ਜਿਲ੍ਹਾ ਜੁੱਡੋ ਚੈਂਪੀਅਨਸ਼ਿਪ ਦੇਰ ਸ਼ਾਮ ਗਏ ਸੰਪੰਨ ਹੋ ਗਈ। ਇਸ ਦੋਰਾਨ ਪੁਰਸ਼ਾਂ ਦੇ ਵਰਗ ਵਿਚ ਸ਼੍ਰੀ ਗੁਰੂ ਰਾਮਦਾਸ ਖਾਲਸਾ ਸੀਨੀ.ਸੈਕੰ: ਸਕੂਲ ਰਾਮਸਰ ਰੋਡ ਅਤੇ ਖਾਲਸਾ ਪਬਲਿਕ ਸਕੂਲ ਅੰਮ੍ਰਿਤਸਰ ਅਤੇ ਮਹਿਲਾਵਾਂ ਦੇ ਵਰਗ ਵਿਚ ਦਵਿੰਦਰਾ ਇੰਟਰਨੈਸ਼ਨਲ ਪਬਲਿਕ ਸਕੂਲ ਭਲਾ ਪਿੰਡ ਦਾ ਦਬਦਬਾ ਰਿਹਾ। ਇਸ ਮੋਕੇ ਜੇਤੂਆਂ ਨੂੰ ਇਨਾਮ ਵੰਡਣ ਦੀ ਰਸਮ ਐਸੋਸੀਏਸ਼ਨ ਦੇ ਪ੍ਰਧਾਨ ਚਮਨ ਲਾਲ ਪੀਪੀਐਸ ਅਤੇ ਐਸਜੀਪੀਸੀ ਦੇ ਡਾਇਰੈਕਟਰ ਸਪੋਰਟਸ ਪ੍ਰਿੰ: ਬਲਵਿੰਦਰ ਸਿੰਘ ਦੇ ਵਲੋਂ ਸਾਂਝੇ ਤੋਰ ਤੇ ਅਦਾ ਕੀਤੀ ਗਈ ਤੇ ਕਿਹਾ ਕਿ ਆਤਮ ਰੱਖਿਆ ਵਾਸਤੇ ਜੁੱਡੋ ਖੇਡ ਬਹੁਤ ਹੀ ਅਹਿਮ ਭੂਮਿਕਾ ਅਦਾ ਕਰਦੀ ਹੈ।
ਅੰਡਰ 20 ਸਾਲ ਪੁਰਸ਼ਾ ਦੇ 73 ਕਿਲੋਗ੍ਰਾਮ ਤੋਂ ਉਪਰਲੇ ਭਾਰ ਵਰਗ ਵਿਚ ਸ਼੍ਰੀ ਗੁਰੂ ਰਾਮਦਾਸ ਖਾਲਸਾ ਸੀਨੀ: ਸੈਕੰ: ਸਕੂਲ ਰਾਮਸਰ ਰੋਡ ਦੇ ਗੁਰਪ੍ਰਤਾਪ ਸਿੰਘ ਨੇ ਗੋਲਡ ਮੈਡਲ ਤੇ ਕੇਵੀ-1 ਸਦਰ ਕੈਂਟ ਦੇ ਗਗਨਦੀਪ ਸਿੰਘ ਨੇ ਸਿਲਵਰ ਮੈਡਲ ਹਾਸਲ ਕੀਤਾ। ਅੰਡਰ 17 ਸਾਲ ਉਮਰ ਵਰਗ ਦੇ 60 ਕਿਲੋਗ੍ਰਾਮ ਭਾਰ ਵਰਗ ਵਿਚ ਐਸਜੀਆਰਡੀ ਸੀਨੀ: ਸੈਕੰ: ਸਕੂਲ ਦੇ ਅਰਵਿੰਦਰ ਸਿੰਘ ਨੇ ਗੋਲਡ ਮੈਡਲ, ਡਿਪਸ ਭਲਾ ਪਿੰਡ ਦੇ ਸਤਿੰਦਰਪਾਲ ਸਿੰਘ ਨੇ ਸਿਲਵਰ ਤੇ ਇਸੇ ਹੀ ਸਕੂਲ ਦੇ ਪ੍ਰਿਤਪਾਲ ਤੇ ਦਿਲਾਵਰ ਸਿੰਘ ਨੇ ਬਰਾਊਂਜ਼ ਮੈਡਲ ਹਾਸਲ ਕੀਤੇ। ਅੰਡਰ 20 ਸਾਲ ਉਮਰ ਵਰਗ ਲੜਕੀਆਂ ਦੇ 48 ਕਿਲੋਗ੍ਰਾਮ ਭਾਰ ਵਰਗ ਵਿਚ ਖਾਲਸਾ ਕਾਲਜ ਫਾਰ ਵੂਮੈਨ ਦੀ ਹਰਪ੍ਰੀਤ ਕੋਰ ਨੇ ਗੋਲਡ ਮੈਡਲ, ਕੋਟ ਬਾਬਾ ਦੀਪ ਸਿੰਘ ਸੀਨੀ: ਸੈਕੰ: ਸਕੂਲ ਦੀ ਮਨਦੀਪ ਕੋਰ ਨੇ ਸਿਲਵਰ ਤੇ ਸਰਕਾਰੀ ਕੰਨਿਆ ਸੀਨੀ: ਸੈਕੰ: ਸਕੂਲ ਮਾਹਣਾ ਸਿੰਘ ਰੋਡ ਦੀ ਗੁਰਪ੍ਰੀਤ ਕੋਰ ਅਤੇ ਰਜਨੀ ਨੇ ਬਰਾਊਂਜ਼ ਮੈਡਲ ਹਾਸਲ ਕੀਤਾ। 44 ਕਿਲੋਗ੍ਰਾਮ ਭਾਰ ਵਰਗ ਵਿਚ ਮਨਪ੍ਰੀਤ ਕੋਰ ਨੇ ਗੋਲਡ, ਚੰਨਪ੍ਰੀਤ ਕੋਰ ਨੇ ਸਿਲਵਰ, ਸੰਤੋਸ਼ ਕੁਮਾਰੀ ਤੇ ਸ਼ਵੇਤਾ ਨੇ ਬਰਾਊਂਜ਼ ਮੈਡਲ ਹਾਸਲ ਕੀਤਾ।
ਇਸ ਦੋਰਾਨ ਉÎੱਘੇ ਖੇਡ ਪ੍ਰਮੋਟਰ ਤੇ ਕੁੰਗਫੂ ਵੁਸ਼ੂ ਦੇ ਅੰਤਰਰਾਸ਼ਟਰੀ ਕੋਚ ਹਰਜੀਤ ਸਿੰਘ, ਅੰਤਰਰਾਸ਼ਟਰੀ ਕੋਚ ਪ੍ਰਵਿੰਦਰ ਸਿੰਘ, ਇੰਸ: ਹਰਜਿੰਦਰ ਸਿੰਘ, ਐਸਆਈ ਬਲਵਿੰਦਰ ਸਿੰਘ ਬਿੱਲਾ, ਕੋਚ ਹਰਮੀਤ ਸਿੰਘ, ਖੇਡ ਪ੍ਰਮੋਟਰ ਮਦਨ ਲਾਲ ਵਿੱਜ, ਕਮਲਜੀਤ ਕੋਰ, ਦਵਿੰਦਰ ਕੋਰ, ਪੂਜਾ, ਜਸਪ੍ਰੀਤ ਕੋਰ, ਡੀਪੀਈ ਸੁਖਦੀਪ ਸਿੰਘ ਗਿੱਲ, ਡੀਪੀਈ ਬਲਕਾਰ ਸਿੰਘ, ਡੀਪੀਈ ਅਮਰਿੰਦਰ ਸਿੰਘ, ਡੀਪੀਈ ਅਮਰੀਕ ਸਿੰਘ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਹਾਜ਼ਰੀ ਭਰੀ।
Punjab Post Daily Online Newspaper & Print Media