Friday, March 6, 2026

ਦਿੱਲੀ ਕਮੇਟੀ ਵੱਲੋਂ ਛੋਟੇ ਘੱਲੂਘਾਰੇ ਦੀ ਯਾਦ ਮਨਾਈ ਗਈ

PPN1805201508ਨਵੀਂ ਦਿੱਲੀ, 18 ਮਈ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛੋਟੇ ਘੱਲੂਘਾਰੇ ਦੀ ਯਾਦ ‘ਚ ਵਿਸ਼ੇਸ਼ ਕੀਰਤਨ ਸਮਾਗਮ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਕਰਵਾਇਆ ਗਿਆ। ਜਿਸ ਵਿਚ ਕਮੇਟੀ ਦੇ ਹਜੂਰੀ ਰਾਗੀ ਭਾਈ ਜਤਿੰਦਰ ਸਿੰਘ, ਭਾਈ ਹਰਜੀਤ ਸਿੰਘ ਗੁਰਦੀਪ ਸਿੰਘ ਅਤੇ ਭਾਈ ਗੁਰਨਾਮ ਸਿੰਘ ਨੇ ਇਨ੍ਹਾਂ ਸ਼ਹਾਦਤਾਂ ਨੂੰ ਨਤਮਸਤਕ ਹੂੰਦੇ ਹੋਏ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਹੈਡ ਗ੍ਰੰਥੀ ਭਾਈ ਰਜਿੰਦਰ ਸਿੰਘ ਨੇ ਕਥਾ ਵਿਚਾਰਾਂ ਦੌਰਾਨ ਖਾਲਸੇ ਦੀ ਆਨ ਅਤੇ ਸ਼ਾਨ ਨੂੰ  ਬਰਕਰਾਰ ਰੱਖਣ ਦੀ ਗਾਥਾ ਵੱਜੋਂ ਇਸ ਦਿਹਾੜੇ ਨੂੰ ਮਨਾਉਣ ਦਾ ਜ਼ਿਕਰ ਕਰਦੇ ਹੋਏ ਮੁਗਲ ਰਾਜ ਵੱਲੋਂ ਕੀਤੀ ਗਈ ਤਸ਼ੱਦਤ ਨੂੰ ਵੀ ਯਾਦ ਕੀਤਾ।  ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਰਹਿੰਦ ਫਤਿਹ ਕਰਨ ਉਪਰੰਤ ਸਿੱਖਾਂ ਨੂੰ ਬਾਗੀ ਸਮਝਣ ਦੀ ਜੋ ਮਨੋਵਿਰਤੀ ਮੁਗਲ ਰਾਜ ‘ਚ ਆਈ ਸੀ ਇਹ ਘੱਲੂਘਾਰਾ ਉਸੇ ਸੋਚ ਦਾ ਗਵਾਹ ਬਣਦਾ ਹੋਇਆ 10,000 ਤੋਂ ਵੱਧ ਸਿੰਘਾ ਦੀ ਸ਼ਹੀਦੀ ਦਾ ਗਵਾਹ ਬਣਿਆ। ਦਿੱਲੀ ਕਮੇਟੀ ਦੇ ਮੈਂਬਰ ਚਮਨ ਸਿੰਘ  ਅਤੇ ਹੋਰ ਪੱਤਵੰਤੇ ਸੱਜਣਾ ਨੇ ਇਸ ਮੌਕੇ ਹਾਜਰੀ ਭਰਦੇ ਹੋਏ ਸਿੱਖਾਂ ਨੂੰ ਆਪਣੇ ਧਰਮ ‘ਚ ਪੁਰਣ ਭਰੋਸਾ ਜਤਾਉਣ ਦਾ ਵੀ ਸੱਦਾ ਦਿੱਤਾ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply